28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਭਾਜਪਾ ਦੀ ‘ਨਸ਼ਾ ਮੁਕਤ ਪੰਜਾਬ ਯਾਤਰਾ’ ਜਗਰਾਉਂ ਪੁੱਜੀ

ਜਗਰਾਉਂ, 27 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲਾਕ ਸਿੱਧਵਾ ਬੇਟ-1 ਅਧੀਨ ਪੰਜ ਸੈਟਰਾਂ ਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਜੰਡੀ ਖੇਡ ਗਰਾਊਂਡ ਵਿਚ ਸਫ਼ਲਤਾਪੂਰਵਕ ਸਮਾਪਤ ਹੋਈਆਂ। ਇਨ੍ਹਾਂ ਖੇਡਾਂ ’ਚ 200 ਬੱਚਿਆਂ ਨੇ ਅਥਲੈਟਿਕਸ, ਕਬੱਡੀ, ਖੋਹ-ਖੋਹ, ਫੁੱਟਬਾਲ ਤੇ ਕੁਸ਼ਤੀਆਂ ਵਿਚ ਭਾਗ ਲਿਆ।

ਅਜੀਤ ਡੈਸਕ 28-09-2026
ਜਗਰਾਉਂ, 27 ਸਤੰਬਰ (ਸ਼ਮਸ਼ੇਰ ਸਿੰਘ ਗਾਲਿਬ)-ਬਲਾਕ ਸਿੱਧਵਾ ਬੇਟ-1 ਅਧੀਨ ਪੰਜ ਸੈਟਰਾਂ ਦੇ ਪ੍ਰਾਇਮਰੀ ਸਕੂਲਾਂ ਦੀਆਂ ਬਲਾਕ ਪੱਧਰੀ ਖੇਡਾਂ ਜੰਡੀ ਖੇਡ ਗਰਾਊਂਡ ਵਿਚ ਸਫ਼ਲਤਾਪੂਰਵਕ ਸਮਾਪਤ ਹੋਈਆਂ। ਇਨ੍ਹਾਂ ਖੇਡਾਂ ’ਚ 200 ਬੱਚਿਆਂ ਨੇ ਅਥਲੈਟਿਕਸ, ਕਬੱਡੀ, ਖੋਹ-ਖੋਹ, ਫੁੱਟਬਾਲ ਤੇ ਕੁਸ਼ਤੀਆਂ ਵਿਚ ਭਾਗ ਲਿਆ। ਸੈਂਟਰ ਗਾਲਿਬ ਕਲਾਂ ਦੇ ਬੱਚਿਆਂ ਨੇ ਖੇਡਾਂ ਵਿਚ ਸਭ ਤੋ ਵੱਧ ਪੁਜੀਸ਼ਨਾਂ ਲੈ ਕੇ ਓਵਰਆਲ ਟਰਾਫ਼ੀ ’ਤੇ ਕਬਜ਼ਾ ਕੀਤਾ। ਕਬੱਡੀ ਸਰਕਲ ਲੜਕਿਆਂ ’ਚ ਗਾਲਿਬ ਕਲਾਂ ਨੇ ਸ਼ੇਰਪੁਰ ਕਲਾਂ ਨੂੰ ਹਰਾ ਕੇ ਪਹਿਲਾ ਸਥਾਨ, ਇਸ ਤਰ੍ਹਾਂ ਕਬੱਡੀ ਨੈਸ਼ਨਲ ਲੜਕੀਆਂ ਵਿਚੋਂ ਗਾਲਿਬ ਕਲਾਂ ਨੇ ਪਹਿਲਾ, ਸਦਰਪੁਰਾ ਨੇ ਦੂਜਾ ਸਥਾਨ, ਫੁੱਟਬਾਲ ’ਚ ਗਾਲਿਬ ਕਲਾਂ ਨੇ ਸੱਤਿਆ ਭਾਰਤੀ ਸਕੂਲ ਸ਼ੇਰਪੁਰ ਕਲਾਂ ਨੂੰ ਹਰਾਇਆ। ਖੋਹ-ਖੋਹ ਲੜਕਿਆਂ ’ਚ ਸਿੱਧਵਾਂ ਬੇਟ ਨੇ ਸਦਰਪੁਰਾ ਨੂੰ ਹਰਾਇਆ, ਗੋਲਾ ਸੁੱਟਣਾ ਲੜਕਿਆਂ ’ਚ ਅੰਗਰੇਜ ਸਿੰਘ ਨੇ ਪਹਿਲਾ ਤੇ ਸਹਿਜਦੀਪ ਸਿੰਘ ਨੇ ਦੂਜਾ, ਲੜਕੀਆਂ ’ਚ ਮਨਦੀਪ ਕੌਰ ਨੇ ਰਮਨਦੀਪ ਕੌਰ ਪਹਿਲੇ ਦੂਜੇ ਸਥਾਨ, ਲੰਮੀ ਛਾਲ ਲੜਕਿਆਂ ’ਚ ਸੰਮੀ ਨੇ ਪਹਿਲਾ, ਇੰਦਰਜੀਤ ਸਿੰਘ ਨੇ ਦੂਜਾ, ਲੜਕੀਆਂ ਵਿਚੋਂ ਜੇਹਨਮ ਨੇ ਪਹਿਲਾ ਤੇ ਸੁਖਮਣੀ ਕੌਰ ਨੇ ਦੂਜਾ ਸਥਾਨ, 400 ਮੀ: ਰੀਲੇਅ ਲੜਕੀਆਂ ’ਚ ਗਾਲਿਬ ਕਲਾਂ, ਲੜਕਿਆਂ ’ਚ ਸ਼ੇਰਪੁਰ ਕਲਾਂ, 25 ਕਿੱਲੋ ਕੁਸ਼ਤੀ ’ਚ ਮੰਨਪ੍ਰੀਤ ਸਿੰਘ, 28 ਕਿੱਲੋ ਵਿਚੋਂ ਦਿਲਖੁਸ਼ ਕੁਮਾਰ, 30 ਕਿੱਲੋ ’ਚ ਸ਼ੰਕਰ, 32 ਕਿੱਲੋ ਸੰਮੀ ਨੇ ਪਹਿਲੇ ਸਥਾਨ ਪ੍ਰਾਪਤ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਬਲਾਕ ਸਿੱਖਿਆ ਅਫ਼ਸਰ ਇਤਬਾਰ ਸਿੰਘ ਨੱਥੋਵਾਲ, ਸਮਾਜਸੇਵੀ ਬੀਬੀ ਹਰਬੰਸ ਕੌਰ ਛੀਨਾ, ਸਰਪੰਚ ਅਮਰਜੀਤ ਕੌਰ ਛੀਨਾ, ਮੁੱਖ ਪ੍ਰਬੰਧਕ ਮੈਡਮ ਵੀਰਪਾਲ ਕੌਰ ਨੇ ਸਾਂਝੇ ਤੌਰ ’ਤੇ ਕਰਦਿਆਂ ਬੱਚਿਆਂ ਲਈ ਖੇਡਾਂ ਬਹੁਤ ਜ਼ਰੂਰੀ ਹਨ, ਖੇਡਾਂ ਬੱਚਿਆਂ ਅੰਦਰ ਜਿਥੇ ਸਰਬਪੱਖੀ ਵਿਕਾਸ ਕਰਦੀਆਂ ਹਨ, ਉਥੇ ਸਰੀਰਿਕ ਤੰਦਰੁਸਤੀ, ਤਣਾਅ ਮੁਕਤੀ, ਅਨੁਸਾਸ਼ਨ, ਨਸ਼ਿਆਂ ਤੋਂ ਦੂਰ ਰੱਖਣ ਦੇ ਨਾਲ ਹੋਰ ਅਨੇਕਾਂ ਚੰਗੇ ਗੁਣ ਪੈਦਾ ਕਰਦੀਆਂ ਹਨ। ਬੀ.ਐੱਸ.ਓ. ਲਵਪ੍ਰੀਤ ਸਿੰਘ, ਮੁੱਖ ਪ੍ਰਬੰਧਕ ਵੀਰਪਾਲ ਕੌਰ, ਹਰਪ੍ਰੀਤ ਸਿੰਘ, ਸੁਖਮੰਦਰ ਸਿੰਘ, ਮੈਡਮ ਹਰਵਿੰਦਰ ਕੌਰ, ਹਰਬੰਸ ਸਿੰਘ ਜੰਡੀ , ਬਾਲ ਕ੍ਰਿਸਨ, ਇੰਦਰਜੀਤ ਸਿੰਘ ਸਿੱਧੂ ਨੇ ਖੇਡਾਂ ਵਿੱਚ ਵਿਸ਼ੇਸ਼ ਯੋਗਦਾਨ ਪਾਉਣ ਲਈ ਸਮੂਹ ਗ੍ਰਾਂਮ ਪੰਚਾਇਤ, ਛੀਨਾ ਪਰਿਵਾਰ ਤੇ ਸਕੂਲ ਦੇ ਐੱਸ.ਐੱਮ.ਸੀ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ। ਸੈਂਟਰ ਸ਼ੇਰਪੁਰ ਕਲਾਂ ਦੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕੀਤਾ। ਇਸ ਸਮੇਂ ਸੁਸਾਇਟੀ ਪ੍ਰਧਾਨ ਅਜਮੇਰ ਸਿੰਘ ਖ਼ਾਲਸਾ, ਪੰਚ ਗੁਰਜੀਤ ਸਿੰਘ, ਪੰਚ ਬਲਜੀਤ ਸਿੰਘ, ਪੰਚ ਗੁਰਵੀਰ ਸਿੰਘ, ਦਰਸਨ ਸਿੰਘ, ਕੁਲਵਿੰਦਰ ਸਿੰਘ, ਗੁਲਵੰਤ ਸਿੰਘ, ਜਗਰਾਜ ਸਿੰਘ ਸਾਬਕਾ ਸਰਪੰਚ, ਬਲਦੇਵ ਸਿੰਘ ਸਾਬਕਾ ਸਰਪੰਚ, ਕੁਲਦੀਪ ਕੌਰ ਸਾਬਕਾ ਸਰਪੰਚ, ਮਨਜੀਤ ਸਿੰਘ ਛੀਨਾ, ਜਗਦੇਵ ਸਿੰਘ ਸਿੱਧੂ, ਅਰਵਿੰਦਰ ਸਿੰਘ ਗਿੱਲ, ਜਸਵੰਤ ਸਿੰਘ ਬਸਰਾਉ, ਦਵਿੰਦਰ ਸਹੋਤਾ, ਮੈਡਮ ਰਜਨੀ, ਗੁਰਦੀਪ ਸਿੰਘ ਵਿੱਕੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ‘ਆਪ’ ਸਰਕਾਰ ਔਰਤਾਂ ਦੇ ਸ਼ਕਤੀਕਰਨ ਅਤੇ ਉਨ੍ਹਾਂ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਯਤਨਸ਼ੀਲ-ਵਿਧਾਇਕ ਠੇਕੇਦਾਰ ਹਾਕਮ ਸਿੰਘ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਆਫ਼ ਐਜੂਕੇਸ਼ਨ ਫ਼ਾਰ ਵਿਮੈਨ ਕਮਾਲਪੁਰਾ ਦੀਆਂ ਵਿਦਿਆਰਥਣਾਂ ਨੇ ਬੀ.ਐੱਡ ਸਮੈਸਟਰ-ਦੂਜਾ ਦੇ ਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।