26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਪੁਲਿਸ ਸੁਸਤ, ਲੁਟੇਰੇ ਚੁਸਤ ਨਕਾਬਪੋਸ਼ ਲੁਟੇਰਿਆਂ ਨੇ ਦਿਨ ਦਿਹਾੜੇ ਮਹਿਲਾ ਤੋਂ ਕੀਤੀ ਪਰਸ ਦੀ ਖੋਹ

ਗੁਰੂਸਰ ਸੁਧਾਰ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਰੀਬ ਦਸ ਦਿਨਾਂ ਤੋਂ ਕਸਬਾ ਗੁਰੂਸਰ ਬਾਜ਼ਾਰ ਅਤੇ ਨੇੜੇ ਦੇ ਇਲਾਕੇ ਵਿਚ ਬੇਖੌਫ਼ ਲੁੱਟ ਦੀਆਂ ਵਾਰਦਾਤਾਂ ਕਰ ਰਹੇ ਲੁਟੇਰਿਆਂ ਨੇ ਅੱਜ ਫਿਰ ਦਿਨ ਦਿਹਾੜੇ ਇਕ ਘਟਨਾ ਨੂੰ ਅੰਜ਼ਾਮ ਦਿੰਦਿਆਂ ਮਹਿਲਾ ਤੋਂ ਪਰਸ ਦੀ ਖੋਹ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਕਰਮਜੀਤ ਕੌਰ ਕਸਬੇ ਦੀ ਐੱਚ.

ਅਜੀਤ ਡੈਸਕ 26-09-2026
ਗੁਰੂਸਰ ਸੁਧਾਰ, 25 ਸਤੰਬਰ (ਬਲਵਿੰਦਰ ਸਿੰਘ ਧਾਲੀਵਾਲ)-ਪਿਛਲੇ ਕਰੀਬ ਦਸ ਦਿਨਾਂ ਤੋਂ ਕਸਬਾ ਗੁਰੂਸਰ ਬਾਜ਼ਾਰ ਅਤੇ ਨੇੜੇ ਦੇ ਇਲਾਕੇ ਵਿਚ ਬੇਖੌਫ਼ ਲੁੱਟ ਦੀਆਂ ਵਾਰਦਾਤਾਂ ਕਰ ਰਹੇ ਲੁਟੇਰਿਆਂ ਨੇ ਅੱਜ ਫਿਰ ਦਿਨ ਦਿਹਾੜੇ ਇਕ ਘਟਨਾ ਨੂੰ ਅੰਜ਼ਾਮ ਦਿੰਦਿਆਂ ਮਹਿਲਾ ਤੋਂ ਪਰਸ ਦੀ ਖੋਹ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਮਹਿਲਾ ਕਰਮਜੀਤ ਕੌਰ ਕਸਬੇ ਦੀ ਐੱਚ.ਡੀ.ਐੱਫ.ਸੀ. ਬੈਂਕ ਤੋਂ ਦਸ ਹਜ਼ਾਰ ਦੀ ਨਗਦੀ ਕਢਵਾ ਕੇ ਕਿਸੇ ਵਿਆਹ ਸਮਾਗਮ ਦੀ ਫ਼ੋਟੋ ਐਲਬਮ ਚੁਣਨ ਲਈ ਸਬੰਧਤ ਸਟੂਡੀਓ ਵੱਲ ਜਾ ਰਹੀ ਸੀ ਤਾਂ ਲੁਧਿਆਣਾ ਬਠਿੰਡਾ ਰਾਜਮਾਰਗ ’ਤੇ ਪਿੱਛਿਉਂ ਆਏ ਮੋਟਰਸਾਈਕਲ ਸਵਾਰ ਦੋ ਨਕਾਬਪੋਸ਼ ਲੁਟੇਰਿਆਂ ਨੇ ਉਸ ਤੋਂ ਪਰਸ ਦੀ ਖੋਹ ਕਰ ਲਈ ਤੇ ਫ਼ਰਾਰ ਹੋ ਗਏ। ਹਾਲਾਂਕਿ ਮਹਿਲਾ ਕਰਮਜੀਤ ਕੌਰ ਨੇ ਪਰਸ ਨੂੰ ਬਚਾਉਣ ਦੀ ਕਾਫ਼ੀ ਜੱਦੋ ਜਹਿਦ ਕੀਤੀ, ਪ੍ਰੰਤੂ ਅਸਫ਼ਲ ਰਹੀ। ਥਾਣਾ ਸੁਧਾਰ ਪੁਲਿਸ ਵਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਹ ਵੀ ਪਤਾ ਲੱਗਾ ਹੈ ਕਿ ਲੁੱਟ ਦੀ ਘਟਨਾ ਬੈਂਕ ਸਮੇਤ ਆਸਪਾਸ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ ਹੈ। ਪੁਲਿਸ ਕੈਮਰਿਆਂ ਦੀ ਫੁਟੇਜ਼ ਖੰਗਾਲਣ ਸਮੇਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਵੀ ਸਿਰਤੋੜ ਯਤਨ ਕਰ ਰਹੀ ਹੈ। ਇਹ ਵੀ ਚਰਚਾ ਹੈ ਕਿ ਪਿਛਲੇ ਦਸ ਦਿਨਾਂ ਦੌਰਾਨ ਲੁੱਟ ਖੋਹ ਦੀ ਇਹ ਚੌਥੀ ਘਟਨਾ ਹੈ ਤੇ ਇਹ ਗੱਲ ਵੀ ਸਾਹਮਣੇ ਆਈ ਹੈ ਕਿ ਲੁੱਟ ਖੋਹ ਦੀਆਂ ਵਾਰਦਾਤਾਂ ਵਿਚ ਮਹਿਲਾਵਾਂ ਨੂੰ ਹੀ ਜ਼ਿਆਦਾਤਰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਥਾਣਾ ਸੁਧਾਰ ਪੁਲਿਸ ਕੋਲ ਇਸ ਤੋਂ ਕੁਝ ਦਿਨ ਪਹਿਲਾਂ ਹੀ ਮਨੀਸ਼ਾ ਕਾਂਸਲ ਨਾਮੀ ਮਹਿਲਾ ਵੀ ਆਪਣੇ ਕੋਲੋਂ 18 ਹਜ਼ਾਰ ਦੀ ਨਕਦੀ, ਮੋਬਾਈਲ ਫ਼ੋਨ ਅਤੇ ਜ਼ਰੂਰੀ ਦਸਤਾਵੇਜ਼ ਲੁੱਟ ਲਏ ਜਾਣ ਦੀ ਸ਼ਿਕਾਇਤ ਦਰਜ ਕਰਵਾ ਚੁੱਕੀ ਹੈ, ਪ੍ਰੰਤੂ ਲੁਟੇਰਿਆਂ ਨੂੰ ਕਾਬੂ ਕਰਨ ਵਿਚ ਅਜੇ ਤਾਈਂ ਪੁਲਿਸ ਅਸਫ਼ਲ ਸਿੱਧ ਹੋਈ ਹੈ। ਸਥਾਨਕ ਲੋਕਾਂ ਤੇ ਖ਼ਾਸਕਰ ਮਹਿਲਾਵਾਂ ਅੰਦਰ ਇਹੋ ਜਿਹੀਆਂ ਘਟਨਾਵਾਂ ਨੂੰ ਲੈ ਕੇ ਕਾਫ਼ੀ ਦਹਿਸ਼ਤ ਪਾਈ ਜਾ ਰਹੀ ਹੈ।
ਪਿਛਲੀ ਖ਼ਬਰ ਕਿਸਾਨ ਭਰਾਵਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ- ਏ.ਆਰ. ਜਗਰਾਉਂ ਅਗਲੀ ਖ਼ਬਰ ਛਪਾਰ ਪੰਥਕ ਕਾਨਫ਼ਰੰਸ ਲਈ ਹਲਕਾ ਗਿੱਲ ਦੇ ਵਰਕਰਾਂ ’ ਚ ਭਾਰੀ ਉਤਸ਼ਾਹ , ਵੱਡੇ ਕਾਫ਼ਲਿਆਂ ਨਾਲ ਛਪਾਰ ਪੁੱਜਣਗੇ ਲੋਕ - ਸ਼ਿਵਾਲਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।