25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2026

ਪਮਾਲ ਗੁੱਗਾ ਮਾੜੀ ਮੇਲਾ ਜਾਹੋ-ਜਲਾਅ ਨਾਲ ਸ਼ੁਰੂ ਚੌਂਕੀਆਂ ਦੇ ਦਿਨ ਸ਼ਰਧਾਲੂ ਹੋਏ ਨਤਮਸਤਕ

ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਦੀਆਂ ਤੋਂ ਲੱਗਦੇ ਆ ਰਹੇ ਪਿੰਡ ਪਮਾਲ (ਲੁਧਿ:) ਵਿਖੇ ਗੁੱਗਾ ਮਾੜੀ ਅਸਥਾਨ ਉੱਪਰ ਸਾਲਾਨਾ ਮੇਲੇ ਤੋਂ ਪਹਿਲਾਂ ਅੱਜ ਚੌਂਕੀਆਂ ਵਾਲੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਦੂਰ-ਦੁਰਾਡਿਓ ਪਹੁੰਚੇ ਸ਼ਰਧਾਲੂਆਂ ਨੇ ਗੁੱਗਾ ਮਾੜੀ ਪਮਾਲ ਵਿਖੇ ਨਤਮਸਤਕ ਹੁੰਦਿਆਂ ਆਪਣੀ ਸ਼ਰਧਾ ਪ੍ਰਗਟਾਈ। ਗੁੱਗਾ ਮਾੜੀ ਪਮਾਲ ਵਿਖੇ ਲੱਗਣ ਵਾਲੇ ਮੇਲੇ ਦੀ ਪ੍ਰਬੰਧਕੀ ਕਮੇਟੀ, ਪਮਾਲ ਗ੍ਰਾਮ ਪੰਚਾਇਤ ਅਤੇ ਸਮੁੱਚੇ ਨਗਰ ਵਲੋਂ ਸ਼ਰਧਾਲੂਆਂ ਦੀ ਭੀੜ ਨੂੰ ਮੁੱਖ ਰੱਖਦਿਆਂ ਅੱਜ ਚੌਂਕੀਆਂ ਵਾਲੇ ਦਿਨ ਤੋਂ ਹੀ ਪੁਖਤਾ ਪ੍ਰਬੰਧ ਵੇਖਣ ਨੂੰ ਮਿਲੇ।

ਅਜੀਤ ਡੈਸਕ 25-09-2026
ਮੁੱਲਾਂਪੁਰ-ਦਾਖਾ, 24 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਦੀਆਂ ਤੋਂ ਲੱਗਦੇ ਆ ਰਹੇ ਪਿੰਡ ਪਮਾਲ (ਲੁਧਿ:) ਵਿਖੇ ਗੁੱਗਾ ਮਾੜੀ ਅਸਥਾਨ ਉੱਪਰ ਸਾਲਾਨਾ ਮੇਲੇ ਤੋਂ ਪਹਿਲਾਂ ਅੱਜ ਚੌਂਕੀਆਂ ਵਾਲੇ ਦਿਨ ਸ਼ਰਧਾਲੂਆਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ, ਦੂਰ-ਦੁਰਾਡਿਓ ਪਹੁੰਚੇ ਸ਼ਰਧਾਲੂਆਂ ਨੇ ਗੁੱਗਾ ਮਾੜੀ ਪਮਾਲ ਵਿਖੇ ਨਤਮਸਤਕ ਹੁੰਦਿਆਂ ਆਪਣੀ ਸ਼ਰਧਾ ਪ੍ਰਗਟਾਈ। ਗੁੱਗਾ ਮਾੜੀ ਪਮਾਲ ਵਿਖੇ ਲੱਗਣ ਵਾਲੇ ਮੇਲੇ ਦੀ ਪ੍ਰਬੰਧਕੀ ਕਮੇਟੀ, ਪਮਾਲ ਗ੍ਰਾਮ ਪੰਚਾਇਤ ਅਤੇ ਸਮੁੱਚੇ ਨਗਰ ਵਲੋਂ ਸ਼ਰਧਾਲੂਆਂ ਦੀ ਭੀੜ ਨੂੰ ਮੁੱਖ ਰੱਖਦਿਆਂ ਅੱਜ ਚੌਂਕੀਆਂ ਵਾਲੇ ਦਿਨ ਤੋਂ ਹੀ ਪੁਖਤਾ ਪ੍ਰਬੰਧ ਵੇਖਣ ਨੂੰ ਮਿਲੇ। ਚੌਂਕੀਆਂ ਵਾਲੇ ਦਿਨ ਮੇਲਾ ਕਮੇਟੀ ਪ੍ਰਧਾਨ ਜਸਪ੍ਰੀਤ ਸਿੰਘ, ਖੁਸ਼ਪਾਲ ਸਿੰਘ, ਝਲਮਣ ਸਿੰਘ, ਗੁਰਮੀਤ ਸਿੰਘ, ਇਕਬਾਲ ਸਿੰਘ, ਸੁਖਪਾਲ ਸਿੰਘ ਫੌਜ਼ੀ, ਵਰਿੰਦਰ ਸ਼ਰਮਾ, ਗੁਰਪ੍ਰੀਤ ਸਿੰਘ, ਦਰਸ਼ਨ ਸਿੰਘ, ਸਿਮਰਨਦੀਪ ਸਿੰਘ, ਜਗਤਾਰ ਸਿੰਘ, ਜਤਿੰਦਰ ਸਿੰਘ ਡੁਬਈ, ਹੋਰਨਾਂ ਨੇ ਗੁੱਗਾ ਮਾੜੀ ਅਸਥਾਨ ’ਤੇ ਚਾਦਰ ਚੜ੍ਹਾ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ। ਚੌਂਕੀਆਂ ਤੋਂ ਅਗਲੇ ਦੋ ਦਿਨ ਪਮਾਲ ਗੁੱਗਾ ਮਾੜੀ ਮੇਲੇ ਵਿਚ ਸ਼ਰਧਾਵਾਨਾਂ ਦੇ ਨਾਲ ਮੇਲੇ ਦੇ ਸ਼ੌਕੀਨ ਪੰਜਾਬ ਦੇ ਕੋਨੇ-ਕੋਨੇ ’ਚੋਂ ਇਥੇ ਪਹੁੰਚਦੇ ਹਨ। ਪਮਾਲ ਮੇਲੇ ਉੱਪਰ ਜਿਥੇ ਵੰਗਾਂ-ਚੂੜੀਆਂ ਵਾਲੀਆਂ ਦੁਕਾਨਾਂ ਉੱਪਰ ਲੜਕੀਆਂ, ਔਰਤਾਂ ਦੀ ਭਾਰੀ ਭੀੜ ਜੁੜਦੀ ਹੈ, ਉਥੇ ਖਿਡੌਣਿਆਂ ਵਾਲੀਆਂ ਦੁਕਾਨਾਂ ਉੱਪਰ ਬੱਚੇ ਆਪਣੇ ਮਨਪ੍ਰਚਾਵੇ ਲਈ ਵਸਤਾਂ ਖਰੀਦਦੇ ਹਨ। ਮਾੜੀ ਨੇੜੇ ਖੁੱਲ੍ਹੇ ਗਰਾਊਂਡ ’ਚ ਚੰਡੋਲ, ਕਿਸ਼ਤੀ, ਝੂਲਿਆਂ ਦਾ ਲੋਕ ਅਨੰਦ ਲੈਣਗੇਂ। ਇਥੇ ਵਰਣਨਯੋਗ ਹੈ ਕਿ ਮਾਲਵੇ ਖੇਤਰ ਵਿਚ ਛਪਾਰ ਮੇਲੇ ਵਾਂਗ ਗੁੱਗਾ ਮਾੜੀ ਮੇਲਾ ਪਮਾਲ ਦੀ ਮਹੱਤਤਾ ਪੂਰੇ ਰਾਜ ਵਿਚ ਹੈ। ਗੁੱਗਾ ਮਾੜੀ ਅਸਥਾਨ ਪਿੰਡ ਪਮਾਲ (ਲੁਧਿ:) ਵਿਖੇ 25-26 ਸਤੰਬਰ ਨੂੰ ਲੱਗਣ ਵਾਲੇ ਗੁੱਗਾ ਮਾੜੀ ਮੇਲੇ ’ਤੇ ਰਵਾਇਤੀ ਲੋਕ ਸੰਗੀਤ ਦੀਆਂ ਮੁੱਖ ਰੂਪ ਵਿਚ ਵੰਨਗੀਆਂ ਕਵੀਸ਼ਰੀ, ਢੱਡ ਸਾਰੰਗੀ, ਤੂੰਬੇ ਜੋੜੇ (ਅਲਗੋਜੇ) ਵਾਲੇ ਗਾਇਕਾਂ ਦਾ ਸੰਗੀਤ ਸੁਣਨ ਨੂੰ ਮਿਲੇਗਾ। ਪਮਾਲ ਮੇਲੇ ਦੀ ਸਫ਼ਲਤਾ ਲਈ ਗ੍ਰਾਮ ਪੰਚਾਇਤ ਸਰਪੰਚ ਬਲਵਿੰਦਰ ਸਿੰਘ ਸੇਖੋਂ, ਭਿੰਦਾ ਪਮਾਲ, ਜਸਕਰਨ ਸਿੰਘ, ਕੈਪਟਨ ਸੋਹਣ ਸਿੰਘ, ਜਸਵੰਤ ਸਿੰਘ, ਸਵਰਨ ਸਿੰਘ, ਲਾਲਾ ਸਿੰਘ, ਅਮਰਜੀਤ ਸਿੰਘ, ਗੁਰਪਾਲ ਸਿੰਘ, ਮੋਹਣ ਸਿੰਘ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਬਾਬਾ ਪੱਪੂ ਹੋਰਨਾਂ ਵਲੋਂ ਡਿਊਟੀ ਬਾਖੂਬੀ ਨਿਭਾਈ ਜਾ ਰਹੀ ਹੈ।
ਪਿਛਲੀ ਖ਼ਬਰ ਗੁਰਸ਼ਰਨ ਸਿੰਘ ਗਰੇਵਾਲ ਮੈਂਬਰ ਕੌਸ਼ਲ, ਬਲਕਾਰ ਸਿੰਘ ਜਰਮਨ, ਰਾਜਿੰਦਰ ਸਿੰਘ ਬਿੰਦਰੀ ਅਗਲੀ ਖ਼ਬਰ ਮਾਂ ਬੋਲੀ ਪੰਜਾਬੀ ਸਾਡੀ ਪਹਿਚਾਣ ਤੇ ਵਿਰਾਸਤ ਦਾ ਅਨਮੋਲ ਹਿੱਸਾ ਹੈ-ਪ੍ਰਿੰਸੀਪਲ ਖੁਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।