15-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-09-2026

ਕਾਰਗਿਲ ਸ਼ਹੀਦ ਬਲਵੰਤ ਸਿੰਘ ਬੜੈਚ ਦੀ ਬਰਸੀ ਨਮਿਤ ਰਾਤਰੀ ਦੇ ਦੀਵਾਨ ਸਜਾਏ

ਜਗਰਾਉਂ, 14 ਸਤੰਬਰ (ਗੁਰਦੀਪ ਸਿੰਘ ਮਲਕ)-ਸਾਲ 1999 ਦੌਰਾਨ ਪਾਕਿਸਤਾਨ ਨਾਲ ਹੋਈ ਕਾਰਗਿਲ ਦੀ ਜੰਗ ਮੌਕੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਪਿੰਡ ਬੜੈਚ ਦੇ ਸੂਰਬੀਰ ਯੋਧੇ ਬਲਵੰਤ ਸਿੰਘ ਬੜੈਚ ਦੀ ਸਾਲਾਨਾ ਬਰਸੀ ਉਨ੍ਹਾਂ ਦੇ ਨਗਰ ਪਿੰਡ ਬੜੈਚ ਵਿਖੇ ਬੜੀ ਸ਼ਰਧਾ ਅਤੇ ਦੇਸ਼ ਭਗਤੀ ਨਾਲ ਮਨਾਈ ਜਾ ਰਹੀ ਹੈ। ਸ਼ਹੀਦ ਬਲਵੰਤ ਸਿੰਘ ਦੀ 28ਵੀਂ ਸਾਲਾਨਾ ਬਰਸੀ ਦੇ ਅੱਜ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ ਰਾਤ ਨੂੰ ਦੀਵਾਨ ਸਜਾਏ ਗਏ, ਜਿੰਨਾਂ ਵਿਚ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲੇ, ਭਾਈ ਪਿੰਦਰਪਾਲ ਸਿੰਘ ਦੇਹੜਕਾ, ਬਾਬਾ ਲਖਵੀਰ ਸਿੰਘ ਭੈਣੀ (ਠਾਠ ਨਾਨਕਸਰ ਬੜੈਚ), ਭਾਈ ਪਰਦੀਪ ਸਿੰਘ ਜਥਾ ਠਾਠ ਨਾਨਕਸਰ ਬੜੈਚ ਤੇ ਭਾਈ ਹਰਪ੍ਰੀਤ ਸਿੰਘ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ।

ਅਜੀਤ ਡੈਸਕ 15-09-2026
ਜਗਰਾਉਂ, 14 ਸਤੰਬਰ (ਗੁਰਦੀਪ ਸਿੰਘ ਮਲਕ)-ਸਾਲ 1999 ਦੌਰਾਨ ਪਾਕਿਸਤਾਨ ਨਾਲ ਹੋਈ ਕਾਰਗਿਲ ਦੀ ਜੰਗ ਮੌਕੇ ਦੁਸ਼ਮਣਾਂ ਨਾਲ ਲੋਹਾ ਲੈਂਦਿਆਂ ਸ਼ਹੀਦ ਹੋਏ ਪਿੰਡ ਬੜੈਚ ਦੇ ਸੂਰਬੀਰ ਯੋਧੇ ਬਲਵੰਤ ਸਿੰਘ ਬੜੈਚ ਦੀ ਸਾਲਾਨਾ ਬਰਸੀ ਉਨ੍ਹਾਂ ਦੇ ਨਗਰ ਪਿੰਡ ਬੜੈਚ ਵਿਖੇ ਬੜੀ ਸ਼ਰਧਾ ਅਤੇ ਦੇਸ਼ ਭਗਤੀ ਨਾਲ ਮਨਾਈ ਜਾ ਰਹੀ ਹੈ। ਸ਼ਹੀਦ ਬਲਵੰਤ ਸਿੰਘ ਦੀ 28ਵੀਂ ਸਾਲਾਨਾ ਬਰਸੀ ਦੇ ਅੱਜ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਤੇ ਰਾਤ ਨੂੰ ਦੀਵਾਨ ਸਜਾਏ ਗਏ, ਜਿੰਨਾਂ ਵਿਚ ਬਾਬਾ ਸਰਬਜੋਤ ਸਿੰਘ ਡਾਂਗੋਂ ਵਾਲੇ, ਭਾਈ ਪਿੰਦਰਪਾਲ ਸਿੰਘ ਦੇਹੜਕਾ, ਬਾਬਾ ਲਖਵੀਰ ਸਿੰਘ ਭੈਣੀ (ਠਾਠ ਨਾਨਕਸਰ ਬੜੈਚ), ਭਾਈ ਪਰਦੀਪ ਸਿੰਘ ਜਥਾ ਠਾਠ ਨਾਨਕਸਰ ਬੜੈਚ ਤੇ ਭਾਈ ਹਰਪ੍ਰੀਤ ਸਿੰਘ ਵਲੋਂ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਕਾਰਗਿਲ ਸ਼ਹੀਦ ਭਾਈ ਬਲਵੰਤ ਸਿੰਘ ਬੜੈਚ ਦੇ ਪਰਿਵਾਰ ਵੱਲੋ ਪੁੱਜੇ ਕੀਰਤਨੀਏ ਜਥਿਆਂ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਗਿਆ । ਅਖੀਰ ਵਿੱਚ ਜਸਵੰਤ ਸਿੰਘ ਬੜੈਚ ਨੇ ਪੁੱਜੀਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਭਾਜਪਾ ਆਗੂ ਅਜੀਤ ਸਿੰਘ ਅਖਾੜਾ, ਲੈਕਚਰਾਰ ਅੰਮ੍ਰਿਤਪਾਲ ਸਿੰਘ ਹੰਸਰਾ, ਡਾ: ਬਲਦੇਵ ਸਿੰਘ ਸੂਜਾਪੁਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਮੇਲਾ ਛਪਾਰ ਸ਼੍ਰੋਅਦ (ਬ) ਕਾਨਫ਼ਰੰਸ ਆਪਣੀ ਹੋਂਦ ਦਾ ਅਹਿਸਾਸ ਕਰਵਾਏਗੀ-ਸੰਧੂ/ਡੱਲਾ ਅਗਲੀ ਖ਼ਬਰ ਲੰਮੇ ਬਿਜਲੀ ਕੱਟਾਂ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਜਗਰਾਉਂ ਵਿਖੇ ਧਰਨਾ ਕੱਲ੍ਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।