13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-09-2026

ਮਾਨ ਸਰਕਾਰ ਨੇ ਵੱਡੇ ਵਿਕਾਸ ਕਾਰਜ ਕਰਵਾ ਕੇ ਵਿਰੋਧੀ ਧਿਰਾਂ ਦੀ ਸਿਆਸੀ ਜ਼ਮੀਨ ਖਿਸਕਾਈ-ਵਿਧਾਇਕ ਹਾਕਮ ਸਿੰਘ

ਲੋਹਟਬੱਦੀ, 12 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਪਿਛਲੇ ਦਿਨਾਂ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਬਹੁ-ਕਰੋੜੀ ਗ੍ਰਾਂਟਾਂ ਨਾਲ ਚੱਲ ਰਹੇ ਜਾਂ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਨਿੱਕਲੇ ਹੋਏ ਹਨ। ਉਨ੍ਹਾਂ ਵਲੋਂ ਰੋਜ਼ਜ਼ਾਨਾ ਸਰਕਾਰੀ ਅਧਿਕਾਰੀਆਂ ਦੀ ਟੀਮ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਸਰਪੰਚਾਂ/ਪੰਚਾਂ ਪਾਸੋਂ ਪਿੰਡਾਂ ਦਾ ਮੂੰਹ ਮੱਥਾ ਸੰਵਾਰਨ ਲਈ ਮਿਸਤਰੀ ਦੀ ਚੱਲ ਰਹੀ ਕਾਂਡੀ ਤੇਸੀ ਦਾ ਨਿਰੀਖਣ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਜੇਕਰ ਕਿਸੇ ਨੂੰ ਹੋਰ ਸਰਕਾਰੀ ਰਾਸ਼ੀ ਦੀ ਲੋੜ ਹੈ ਤਾਂ ਪੁਖਤਾ ਗ੍ਰਾਂਟ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਅਜੀਤ ਡੈਸਕ 13-09-2026
ਲੋਹਟਬੱਦੀ, 12 ਸਤੰਬਰ (ਕੁਲਵਿੰਦਰ ਸਿੰਘ ਡਾਂਗੋਂ)-ਵਿਧਾਨ ਸਭਾ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਪਿਛਲੇ ਦਿਨਾਂ ਤੋਂ ਹਲਕੇ ਦੇ ਵੱਖ-ਵੱਖ ਪਿੰਡਾਂ ਅੰਦਰ ਬਹੁ-ਕਰੋੜੀ ਗ੍ਰਾਂਟਾਂ ਨਾਲ ਚੱਲ ਰਹੇ ਜਾਂ ਮੁਕੰਮਲ ਹੋ ਚੁੱਕੇ ਵਿਕਾਸ ਕਾਰਜਾਂ ਦੀ ਸਮੀਖਿਆ ਕਰਨ ਲਈ ਨਿੱਕਲੇ ਹੋਏ ਹਨ। ਉਨ੍ਹਾਂ ਵਲੋਂ ਰੋਜ਼ਜ਼ਾਨਾ ਸਰਕਾਰੀ ਅਧਿਕਾਰੀਆਂ ਦੀ ਟੀਮ ਨਾਲ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਅਤੇ ਸਰਪੰਚਾਂ/ਪੰਚਾਂ ਪਾਸੋਂ ਪਿੰਡਾਂ ਦਾ ਮੂੰਹ ਮੱਥਾ ਸੰਵਾਰਨ ਲਈ ਮਿਸਤਰੀ ਦੀ ਚੱਲ ਰਹੀ ਕਾਂਡੀ ਤੇਸੀ ਦਾ ਨਿਰੀਖਣ ਹੀ ਨਹੀਂ ਕੀਤਾ ਜਾ ਰਿਹਾ ਸਗੋਂ ਜੇਕਰ ਕਿਸੇ ਨੂੰ ਹੋਰ ਸਰਕਾਰੀ ਰਾਸ਼ੀ ਦੀ ਲੋੜ ਹੈ ਤਾਂ ਪੁਖਤਾ ਗ੍ਰਾਂਟ ਦਾ ਪ੍ਰਬੰਧ ਕੀਤਾ ਜਾਂਦਾ ਹੈ। ਇਸ ਦੇ ਚੱਲਦਿਆਂ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਪਿੰਡ ਤੁੰਗਾਹੇੜੀ ਪਿੰਡ ’ਚ ਨੌਜਵਾਨ ਸਰਪੰਚ ਜਗਪ੍ਰੀਤ ਸਿੰਘ ਜੱਗੀ ਦੀ ਅਗਵਾਈ ’ਚ 90 ਲੱਖ ਦੀ ਲਾਗਤ ਨਾਲ ਹੋ ਰਹੇ ਵਿਕਾਸ ਕਾਰਜਾਂ ਦੀ ਜਾਣਕਾਰੀ ਲੈਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਦੇ ਕਾਰਜਕਾਲ ਦੌਰਾਨ ਵਿਕਾਸ ਪੱਖੋਂ ਪਛੜੇ ਪਿੰਡ ਤੁੰਗਾਹੇੜੀ ਦੇ ਹਰ ਖੂੰਜੇ ’ਚ ਸਰਕਾਰੀ ਪੈਸੇ ਦਾ ਲਾਭ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਹੁਣ ਤੱਕ ਕਰਵਾਏ ਗਏ ਵਿਕਾਸ ਕਾਰਜਾਂ ਦੀ ਸੂਚੀ ’ਚ ਦੱਸਿਆ ਸੀਵਰੇਜ ਪਾਈਪ ਲਾਈਨ, ਪਾਰਕਾਂ, ਪ੍ਰਾਇਮਰੀ ਸਕੂਲ ਦੀ ਪਾਰਕ, ਛੱਪੜਾਂ ਦੀ ਸਫ਼ਾਈ, ਗਲੀਆਂ ’ਚ ਇੰਟਰਲਾਕ, ਸਟਰੀਟ ਲਾਈਟਾਂ, ਮੁਹੱਲਾ ਕਲੀਨਿਕ ਇਮਾਰਤ, ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਲਈ ਸਬਰਮਰਸੀਬਲ ਬੋਰ, ਛੱਪੜਾਂ ਦਾ ਬੇਲੋੜਾ ਪਾਣੀ ਖੇਤੀ ਸੈਕਟਰ ਲਈ ਵਰਤਣ ਲਈ ਸੋਲਰ ਪ੍ਰਣਾਲੀ ਅਧੀਨ ਚੱਲਣ ਵਾਲੀਆਂ ਮੋਟਰਾਂ, ਕਿਸਾਨਾਂ ਦੀਆਂ ਫਸਲਾਂ ਦੀ ਪੈਦਾਵਾਰ ਲਈ ਜਮੀਨਦੋਜ ਪੱਕੇ ਸੂਏ ਦਾ ਖਾਲ਼, ਛੱਪੜ ’ਚੋਂ ਗੰਦੇ ਪਾਣੀ ਦੀ ਨਿਕਾਸੀ, ਬੜੂੰਦੀ ਤੋਂ ਤੁੰਗਾਹੇੜੀ ਵਾਇਆ ਕਲਸੀਆਂ ਸੜਕ ਨੂੰ ਚੌੜਾ ਕਰਨਾ, ਪੰਚਾਇਤੀ ਜ਼ਮੀਨ ’ਚ ਜ਼ਮੀਨਦੋਸ ਪਾਈਪਾਂ, ਅਨੁਸੂਚਿਤ ਧਰਮਸ਼ਾਲਾ ਦਾ ਨਿਰਮਾਣ, ਲੋਕਾਂ ਦੀ ਸੁਵਿਧਾ ਲਈ ਠੰਡੇ ਪਾਣੀ ਵਾਲੇ ਵਾਟਰ ਕੂਲਰ, ਪਾਣੀ ਵਾਲੀ ਟੈਂਕੀ ਦਾ ਪ੍ਰਬੰਧ ਕਰਨਾ ਸਰਕਾਰ ਦੀ ਵੱਡੀ ਪ੍ਰਾਪਤੀ ਹੈ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਅੱਜ ਮੁੜ ਸਰਪੰਚ ਜਗਪ੍ਰੀਤ ਸਿੰਘ ਜੱਗੀ, ਪੰਚਾਂ ’ਚ ਹਰਮਨ ਸਿੰਘ ਪੰਧੇਰ, ਰਛਪਾਲ ਸਿੰਘ, ਦਰਸ਼ਨ ਸਿੰਘ, ਮਨਜੀਤ ਕੌਰ, ਕਿਰਨਜੀਤ ਕੌਰ ਨੂੰ ਮੁੱਖ ਮੰਤਰੀ ਦੇ ਸੁਪਨਮਈ ਪ੍ਰੋਜੈਕਟ ਰੰਗਲਾ ਪੰਜਾਬ ਅਧੀਨ ਪਿੰਡ ਤੁੰਗਾਹੇੜੀ ’ਚ ਲੋਕਾਂ ਦੇ ਜਾਨ ਮਾਲ ਦੀ ਸੁਰੱਖਿਆ, ਅਪਰਾਧਿਕ ਗਤੀਵਿਧੀਆਂ/ ਸਮਾਜਿਕ ਅਨਸਰਾਂ ਦੀ ਪੈੜ ਨੱਪਣ ’ਚ ਸਹਾਈ ਸੀ.ਸੀ.ਟੀ.ਵੀ ਕੈਮਰੇ ਸੈੱਟ ਅੱਪ, ਲੋੜੀਂਦੀਆਂ ਸਟ੍ਰੀਟ ਲਾਈਟਾਂ, ਅਨੁਸੂੂਚਿਤ ਸ਼ਮਸ਼ਾਨਘਾਟ ’ਚ ਸ਼ੈੱਡ, ਸਾਂਝੀਆਂ, ਪਾਰਕਾਂ, ਰਸਤਿਆਂ ਅਤੇ ਸ਼ਮਸ਼ਾਨਘਾਟਾਂ ’ਚ ਲੋਕਾਂ/ਰਾਹਗੀਰਾਂ ਦੇ ਬੈਠਣ ਲਈ ਬੈਂਚ ਅਤੇ ਪੰਚਾਇਤ ਘਰ ਦੀ ਮੁਰੰਮਤ, ਰੰਗ ਰੋਗਨ ਅਤੇ ਹੋਰ ਲੋੜੀਂਦੇ ਸਮਾਨ ਦੀ ਪੂਰਤੀ ਲਈ ਪ੍ਰਾਪਤ ਹੋਈ 15 ਲੱਖ ਰੁਪਏ ਦੀ ਰਾਸ਼ੀ ਦਾ ਸਰਟੀਫਿਕੇਟ ਚੈਕ ਦੇ ਰੂਪ ’ਚ ਸੌਂਪਿਆ। ਵਿਧਾਇਕ ਹਾਕਮ ਸਿੰਘ ਠੇਕੇਦਾਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਮਨੀਸ ਸਿਸੋਦੀਆ ਪੰਜਾਬ ਇੰਚਾਰਜ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਸਰਕਾਰ ਇੱਕੋ ਇੱਕ ਅਜਿਹੀ ਸਰਕਾਰ ਹੈ ਜਿਸ ਨੇ ਪੰਜਾਬ ਦੇ ਲੋਕਾਂ ਪਾਸੋਂ ਨਿਯਮਾਂ ਅਨੁਸਾਰ ਵਸੂਲਿਆ ਟੈਕਸ ਦਾ ਪੈਸਾ ਵੱਡੇ ਵਿਕਾਸ ਕਾਰਜਾਂ ਅਤੇ ਲੋਕਾਂ ਨੂੰ ਨਿੱਜੀ ਲਾਭ ਦੇਣ ਲਈ ਸਹੂਲਤਾਂ ਦੇ ਰੂਪ ’ਚ ਲੋਕਾਂ ਦੀ ਜੇਬ੍ਹ ’ਚ ਮੋੜਨਾ ਸ਼ੁਰੂ ਕੀਤਾ ਹੈ। ਉਨ੍ਹਾਂ ਕਿਹਾ ਕਿ ਪਿਛਲੀਆਂ ਸਰਕਾਰਾਂ ਨੇ ਲੋਕਾਂ ਦੀ ਕੋਈ ਸਾਰ ਨਹੀਂ ਲਈ, ਲੋਕਾਂ ਤੋਂ ਵੋਟਾਂ ਹਥਿਆ ਕੇ ਸਿਰਫ ਆਪਣੇ ਹੀ ਨਿੱਜੀ ਮੁਫਾਦਾਂ ਦੀ ਪੂਰਤੀ ਲਈ ਘਟੀਆ ਰਾਜਨੀਤੀ ਕੀਤੀ ਹੈ, ਪਰ ਮਾਨ ਸਰਕਾਰ ਨੇ ਵੱਡੇ ਵਿਕਾਸ ਕਾਰਜ ਕਰਵਾ ਕੇ ਵਿਰੋਧੀ ਧਿਰਾਂ ਦੀ ਸਿਆਸੀ ਜ਼ਮੀਨ ਖਿਸਕਾ ਦਿੱਤੀ ਹੈ। ਉਨ੍ਹਾਂ ਮੌਕੇ ਪਿੰਡ ਵਾਸੀਆਂ ਨੂੰ ਕਿਹਾ ਕਿ ਆਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਮੁੜ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਸਥਾਪਿਤ ਕਰਨਾ ਸਮੇਂ ਦੀ ਲੋੜ ਹੈ ਤਾਂ ਕਿ ਭਵਿੱਖ ’ਚ ਪੰਜਾਬ ਦਾ ਹੋਰ ਵਧੇਰੇ ਵਿਕਾਸ ਕੀਤਾ ਜਾ ਸਕੇ। ਇਸ ਮੌਕੇ ‘ਆਪ’ ਆਗੂ ਯਸਪਾਲ ਬਿੱਟੂ ਰਾਏਕੋਟ, ਕਮਲ ਸਿੰਘ ਸੁਖਾਣਾ ਪੀ.ਏ ਵਿਧਾਇਕ, ਸਰਪੰਚ ਜਗਪ੍ਰੀਤ ਸਿੰਘ ਜੱਗੀ ਤੁੰਗਾਹੇੜੀ, ਪੰਚਾਂ ’ਚ ਹਰਮਨ ਸਿੰਘ ਪੰਧੇਰ, ਰਛਪਾਲ ਸਿੰਘ, ਦਰਸ਼ਨ ਸਿੰਘ, ਮਨਜੀਤ ਕੌਰ, ਕਿਰਨਜੀਤ ਕੌਰ ਤੋਂ ਇਲਾਵਾ ਨੰਬਰਦਾਰ ਭਗਵੰਤ ਸਿੰਘ, ਨੰਬਰਦਾਰ ਇੰਦਰਜੀਤ ਸਿੰਘ, ਰਜਿੰਦਰ ਸਿੰਘ, ਜੋਰਾ ਸਿੰਘ ਗਿੱਲ, ਭੁਪਿੰਦਰ ਸਿੰਘ ਧਾਲੀਵਾਲ, ਅਮਰਜੀਤ ਸਿੰਘ, ਭਗਵੰਤ ਸਿੰਘ, ਜਸਵੰਤ ਸਿੰਘ, ਕੁਲਵਿੰਦਰ ਸਿੰਘ ਧਾਲੀਵਾਲ ਸਾਬਕਾ ਸਰਪੰਚ ਹਾਜ਼ਰ ਸਨ।
ਪਿਛਲੀ ਖ਼ਬਰ ਆਜ਼ਾਦੀ ਘੁਲਾਟੀਆਂ ਦੇ ਵਾਰਸਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਐਸੋਸੀਏਸ਼ਨ ਦੀ ਅਹਿਮ ਮੀਟਿੰਗ ਅਗਲੀ ਖ਼ਬਰ ਚੀਮਾ ਪਬਲਿਕ ਸਕੂਲ ਕਿਸ਼ਨਕੋਟ ਦੇ ਚੇਅਰਮੈਨ ਅਮਰਿੰਦਰ ਸਿੰਘ ਚੀਮਾ ਨੇ ਡਾ. ਬਰਜਿੰਦਰ ਸਿੰਘ ਹਮਦਰਦ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।