04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਕੁਦਰਤੀ ਕਰੋਪੀ ਦਾ ਮਨੁੱਖ ਖੁਦ ਜ਼ਿੰਮੇਵਾਰ-ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ

ਜਗਰਾਉਂ, 3 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਕੁਦਰਤ ਦੀ ਕਰੋਪੀ ਦਾ ਜ਼ਿੰਮੇਵਾਰ ਮਨੁੱਖ ਖੁਦ ਹੀ ਹੈ। ਆਧੁਨਿਕ ਤਰੱਕੀ ਦੇ ਬਹਾਨੇ ਕੁਦਰਤੀ ਸਾਧਨਾਂ ਦਾ ਖਿਲਵਾੜ ਕਰਨਾ ਬੰਦ ਨਹੀਂ ਕਰੋਗੇ ਤਾਂ ਕੁਦਰਤੀ ਆਫਤਾਂ ਦੇ ਆਉਣ ਤੋਂ ਕੋਈ ਵੀ ਰੋਕ ਨਹੀਂ ਸਕੇਗਾ।

ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ 04-09-2026
ਜਗਰਾਉਂ, 3 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਕੁਦਰਤ ਦੀ ਕਰੋਪੀ ਦਾ ਜ਼ਿੰਮੇਵਾਰ ਮਨੁੱਖ ਖੁਦ ਹੀ ਹੈ। ਆਧੁਨਿਕ ਤਰੱਕੀ ਦੇ ਬਹਾਨੇ ਕੁਦਰਤੀ ਸਾਧਨਾਂ ਦਾ ਖਿਲਵਾੜ ਕਰਨਾ ਬੰਦ ਨਹੀਂ ਕਰੋਗੇ ਤਾਂ ਕੁਦਰਤੀ ਆਫਤਾਂ ਦੇ ਆਉਣ ਤੋਂ ਕੋਈ ਵੀ ਰੋਕ ਨਹੀਂ ਸਕੇਗਾ। ਇਹ ਸ਼ਬਦ ਗੁਰਦੁਆਰਾ ਨਾਨਕਸਰ ਕਲੇਰਾਂ (ਜਗਰਾਉਂ) ਵਿਖੇ ਸੰਤ ਬਾਬਾ ਗੁਰਚਰਨ ਸਿੰਘ ਨਾਨਕਸਰ ਵਾਲਿਆਂ ਨੇ ਸੰਗਤਾਂ ਨਾਲ ਵਿਚਾਰਾਂ ਕਰਦਿਆਂ ਆਖੇ। ਉਨ੍ਹਾਂ ਕਿਹਾ ਪਦਾਰਥਾਂ ਦੀ ਭੁੱਖ ਲਈ ਮਨੁੱਖ ਨੇ ਧਰਤੀ, ਹਵਾ, ਪਾਣੀ, ਅਸਮਾਨ ਆਦਿ ਨੂੰ ਪਲੀਤ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਰੁਖ਼ ਅਲੋਪ ਹੋ ਰਹੇ ਹਨ। ਇਥੇ ਰਸਾਇਣਿਕ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਵਰਤਣ ਨਾਲ ਧਰਤੀ ਜ਼ਹਿਰ ਪੈਦਾ ਕਰ ਰਹੀ, ਪੀਣ ਵਾਲਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ, ਅਸਮਾਨ ਵਿਚ ਪ੍ਰਦੂਸ਼ਣ ਦੀ ਪਰਤ ਹਰ ਦਿਨ ਗਹਿਰੀ ਹੋ ਰਹੀ ਹੈ। ਧਰਤੀ ਥੱਲੋਂ ਪਾਣੀ ਇਸ ਕਦਰ ਕੱਢਿਆ ਜਾ ਰਿਹਾ ਹੈ ਕਿ ਇਹ ਉਪਜਾਊ ਧਰਤੀ ਜਲਦ ਹੀ ਮਾਰੂਥਲ ਵਿਚ ਤਬਦੀਲ ਹੋ ਜਾਵੇਗੀ। ਸੰਤ ਨਾਨਕਸਰ ਵਾਲਿਆਂ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਵਨ ਨੂੰ ਗੁਰੂ, ਪਾਣੀ ਨੂੰ ਪਿਤਾ ਅਤੇ ਧਰਤੀ ਨੂੰ ਮਾਤਾ ਦਾ ਦਰਜ਼ਾ ਦਿੱਤਾ ਹੈ ਪਰ ਦੁੱਖ ਹੈ ਕਿ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦੇ ਵਾਸੀ ਹੀ ਗੁਰੂ ਸਾਹਿਬਾਨਾਂ ਦੀ ਇਸ ਸੋਚ ਨੂੰ ਪਿੱਠ ਕਰੀ ਬੈਠੇ ਹਨ। ਉਨ੍ਹਾਂ ਆਖਿਆ ਕਿ ਪ੍ਰਾਇਮਰੀ ਸਕੂਲ ਤੋਂ ਹੀ ਬੱਚਿਆਂ ਨੂੰ ਕੁਦਰਤੀ ਸਾਧਨਾ ਦੀ ਸਾਂਭ ਸੰਭਾਲ ਦੀ ਸਿਖਲਾਈ ਦੇਣੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਵਾਤਾਵਰਣ ਦੇ ਵਿਸ਼ੇ ’ਤੇ ਸੈਮੀਨਾਰ ਵੀ ਲਾਏ ਜਾਣੇ ਚਾਹੀਦੇ ਹਨ। ਉਨ੍ਹਾਂ ਧਾਰਮਿਕ, ਰਾਜਨੀਤਿਕ, ਸਮਾਜਿਕ ਬਲਕਿ ਹਰ ਵਰਗ ਦੇ ਵਿਅਕਤੀ ਨੂੰ ਕਿਹਾ ਕਿ ਉਹ ਕੁਦਰਤੀ ਸਾਧਨਾਂ ਨੂੰ ਬਚਾਉਣ ਲਈ ਅੱਗੇ ਆਉਣ ਤਾਂ ਜੋ ਆਉਣ ਵਾਲੀਆਂ ਪੀੜੀਆਂ ਤੰਦਰੁਸਤ ਜੀਵਨ ਬਤੀਤ ਕਰ ਸਕਣ। ਇਸ ਮੌਕੇ ਬਾਬਾ ਸੇਵਾ ਸਿੰਘ ਨਾਨਕਸਰ, ਬਾਬਾ ਤੇਜਿੰਦਰ ਸਿੰਘ ਨਾਨਕਸਰ, ਗੁਰਸੇਵਕ ਸਿੰਘ, ਲਖਵਿੰਦਰ ਸਿੰਘ ਦਿੱਲੀ, ਹਰਪਾਲ ਸਿੰਘ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਗੁਰੂਸਰ ਪੰਜੂਆਣਾ ਸਾਹਿਬ ਲੰਮਾ-ਜੱਟਪੁਰਾ ਵਿਖੇ ਬਰਸੀ ਸਮਾਗਮ ਸੰਬੰਧੀ ਤੀਜੀ ਲੜੀ ਦੇ ਭੋਗ ਪਾਏ ਅਗਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਬ) ਦੇ ਰਾਜਸੀ ਭਵਿੱਖ ਦਾ ਫ਼ੈਸਲਾ ਕਰੇਗੀ ਮੇਲਾ ਛਪਾਰ ਕਾਨਫਰੰਸ- ਦਿਉਲ ਕਾਨਫਰੰਸ ਸਫ਼ਲਤਾ ਲਈ 11 ਮ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।