29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੱਤਿਆ ਭਾਰਤੀ ਸਕੂਲ ’ਚ ਮਿੰਨੀ ਫੋਰੈਸਟ ਮੁਹਿੰਮ ਤਹਿਤ ਪੌਦੇ ਲਗਾਏ

ਰਾਏਕੋਟ, 28 ਅਗਸਤ (ਸੁਸ਼ੀਲ)-ਸੱਤਿਆ ਭਾਰਤੀ ਸਕੂਲ ਰਾਮਗੜ੍ਹ ਸਿਵੀਆਂ ਵਿਖੇ ਪਿੰਡ ਦੀ ਪੰਚਾਇਤ, ਜੀ ਰਾਮ ਜੀ ਵਰਕਰਾਂ ਅਤੇ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਦੇ ਨਾਲ ਲੱਗਦੇ ਗਰਾਊਂਡ ਵਿੱਚ ਮਿੰਨੀ ਫੋਰੈਸਟ ਉਪਰਾਲੇ ਤਹਿਤ 100 ਪੌਦੇ ਲਗਾਏ ਗਏ। ਮੁੱਖ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਪਿਛਲੇ ਸਾਲ ਵੀ 100 ਪੌਦੇ ਲਗਾਏ ਗਏ ਸਨ।

ਅਜੀਤ ਡੈਸਕ 29-08-2026
ਰਾਏਕੋਟ, 28 ਅਗਸਤ (ਸੁਸ਼ੀਲ)-ਸੱਤਿਆ ਭਾਰਤੀ ਸਕੂਲ ਰਾਮਗੜ੍ਹ ਸਿਵੀਆਂ ਵਿਖੇ ਪਿੰਡ ਦੀ ਪੰਚਾਇਤ, ਜੀ ਰਾਮ ਜੀ ਵਰਕਰਾਂ ਅਤੇ ਬੱਚਿਆਂ ਦੇ ਮਾਪਿਆਂ ਦੇ ਸਹਿਯੋਗ ਨਾਲ ਸਕੂਲ ਦੇ ਨਾਲ ਲੱਗਦੇ ਗਰਾਊਂਡ ਵਿੱਚ ਮਿੰਨੀ ਫੋਰੈਸਟ ਉਪਰਾਲੇ ਤਹਿਤ 100 ਪੌਦੇ ਲਗਾਏ ਗਏ। ਮੁੱਖ ਅਧਿਆਪਕਾ ਮੈਡਮ ਜਸਪ੍ਰੀਤ ਕੌਰ ਨੇ ਦੱਸਿਆ ਕਿ ਸਕੂਲ ਵੱਲੋਂ ਪਿਛਲੇ ਸਾਲ ਵੀ 100 ਪੌਦੇ ਲਗਾਏ ਗਏ ਸਨ। ਇਸ ਤਰ੍ਹਾਂ ਹੁਣ ਤੱਕ 200 ਪੌਦਿਆਂ ਵਾਲਾ ਇੱਕ ਛੋਟਾ ਜੰਗਲ ਤਿਆਰ ਕਰਨ ਵੱਲ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ। ਉਨ੍ਹਾਂ ਦੱਸਿਆ ਸਕੂਲ ਦੇ ਬੱਚਿਆਂ, ਅਧਿਆਪਕਾਂ ਅਤੇ ਪਿੰਡ ਦੇ ਸਰਪੰਚ ਅੰਮ੍ਰਿਤਪਾਲ ਸਿੰਘ ਹੈਪੀ ਵੱਲੋਂ ਵਾਤਾਵਰਣ ਨੂੰ ਹਰਿਆ-ਭਰਿਆ ਬਣਾਉਣ ਲਈ ਇਹ ਵਿਲੱਖਣ ਉਪਰਾਲਾ ਕੀਤਾ ਗਿਆ। ਉਨ੍ਹਾਂ ਬੱਚਿਆਂ ਅਤੇ ਅਧਿਆਪਕਾਂ ਨੂੰ ਪੌਦਿਆਂ ਦੀ ਦੇਖਭਾਲ ਅਤੇ ਸਾਂਭ-ਸੰਭਾਲ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਜਗਦੇਵ ਸਿੰਘ, ਮੈਂਬਰ ਰਮਨਦੀਪ ਸਿੰਘ, ਸਾਬਕਾ ਫੌਜੀ ਕਾਕਾ ਸਿੰਘ, ਜੀ ਰਾਮ ਜੀ ਵਰਕਰਾਂ ਤੋਂ ਇਲਾਵਾ ਸਕੂਲ ਸਟਾਫ਼, ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਜਗਰਾਉਂ ’ਚ ਚੇਅਰਮੈਨ ਵਿਜੈ ਦਾਨਵ ਦੇ ਦਫ਼ਤਰ ਦਾ ਉਦਘਾਟਨ ਅਗਲੀ ਖ਼ਬਰ ਭਾ.ਕਿ.ਯੂ. ਏਕਤਾ ਡਕੌਂਦਾ (ਬੁਰਜ ਗਿੱਲ) ਚੰਡੀਗੜ੍ਹ ਕਿਸਾਨ ਮੋਰਚੇ ਵਿਚ ਵੱਡੇ ਕਾਫ਼ਲੇ ਲੈ ਕੇ ਕਰੇਗਾ ਸ਼ਮੂਲੀਅਤ- ਪ੍ਰਧਾਨ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।