ਪਿੰਡ ਬਸੈਮੀ ’ਚ ਸ਼ੱਕੀ ਹਾਲਾਤਾਂ ’ਚ ਮਰੇ ਰੋਜ਼ (ਨੀਲ ਗਾਂ) ਨੂੰ ਮਹਿਕਮੇ ਵਲੋਂ ਪੋਸਟਮਾਰਟਮ ਲਈ ਭੇਜਿਆ
ਹੰਬੜਾਂ, 23 ਅਗਸਤ (ਮੇਜਰ ਹੰਬੜਾਂ)- ਪਿੰਡ ਬਸੈਮੀ ’ਚ ਸ਼ੱਕੀ ਹਲਾਤਾਂ ’ਚ ਮਰੇ ਰੋਜ਼ ਨੀਲ ਗਾਂ (ਮਾਦਾ) ਜਾਨਵਰ ਨੂੰ ਲੈ ਕੇ ਪਿੰਡ ਵਾਸੀਆਂ ’ਚ ਗੁੱਸੇ ਦੀ ਲਹਿਰ ਪਾਈ ਜਾ ਰਹੀ ਹੈ ਤੇ ਉੱਘੇ ਸਮਾਜ ਸੇਵੀ ਪ੍ਰਧਾਨ ਗੁਰਨਾਮ ਸਿੰਘ ਝੱਜ ਤੇ ਹੋਰ ਪਿੰਡ ਵਾਸੀਆਂ ਨੇ ਪਿੰਡ ਦੇ ਹੀ ਕੁਝ ਸ਼ਰਾਰਤੀਆਂ ਤੇ ਰੋਜ਼ (ਨੀਲ ਗਾਂ ) ਨੂੰ ਮਾਰੇ ਜਾਣ ਦਾ ਸ਼ੱਕ ਜਿਤਾਇਆ ਜਾ ਰਿਹਾ ਹੈ। ਜਿਸ ਦੇ ਪੇਟ ਵਿਚ ਬੱਚਾ ਹੋਣ ਬਾਰੇ ਸ਼ੱਕ ਜਿਤਾਇਆ ਜਾ ਰਿਹਾ।
ਅਜੀਤ ਡੈਸਕ
24-08-2026