21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪਿੰਡ ਪਮਾਲੀ ’ਚ ਤੀਆਂ ਮਨਾਉਣ ਮੌਕੇ ਔਰਤਾਂ, ਮੁਟਿਆਰਾਂ ਨੇ ਰੰਗ ਬੰਨ੍ਹਿਆਂ

ਮੁੱਲਾਂਪੁਰ-ਦਾਖਾ, 20 ਅਗਸਤ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਪਿੰਡ ਪਮਾਲੀ ਵਿਖੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਤੀਆਂ ਤੀਜ ਮਨਾਏ ਜਾਣ ਸਮੇਂ ਕੁੜੀਆਂ, ਮੁਟਿਆਰਾਂ ਦੇ ਨਾਲ ਸਜ ਵਿਆਹੀਆਂ ਅਤੇ ਔਰਤਾਂ ਦੀ ਭੀੜ ਜੁੜੀ। ਖੁੱਲ੍ਹੇ ਪੰਡਾਲ ’ਚ ਤੀਆਂ ਦੇ ਤਿਉਹਾਰ ਵਿਚ ਪਹੁੰਚੀਆਂ ਮੁਟਿਆਰਾਂ ਵਲੋਂ ਪੰਜਾਬੀ ਸੂਟ, ਹੋਰ ਪੰਜਾਬੀ ਪਹਿਰਾਵਾ ਪਹਿਨ ਕੇ ਨੱਚ-ਟੱਪ ਚੰਗਾ ਰੰਗ ਬੰਨ੍ਹਿਆਂ।

ਅਜੀਤ ਡੈਸਕ 21-08-2026
ਮੁੱਲਾਂਪੁਰ-ਦਾਖਾ, 20 ਅਗਸਤ (ਨਿਰਮਲ ਸਿੰਘ ਧਾਲੀਵਾਲ)-ਹਲਕਾ ਦਾਖਾ ਦੇ ਪਿੰਡ ਪਮਾਲੀ ਵਿਖੇ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਤੀਆਂ ਤੀਜ ਮਨਾਏ ਜਾਣ ਸਮੇਂ ਕੁੜੀਆਂ, ਮੁਟਿਆਰਾਂ ਦੇ ਨਾਲ ਸਜ ਵਿਆਹੀਆਂ ਅਤੇ ਔਰਤਾਂ ਦੀ ਭੀੜ ਜੁੜੀ। ਖੁੱਲ੍ਹੇ ਪੰਡਾਲ ’ਚ ਤੀਆਂ ਦੇ ਤਿਉਹਾਰ ਵਿਚ ਪਹੁੰਚੀਆਂ ਮੁਟਿਆਰਾਂ ਵਲੋਂ ਪੰਜਾਬੀ ਸੂਟ, ਹੋਰ ਪੰਜਾਬੀ ਪਹਿਰਾਵਾ ਪਹਿਨ ਕੇ ਨੱਚ-ਟੱਪ ਚੰਗਾ ਰੰਗ ਬੰਨ੍ਹਿਆਂ। ਪਿੰਡ ਪਮਾਲੀ ਵਿਖੇ ਬਲਜੀਤ ਕੌਰ ਪਮਾਲੀ, ਹਰਪ੍ਰੀਤ ਕੌਰ, ਅਮਨਦੀਪ ਕੌਰ, ਹਰਵਿੰਦਰ ਕੌਰ ਅਤੇ ਰਜਨੀ ਹੋਰਨਾਂ ਨੇ ਪੰਜਾਬੀ ਲੋਕ ਸਾਹਿਤ, ਲੋਕਕ੍ਰਿਤੀਆਂ ਨਾਲ ਜੁੜੀ ‘ਪਿੱਪਲਾ ਵੇ ਸੁਣ ਮੇਰੇ ਪੇਕੇ ਪਿੰਡ ਦਿਆ, ਤੇਰੀਆਂ ਠੰਡੀਆਂ ਛਾਵਾਂ ਢਾਬ ਤੇਰੀ ਦਾ ਗੰਧਲਾ ਪਾਣੀ ਉੱਤੋਂ ਬੂਰ ਹਟਾਵਾਂ’ ਬੋਲੀ ਮਾਰੀ। ਤੀਆਂ ਦੇ ਪਿੜ ’ਚ ਸਜ-ਫਬ ਕੇ ਪੁੱਜੀਆਂ ਮੁਟਿਆਰਾਂ ਵਲੋਂ ਪੰਜਾਬੀ ਪਹਿਰਾਵੇ ਨਾਲ ਪਰਾਂਦੀ, ਪੰਜਾਬੀ ਜੁੱਤੀ, ਸੱਗੀ ਫੁੱਲ ਲਟਕਾ ਬੋਲੀ ਮਾਰੀ ‘ਸਈਓ ਮੋਰ ਬੋਲੇ ਤੇ ਚਕੋਰ ਬੋਲੇ ਮੈਂ ਸਮਝੀ ਮੇਰਾ ਢੋਲ ਬੋਲੇ’। ਕਈ ਮਹਿਲਾਵਾਂ ਵਲੋਂ ਪੰਜਾਬੀ ਸਾਹਿਤ ਵਿਚ ਚੰਬੇ-ਮਰੂਏ ਦੇ ਫੁੱਲ, ਫਲਾਹੀ, ਖੰਜੂਰ ਨਾਲ ਜੁੜੀਆਂ ਲੋਕ ਬੋਲੀਆਂ ਬਾਰੇ ਦੱਸਦਿਆਂ ਬੋਲੀ ਪਾਈ ‘ਅੰਬ ਕੋਲ ਇਮਲੀ, ਨੀ ਜੰਡ ਕੋਲ ਟਾਹਲੀ, ਅਕਲ ਬਿਨਾਂ ਰੰਗ ਗੋਰਾ ਜਾਵੇ ਖਾਲੀ’। ਪਿੰਡ ਪਮਾਲੀ ਵਿਖੇ ਦਿਨ ਭਰ ਤੀਆਂ ਦੇ ਪਿੜ ਵਿਚ ਚੰਗੀ ਰੌਣਕ ਵੇਖੀ ਗਈ।
ਪਿਛਲੀ ਖ਼ਬਰ ਲੋਕਾਂ ਦਾ ਵਿਸ਼ਵਾਸ ਮੁੜ ਕਾਂਗਰਸ ਵੱਲ, ਆਗਾਮੀ ਚੋਣਾਂ ’ਚ ਹੋਵੇਗੀ ਮਜ਼ਬੂਤ ਵਾਪਸੀ- ਪਾਲ ਸਿੰਘ ਗਰੇਵਾਲ ਖੰਨਾ ਦੇ ਸਮਰਾਲਾ ਰ... ਅਗਲੀ ਖ਼ਬਰ ਬੱਦੋਵਾਲ ਫਾਟਕ ’ਤੇ ਪ੍ਰਸ਼ਾਸਨ ਅਤੇ ਰੇਲਵੇ ਵਿਭਾਗ ਵਿਰੁੱਧ ਪਿੰਡ ਵਾਸੀਆਂ ਵਲੋਂ ਲੜੀਵਾਰ ਧਰਨਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।