21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ ਸਿੱਧਵਾਂ ਖੁਰਦ ਵਿਖੇ ਐਂਟੀ ਰੈਗਿੰਗ ਸਪਤਾਹ ਮਨਾਇਆ

ਚੌਂਕੀਮਾਨ, 20 ਅਗਸਤ (ਤੇਜਿੰਦਰ ਸਿੰਘ ਚੱਢਾ)-ਜੀ. ਐੱਚ.

ਅਜੀਤ ਡੈਸਕ 21-08-2026
ਚੌਂਕੀਮਾਨ, 20 ਅਗਸਤ (ਤੇਜਿੰਦਰ ਸਿੰਘ ਚੱਢਾ)-ਜੀ.ਐੱਚ.ਜੀ. ਇੰਸਟੀਚਿਊਟ ਆਫ਼ ਲਾਅ,ਸਿੱਧਵਾਂ ਖੁਰਦ ਵਿਖੇ ਕਾਰਜਕਾਰੀ ਪ੍ਰਿੰਸੀਪਲ ਸ਼ਵੇਤਾ ਢੰਡ ਦੀ ਅਗਵਾਈ ਹੇਠ ‘ਐਂਟੀ-ਰੈਗਿੰਗ ਹਫ਼ਤਾ’ ਮਨਾਇਆ ਗਿਆ ਇਸ ਪ੍ਰੋਗਰਾਮ ਦਾ ਆਯੋਜਨ ਸੰਸਥਾ ਦੇ ਐਂਟੀ ਰੈਗਿੰਗ ਸੈੱਲ ਦੁਆਰਾ ਕੀਤਾ ਗਿਆ, ਜਿਸ ਵਿੱਚ ਡਾ: ਜਸਵਿੰਦਰ, ਡਾ: ਹਰਵਿੰਦਰ ਕੌਰ, ਮਿਸ ਨੇਹਾ ਮਨੋਚਾ ਅਤੇ ਮਿਸ ਬਿੰਨੀ ਰਾਣੀ ਸ਼ਾਮਿਲ ਸਨ। ਹਫ਼ਤਾ ਭਰ ਚੱਲੇ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਰੈਗਿੰਗ ਦੇ ਨੁਕਸਾਨਦੇਹ ਪ੍ਰਭਾਵਾਂ, ਕਾਨੂੰਨੀ ਪਹਿਲੂਆਂ ਅਤੇ ਗੰਭੀਰ ਨਤੀਜਿਆਂ ਪ੍ਰਤੀ ਜਾਗਰੂਕ ਕਰਨਾ ਅਤੇ ਸੰਸਥਾ ਵਿੱਚ ਇੱਕ ਸੁਰੱਖਿਅਤ, ਸਮਾਵੇਸ਼ੀ, ਸਨਮਾਨਜਨਕ ਅਤੇ ਰੈਗਿੰਗ-ਮੁਕਤ ਅਕਾਦਮਿਕ ਮਾਹੌਲ ਬਣਾਏ ਰੱਖਣ ਦੀ ਵਚਨਬੱਧਤਾ ਨੂੰ ਦ੍ਰਿੜ੍ਹ ਕਰਨਾ ਸੀ। ਜਾਗਰੂਕਤਾ ਮੁਹਿੰਮ ਦੌਰਾਨ ਵਿਦਿਆਰਥੀਆਂ ਲਈ ਇੱਕ ਐਂਟੀ ਰੈਗਿੰਗ ਜਾਗਰੂਕਤਾ ਚਰਚਾ ਦਾ ਆਯੋਜਨ ਕੀਤਾ ਗਿਆ। ਇਸ ਚਰਚਾ ਦੌਰਾਨ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ ਅਤੇ ਕੈਂਪਸ ਦੇ ਅੰਦਰ ਆਪਸੀ ਸਤਿਕਾਰ, ਅਨੁਸ਼ਾਸਨ ਅਤੇ ਜ਼ਿੰਮੇਵਾਰ ਵਿਵਹਾਰ ਦੀ ਮਹੱਤਤਾ ’ਤੇ ਚਾਨਣਾ ਪਾਇਆ। ਇਸ ਮੌਕੇ ਐਂਟੀ ਰੈਗਿੰਗ ਵਿਸ਼ੇ ’ਤੇ ਪੋਸਟਰ ਮੇਕਿੰਗ ਅਤੇ ਕਾਰਟੂਨ ਮੇਕਿੰਗ ਮੁਕਾਬਲੇ ਕਰਵਾਏ ਗਏ। ਐਂਟੀ ਰੈਗਿੰਗ ਹਫ਼ਤੇ ਦੌਰਾਨ ਆਯੋਜਿਤ ਵੱਖ-ਵੱਖ ਗਤੀਵਿਧੀਆਂ ਵਿੱਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਅਤੇ ਸਰਗਰਮ ਸ਼ਮੂਲੀਅਤ ਦਿਖਾਈ
ਪਿਛਲੀ ਖ਼ਬਰ ਸ਼੍ਰੋਮਣੀ ਕਮੇਟੀ ਤਰਫੋਂ ਜਥੇਦਾਰ ਜਗਜੀਤ ਸਿੰਘ ਤਲਵੰਡੀ ਨੇ ਲੋੜਵੰਦਾਂ ਨੂੰ ਸਹਾਇਤਾ ਰਾਸ਼ੀ ਦੇ ਚੈੱਕ ਸੌਂਪੇ ਅਗਲੀ ਖ਼ਬਰ ਸੂਬੇ ਅੰਦਰ 2027 ’ਚ ਕਾਂਗਰਸ ਸਰਕਾਰ ਬਣੇਗੀ-ਕੈਪਟਨ ਸੰਦੀਪ ਸੰਧੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।