21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਰਾਜੋਆਣਾ ਖੁਰਦ ਵਿੱਚ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਦੀ ਪਿੰਡ ਪੱਧਰੀ ਮੀਟਿੰਗ ਭਰਵੇਂ ਇਕੱਠ ’ਚ ਤਬਦੀਲ

ਹਲਵਾਰਾ, 20 ਅਗਸਤ (ਮਨਦੀਪ ਸਿੰਘ ਉੱਭੀ)-ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਸ. ਜਗਰੂਪ ਸਿੰਘ ਖਾਲਸਾ ਦੀ ਅਗਵਾਈ ਹੇਠ ਪਿੰਡ ਰਾਜੋਆਣਾ ਖੁਰਦ ਵਿਖੇ ਕਰਵਾਈ ਗਈ ਪਿੰਡ ਪੱਧਰੀ ਮੀਟਿੰਗ ਲੋਕਾਂ ਦੇ ਭਾਰੀ ਉਤਸ਼ਾਹ ਕਾਰਨ ਭਰਵੇਂ ਇਕੱਠ ਵਿੱਚ ਤਬਦੀਲ ਹੋ ਗਈ।

ਅਜੀਤ ਡੈਸਕ 21-08-2026
ਹਲਵਾਰਾ, 20 ਅਗਸਤ (ਮਨਦੀਪ ਸਿੰਘ ਉੱਭੀ)-ਅਕਾਲੀ ਦਲ ਵਾਰਿਸ ਪੰਜਾਬ ਦੇ ਆਗੂ ਤੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਅਤੇ ਹਲਕਾ ਰਾਏਕੋਟ ਦੇ ਇੰਚਾਰਜ ਸ. ਜਗਰੂਪ ਸਿੰਘ ਖਾਲਸਾ ਦੀ ਅਗਵਾਈ ਹੇਠ ਪਿੰਡ ਰਾਜੋਆਣਾ ਖੁਰਦ ਵਿਖੇ ਕਰਵਾਈ ਗਈ ਪਿੰਡ ਪੱਧਰੀ ਮੀਟਿੰਗ ਲੋਕਾਂ ਦੇ ਭਾਰੀ ਉਤਸ਼ਾਹ ਕਾਰਨ ਭਰਵੇਂ ਇਕੱਠ ਵਿੱਚ ਤਬਦੀਲ ਹੋ ਗਈ। ਮੀਟਿੰਗ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੇ ਸ਼ਮੂਲੀਅਤ ਕਰਦਿਆਂ ਪਾਰਟੀ ਪ੍ਰਤੀ ਆਪਣਾ ਸਮਰਥਨ ਪ੍ਰਗਟ ਕੀਤਾ। ਇਸ ਮੌਕੇ ਪਾਰਟੀ ਵੱਲੋਂ ਦਾਅਵਾ ਕੀਤਾ ਗਿਆ ਕਿ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਅਕਾਲੀ ਦਲ ਵਾਰਿਸ ਪੰਜਾਬ ਵਿੱਚ ਸ਼ਮੂਲੀਅਤ ਕੀਤੀ। ਪਾਰਟੀ ਆਗੂਆਂ ਨੇ ਨਵੇਂ ਸ਼ਾਮਿਲ ਹੋਏ ਨੌਜਵਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਨੌਜਵਾਨਾਂ ਦੀ ਸਰਗਰਮ ਭੂਮਿਕਾ ਪੰਜਾਬ ਦੀ ਰਾਜਨੀਤੀ ਵਿੱਚ ਨਵੀਂ ਦਿਸ਼ਾ ਤੈਅ ਕਰਨ ਵਿੱਚ ਅਹਿਮ ਯੋਗਦਾਨ ਪਾ ਸਕਦੀ ਹੈ। ਇਸ ਮੌਕੇ ਸ. ਮਨਪ੍ਰੀਤ ਸਿੰਘ ਇਯਾਲੀ ਅਤੇ ਸ. ਜਗਰੂਪ ਸਿੰਘ ਖ਼ਾਲਸਾ ਨੇ ਕਿਹਾ ਕਿ ਪੰਜਾਬ ਨੂੰ ਇੱਕ ਮਜ਼ਬੂਤ ਖੇਤਰੀ ਸਿਆਸੀ ਧਿਰ ਦੀ ਲੋੜ ਹੈ, ਜਿਸ ਦੀ ਅਗਵਾਈ ਅਤੇ ਫ਼ੈਸਲਿਆਂ ਦੀ ਵਾਗਡੋਰ ਪੰਜਾਬ ਦੇ ਲੋਕਾਂ ਦੇ ਹੱਥ ਵਿੱਚ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਤ ਮਸਲਿਆਂ ਅਤੇ ਸੂਬੇ ਦੇ ਹਿੱਤਾਂ ਬਾਰੇ ਫ਼ੈਸਲੇ ਪੰਜਾਬ ਦੀ ਧਰਤੀ ਤੋਂ ਅਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਣੇ ਚਾਹੀਦੇ ਹਨ, ਨਾ ਕਿ ਕਿਸੇ ਹੋਰ ਸੂਬੇ ਜਾਂ ਦਿੱਲੀ ਤੋਂ ਸਿਆਸੀ ਤੌਰ ’ਤੇ ਤੈਅ ਕੀਤੇ ਜਾਣ। ਉਨ੍ਹਾਂ ਕਿਹਾ ਕਿ ਪੰਜਾਬ ਦੀ ਆਪਣੀ ਰਾਜਨੀਤਕ, ਸਮਾਜਿਕ ਅਤੇ ਆਰਥਿਕ ਪਛਾਣ ਹੈ ਅਤੇ ਸੂਬੇ ਦੇ ਹਿੱਤਾਂ ਦੀ ਮਜ਼ਬੂਤ ਆਵਾਜ਼ ਲਈ ਖੇਤਰੀ ਧਿਰ ਦਾ ਮਜ਼ਬੂਤ ਹੋਣਾ ਸਮੇਂ ਦੀ ਲੋੜ ਹੈ। ਉਨ੍ਹਾਂ ਲੋਕਾਂ, ਖਾਸ ਕਰਕੇ ਨੌਜਵਾਨਾਂ ਨੂੰ ਪੰਜਾਬ ਦੇ ਭਵਿੱਖ ਸਬੰਧੀ ਸੋਚ-ਵਿਚਾਰ ਕਰਦਿਆਂ ਸੂਬੇ ਦੀ ਆਪਣੀ ਸਿਆਸੀ ਆਵਾਜ਼ ਨੂੰ ਮਜ਼ਬੂਤ ਕਰਨ ਦਾ ਸੱਦਾ ਦਿੱਤਾ। ਮੀਟਿੰਗ ਦੌਰਾਨ ਪਿੰਡ ਵਾਸੀਆਂ ਵੱਲੋਂ ਦਿਖਾਏ ਗਏ ਉਤਸ਼ਾਹ ਨੂੰ ਪਾਰਟੀ ਆਗੂਆਂ ਨੇ ਪਾਰਟੀ ਪ੍ਰਤੀ ਵਧ ਰਹੇ ਲੋਕ ਸਮਰਥਨ ਵਜੋਂ ਦਰਸਾਇਆ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਅਮਨਦੀਪ ਸਿੰਘ, ਹਰਪਾਲ ਸਿੰਘ ਧਾਲੀਆਂ, ਜਸਵੰਤ ਸਿੰਘ ਧਾਲੀਆਂ, ਗੁਰਦੀਪ ਸਿੰਘ ਬਸਰਾਉ, ਜਗਤਾਰ ਸਿੰਘ ਭੈਣੀ ਦਰੇੜਾ, ਸਾਬਕਾ ਸਰਪੰਚ ਨਰਿੰਦਰ ਸਿੰਘ ਸੰਘੇੜਾ, ਚਮਕੌਰ ਸਿੰਘ ਚਹਿਲ, ਅਵਤਾਰ ਸਿੰਘ ਬਬਲਾ, ਕੇਵਲ ਸਿੰਘ, ਹਰਮਨਦੀਪ ਸਿੰਘ, ਤੋਤੀ ਗਿੱਲ ਸਮੇਤ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਅਤੇ ਨੌਜਵਾਨ ਹਾਜ਼ਰ ਸਨ।
ਪਿਛਲੀ ਖ਼ਬਰ ਚੇਅਰਮੈਨ ਤੇਜਪਾਲ ਗਿੱਲ ਨੇ ਕਰਵਾਇਆ ਸੁਧਾਰ, ਜੱਸੋਵਾਲ ਲਿੰਕ ਸੜਕ ਦਾ ਨਵ ਨਿਰਮਾਣ ਸ਼ੁਰੂ ਅਗਲੀ ਖ਼ਬਰ ਜੀ.ਐੱਚ.ਜੀ. ਖ਼ਾਲਸਾ ਇੰਸਟੀਚਿਊਟ ਵਿਖੇ ਨਵੇਂ ਅਕਾਦਮਿਕ ਸੈਸ਼ਨ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।