20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੀ.ਪੀ.ਏ. ਸੁਧਾਰ ਇਕਾਈ ਵੱਲੋਂ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮਨਾਇਆ

ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਅਧੀਨ ਬਲਾਕ ਸੁਧਾਰ ਇਕਾਈ ਦੇ ਸਮੁੱਚੇ ਫੋਟੋਗ੍ਰਾਫ਼ਰਾਂ ਵਲੋਂ ਸਾਂਝੇ ਰੂਪ ’ਚ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮਨਾਇਆ ਗਿਆ। ਪੀ.

ਅਜੀਤ ਡੈਸਕ 20-08-2026
ਮੁੱਲਾਂਪੁਰ-ਦਾਖਾ/ਗੁਰੂਸਰ ਸੁਧਾਰ, 19 ਅਗਸਤ (ਨਿਰਮਲ ਸਿੰਘ ਧਾਲੀਵਾਲ)- ਪੰਜਾਬ ਫੋਟੋਗ੍ਰਾਫ਼ਰਜ਼ ਐਸੋਸੀਏਸ਼ਨ ਅਧੀਨ ਬਲਾਕ ਸੁਧਾਰ ਇਕਾਈ ਦੇ ਸਮੁੱਚੇ ਫੋਟੋਗ੍ਰਾਫ਼ਰਾਂ ਵਲੋਂ ਸਾਂਝੇ ਰੂਪ ’ਚ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਮਨਾਇਆ ਗਿਆ। ਪੀ.ਪੀ.ਏ. ਸੂਬਾ ਪ੍ਰਧਾਨ ਜੁਝਾਰ ਸਿੰਘ ਸੰਧੂ ਦੀ ਅਗਵਾਈ ਵਿਚ ਪੂਰੀ ਸੂਬਾ ਟੀਮ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਗਈ। ਸੂਬਾ ਟੀਮ ਵਿਚ ਜਨਰਲ ਸਕੱਤਰ ਜਸਵਿੰਦਰ ਸਿੰਘ ਸੰਧੂ, ਖ਼ਜ਼ਾਨਚੀ ਪਰਮਜੀਤ ਸਿੰਘ, ਸੀਨੀਅਰ ਮੀਤ ਪ੍ਰਧਾਨ ਮਨੂ ਦੇਵ, ਮੀਤ ਪ੍ਰਧਾਨ ਜਗਮਿੰਦਰਪਾਲ ਸਿੰਘ, ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਰਾਜਾ, ਜੁਆਇੰਟ ਸਕੱਤਰ ਜਗਤਾਰ ਸਿੰਘ ਗਿੱਲ ਅਤੇ ਜ਼ੋਨ ਟੀਮ ਵਿਚੋਂ ਵਿੱਕੀ ਮੋਂਗਾ , ਤਨਵੀਰ ਕੁਮਾਰ, ਫੁਲਜਿੰਦਰ ਸਿੰਘ, ਜਗਸੀਰ ਸਿੰਘ, ਸੁਖਦਰਸ਼ਨ ਸਿੰਘ, ਕੁਲਦੀਪ ਸਿੰਘ ਮੌਜੂਦ ਰਹੇ। ਇਸ ਭਰਵੀਂ ਇਕੱਤਰਤਾ ਨੂੰ ਸੰਬੋਧਨ ਸਮੇਂ ਜੁਝਾਰ ਸਿੰਘ ਸੰਧੂ ਨੇ ਕਿਹਾ ਕਿ ਫੋਟੋਗ੍ਰਾਫ਼ੀ ਇਕ ਸ਼ੌਕ, ਕਿੱਤਾ (ਰੁਜ਼ਗਾਰ) ਤੋਂ ਅੱਗੇ ਵੱਧ ਕੇ ਮਨੁੱਖ ਦਾ ਤੀਜਾ ਨੇਤਰ ਹੈ, ਜੋ ਇਤਿਹਾਸ ਨੂੰ ਹਮੇਸ਼ਾ ਲਈ ਅਮਰ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਜੋ ਗੱਲਾਂ ਸ਼ਬਦਾਂ, ਪੰਗਤੀਆਂ ਜੋੜ ਕੇ ਨਹੀਂ ਬਣਦੀਆਂ, ਉਹ ਕੈਮਰੇ ਦੀ ਇਕ ਸਿੰਗਲ ਕਲਿੱਕ ਬਾਖੂਬੀ ਬਿਆਨ ਕਰ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਡਿਜੀਟਲ ਅਤੇ ਮੋਬਾਈਲ ਯੁੱਗ ਵਿਚ ਹਰ ਵਿਅਕਤੀ ਕੋਲ ਕੈਮਰਾ ਹੈ, ਪਰ ਇਕ ਸੱਚੀ ਅਤੇ ਪ੍ਰਭਾਵਸ਼ਾਲੀ ਤਸਵੀਰ ਮਹਿੰਗੇ ਕੈਮਰੇ ਨਾਲ ਨਹੀਂ , ਬਲਕਿ ਫੋਟੋਗ੍ਰਾਫ਼ਰ ਦੀ ਸੋਚ ਅਤੇ ਉਸਦੇ ਵਿਲੱਖਣ ਨਜ਼ਰੀਏ ਨਾਲ ਖਿੱਚੀ ਜਾਂਦੀ ਹੈ। ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਆਪਣੀ ਕਲਾ ਦੀ ਵਰਤੋਂ ਸਮਾਜਿਕ ਬੁਰਾਈਆਂ ਨੂੰ ਉਜਾਗਰ ਕਰਨ ਅਤੇ ਕੁਦਰਤ ਦੀ ਸੰਭਾਲ ਲਈ ਵੀ ਕੀਤੀ ਜਾਵੇ। ਕੁਦਰਤੀ ਕਲਾਕ੍ਰਿਤਾਂ, ਬਨਸਪਤੀ, ਅਲੋਪ ਹੋ ਰਹੀਆਂ ਜਾਨਵਰਾਂ ਦੀਆਂ ਪ੍ਰਜਾਤੀਆਂ ਨੂੰ ਆਪਣੇ ਕੈਮਰੇ ’ਚ ਕੈਦ ਕਰਕੇ ਸੋਸ਼ਲ ਮੀਡੀਏ ਦਾ ਹਿੱਸਾ ਬਣੀਏ। ਰਾਜ ਪੱਧਰੀ ਇਸ ਇਕੱਤਰਤਾ ਵਿਚ ਇਕਾਈ ਸੁਧਾਰ ਪ੍ਰਧਾਨ ਲਖਵੀਰ ਸਿੰਘ ਵਲੋਂ ਸੂਬਾ ਕਮੇਟੀ ਪ੍ਰਧਾਨ, ਹੋਰ ਅਹੁਦੇਦਾਰ, ਸੂਬਾ ਕਮੇਟੀ ਸਮੁੱਚੇ ਮੈਂਬਰਾਨ ਅਤੇ ਸੁਧਾਰ ਬਲਾਕ ਇਕਾਈ ਦੇ ਸਾਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਵਿਸ਼ਵ ਫੋਟੋਗ੍ਰਾਫ਼ੀ ਦਿਵਸ ਦਾ ਕੇਕ ਕੱਟੇ ਜਾਣ ਬਾਅਦ ਮਹਿਮਾਨਾਂ ਦਾ ਚੇਅਰਮੈਨ ਜਗਰੂਪਿੰਦਰ ਸਿੰਘ, ਸਕੱਤਰ ਸੁਖਵਿੰਦਰ ਸਿੰਘ, ਖ਼ਜ਼ਾਨਚੀ ਮਨਜਿੰਦਰ ਸਿੰਘ, ਸੀਨੀ: ਮੀਤ ਪ੍ਰਧਾਨ ਹਰਦੀਪ ਸਿੰਘ, ਪ੍ਰਿਤਪਾਲ ਸਿੰਘ, ਜਸਪ੍ਰੀਤ ਸਿੰਘ, ਖੁਸ਼ਕਰਨ ਸਿੰਘ, ਗੁਰਪ੍ਰੀਤ ਸਿੰਘ, ਗੁਰਿੰਦਰ ਸਿੰਘ, ਰਵੀ ਭੂਸ਼ਣ, ਸਤਵਿੰਦਰ ਸਿੰਘ, ਦਵਿੰਦਰ ਸਿੰਘ, ਹਰਪਾਲ ਸਿੰਘ, ਹਰਬੰਸ ਸਿੰਘ, ਬਿਕਰਮਜੀਤ ਸਿੰਘ, ਕੁਲਦੀਪ ਸਿੰਘ, ਗੁਰਦੀਪ ਸਿੰਘ, ਮਲਕੀਤ ਸਿੰਘ, ਸੁਨੀਲ ਵਰਮਾ, ਰਣਦੀਪ ਸਿੰਘ, ਰਵਿੰਦਰ ਸਿੰਘ, ਸਿਮਰਨਪ੍ਰੀਤ ਸਿੰਘ, ਹੋਰਨਾਂ ਵਲੋਂ ਸਨਮਾਨ ਕੀਤਾ ਗਿਆ।
ਪਿਛਲੀ ਖ਼ਬਰ ਮਾਨਵ ਵਿੱਦਿਆ ਮੰਦਰ ਵਲੀਪੁਰ ਕਲਾਂ ਵਿਖੇ ਵਿਦਿਆਰਥੀਆਂ ਦੇ ਡਰਾਇੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਪਹਿਲੀ ਵਾਰ ਗੌਰਮਿੰਟ ਸਕੂਲ ’ਚ ਤੀਆਂ ਦਾ ਤਿਉਹਾਰ ਸਮਾਜਿਕ ਜਾਗ੍ਰਿਤੀ ਫ਼ਰੰਟ ਵਲੋਂ ਬੜੀ ਧੂਮਧਾਮ ਨਾਲ ਮਨਾਇਆ ਗਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।