05-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-08-2026

ਬੀਬੀ ਮਾਣੂੰਕੇ ਨੇ ‘ਗੁਰੂ ਗੋਬਿੰਦ ਸਿੰਘ ਮਾਰਗ’ ਦੀ ਦੋ ਦਹਾਕਿਆਂ ਤੋਂ ਟੁੱਟੀ ਸੜਕ ਦਾ ਮੁੱਦਾ ਵਿਧਾਨ ਸਭਾ ’ਚ ਉਠਾਇਆ

ਹਠੂਰ, 4 ਅਗਸਤ (ਜਸਵਿੰਦਰ ਸਿੰਘ ਛਿੰਦਾ)- ਗੁਰੂ ਗੋਬਿੰਦ ਸਿੰਘ ਮਾਰਗ ਦੀ ਪਿੰਡ ਚਕਰ ਤੋਂ ਵਾਇਆ ਲੱਖਾ ਮਾਣੂੰਕੇ ਜੱਟਪੁਰਾ, ਲੰਮਾ, ਕਮਾਲਪੁਰਾ ਤੱਕ ਦੀ ਕਰੀਬ 18 ਸਾਲਾਂ ਤੋਂ ਟੁੱਟੀ ਸੜਕ ਦਾ ਮੁੱਦ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਵਿਧਾਨ ਸਭਾ ਸੈਸ਼ਨ ਵਿਚ ਉਠਾਇਆ ਗਿਆ ਹੈ। ਜਿਸ ਵਿਚ ਬੀਬੀ ਮਾਣੂੰਕੇ ਨੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਉਕਤ ਟੁੱਟੀ ਸੜਕ ਦੇ ਨਿਰਮਾਣ ਕਾਰਜ ਲਈ ਨਿਰਧਾਰਿਤ ਸਮਾਂ-ਸੀਮਾ ਕਾਫ਼ੀ ਸਮਾਂ ਪਹਿਲਾਂ ਸਮਾਪਤ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ।

ਨਵੇਂ ਬਣੇ ਨਗਰ ਕੌਂਸਲ ਪ੍ਰਧਾਨ ਅਨਮੋਲ ਐਨੀ ਸ਼ਰਮਾ ਤੇ ਕੌਂਸਲਰਾਂ ਦਾ ਸਨਮਾਨ ਕਰਦੇ ਹੋਏ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਤੇ ਸਾਬਕਾ ਪ੍ਰਧਾਨ ਸੁਦਰਸ਼ਨ ਪੱਪੂ। (ਸੱਜੇ) ਸਮਾਗਮ ਦੌਰਾਨ ਹਾਜ਼ਰ ਸੰਗਤਾਂ ਦਾ ਇੱਕਠ। ਤਸਵੀਰਾਂ : ਗਿੱਲ 05-08-2026
ਹਠੂਰ, 4 ਅਗਸਤ (ਜਸਵਿੰਦਰ ਸਿੰਘ ਛਿੰਦਾ)- ਗੁਰੂ ਗੋਬਿੰਦ ਸਿੰਘ ਮਾਰਗ ਦੀ ਪਿੰਡ ਚਕਰ ਤੋਂ ਵਾਇਆ ਲੱਖਾ ਮਾਣੂੰਕੇ ਜੱਟਪੁਰਾ, ਲੰਮਾ, ਕਮਾਲਪੁਰਾ ਤੱਕ ਦੀ ਕਰੀਬ 18 ਸਾਲਾਂ ਤੋਂ ਟੁੱਟੀ ਸੜਕ ਦਾ ਮੁੱਦ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਵਲੋਂ ਵਿਧਾਨ ਸਭਾ ਸੈਸ਼ਨ ਵਿਚ ਉਠਾਇਆ ਗਿਆ ਹੈ। ਜਿਸ ਵਿਚ ਬੀਬੀ ਮਾਣੂੰਕੇ ਨੇ ਗੁਰੂ ਗੋਬਿੰਦ ਸਿੰਘ ਮਾਰਗ ਦੀ ਉਕਤ ਟੁੱਟੀ ਸੜਕ ਦੇ ਨਿਰਮਾਣ ਕਾਰਜ ਲਈ ਨਿਰਧਾਰਿਤ ਸਮਾਂ-ਸੀਮਾ ਕਾਫ਼ੀ ਸਮਾਂ ਪਹਿਲਾਂ ਸਮਾਪਤ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਇਸ ਦਾ ਕੰਮ ਅਜੇ ਤੱਕ ਮੁਕੰਮਲ ਨਹੀਂ ਹੋ ਸਕਿਆ। ਠੇਕੇਦਾਰ ਵਲੋਂ ਕੰਮ ’ਚ ਕੀਤੀ ਗਈ ਬੇਵਜ੍ਹਾ ਦੇਰੀ ਕਾਰਨ ਲੋਕਾਂ ਨੂੰ ਰੋਜ਼ਾਨਾ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਧੂਰੀ ਅਤੇ ਬੁਰ੍ਹੀ ਤਰ੍ਹਾਂ ਟੁੱਟੀ ਸੜਕ ਕਾਰਨ ਹਾਦਸਿਆਂ ਦਾ ਖ਼ਤਰਾ ਵੱਧ ਗਿਆ ਹੈ ਅਤੇ ਕਿਸਾਨਾਂ, ਵਿਦਿਆਰਥੀਆਂ, ਵਪਾਰੀਆਂ ਅਤੇ ਐਮਰਜੈਂਸੀ ਸੇਵਾਵਾਂ ਨੂੰ ਵੀ ਭਾਰੀ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਕਿ ਇਸ ਦੇਰੀ ਲਈ ਜ਼ਿੰਮੇਵਾਰ ਠੇਕੇਦਾਰ ਅਤੇ ਸਬੰਧਿਤ ਅਧਿਕਾਰੀਆਂ ਦੀ ਜ਼ਿੰਮੇਵਾਰੀ ਤੈਅ ਕਰਕੇ ਠੇਕੇ ਦੀਆਂ ਸ਼ਰਤਾਂ ਅਨੁਸਾਰ ਉਨ੍ਹਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਅਤੇ ਬਾਕੀ ਕੰਮ ਨੂੰ ਨਿਰਧਾਰਤ ਸਮੇਂ ’ਚ ਜੰਗੀ ਪੱਧਰ ’ਤੇ ਮੁਕੰਮਲ ਕਰਵਾਇਆ ਜਾਵੇ। ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਉਕਤ ਸੜਕ ਨੂੰ ਬਣਾਉਣ ਲਈ ਇਲਾਕੇ ਦੇ ਪਿੰਡਾਂ ਦੇ ਲੋਕਾਂ ਵਲੋਂ ਕਿਸਾਨ, ਮਜ਼ਦੂਰ ਯੂਨੀਅਨਾਂ, ਪੰਚਾਇਤਾਂ ਅਤੇ ਵੱਖ ਵੱਖ ਜਥੇਬੰਦੀਆਂ ਵਲੋਂ 2023 ਵਿਚ ਲਗਾਤਾਰ 38 ਦਿਨ ਦਾ ਦਿਨ ਰਾਤ ਦਾ ਰੋਸ ਧਰਨਾ ਦਿੱਤਾ ਗਿਆ ਸੀ ਅਤੇ ਪ੍ਰਸ਼ਾਸ਼ਨ ਤੇ ਪੀ.ਡਬਲਯੂ.ਡੀ. ਦੇ ਮੌਕੇ ਦੇ ਐੱਸ.ਡੀ.ਓ. ਵਲੋਂ ਉਕਤ ਸੜਕ ਨੂੰ ਜਲਦੀ ਬਣਾਉਣ ਦਾ ਵਾਅਦਾ ਕੀਤੇ ਜਾਣ ਉਪਰੰਤ ਧਰਨਾ ਸਮਾਪਤ ਹੋਇਆ ਸੀ ਅਤੇ ਉਕਤ ਸੜਕ ਨੂੰ ਬਣਾਉਣ ਦਾ ਟੈਂਡਰ ਵੀ ਹੋ ਗਿਆ ਸੀ, ਪਰ ਜਿਸ ਠੇਕੇਦਾਰ ਨੇ ਇਹ ਠੇਕਾ ਲਿਆ ਸੀ, ਉਸ ਵਲੋਂ ਜੁਲਾਈ 2024 ਵਿਚ ਉਕਤ ਸੜਕ ਨੂੰ ਮੁਕੰਮਲ ਕਰਨਾ ਸੀ, ਪਰ ਅੱਜ 2026 ਆ ਗਿਆ ਹੈ ਪਰ ਉਕਤ ਠੇਕੇਦਾਰ ਵਲੋਂ ਇਸ ਨੂੰ ਮੁਕੰਮਲ ਤਾਂ ਕੀ ਕਰਨਾ ਸੀ ਸਗੋਂ ਸ਼ੁਰੂਆਤੀ ਦੌਰ ਵਿਚ ਹੀ ਸੜਕ ਤੋਂ ਪੁਰਾਣਾ ਪ੍ਰੀਮਿਕਸ ਚੁੱਕ ਲੈਣ ਦੀ ਵੀ ਖੂਬ ਚਰਚਾ ਰਹੀ। ਬਹੁਤੇ ਲੋਕ ਹਲਕਾ ਵਿਧਾਇਕਾ ਬੀਬੀ ਮਾਣੂੰਕੇ ਨੂੰ ਦੋਸ਼ ਦੇ ਰਹੇ ਸਨ ਕਿ ਉਨ੍ਹਾਂ ਵਲੋਂ ਉਕਤ ਸੜਕ ਨਹੀਂ ਬਣਾਈ ਜਾ ਰਹੀ, ਪਰ ਉਨ੍ਹਾਂ ਵਲੋਂ ‘ਅਜੀਤ’ ਨੂੰ ਦੱਸਿਆ ਗਿਆ ਸੀ ਕਿ ਉਨ੍ਹਾਂ ਨੇ ਇਸ ਸੜਕ ਨੂੰ ਬਣਾਉਣ ਲਈ ਅੰਤਾਂ ਦਾ ਜ਼ੋਰ ਲਾਇਆ, ਪਰ ਉਨ੍ਹਾਂ ਦੀ ਅਪੀਲ ਵੱਲ ਗੌਰ ਨਹੀਂ ਕੀਤਾ ਗਿਆ, ਜਿਸ ਕਰਕੇ ਅੱਕ ਉਨ੍ਹਾਂ ਨੇ ਵਿਧਾਨ ਸਭਾ ਵਿਚ ਇਹ ਗੰਭੀਰ ਮੁੱਦਾ ਉਠਾਇਆ, ਕਿਉਂਕਿ ਆ ਰਹੀਆਂ ਵਿਧਾਨ ਸਭਾ ਚੋਣਾਂ ਵਿਚ ਵਿਰੋਧੀ ਪਾਰਟੀਆਂ ਵਲੋਂ ਇਸ ਮੁੱਦੇ ਨੂੰ ਵੱਡੀ ਪੱਧਰ ’ਤੇ ਸੱਤ੍ਹਾਧਾਰੀ ਸਰਕਾਰ ਖਿਲਾਫ਼ ਵਰਤਨ ਲਈ ਰੱਖ ਲਿਆ ਸੀ। ਜੇਕਰ ਇਹ ਸੜਕ ਚੋਣਾਂ ਤੋਂ ਪਹਿਲਾਂ ਨਾ ਬਣੀ ਤਾਂ ਸੱਚਮੁੱਚ ਇਹ ਗੁਰੂ ਗੋਬਿੰਦ ਸਿੰਘ ਮਾਰਗ ਦੀ ਟੁੱਟੀ ਸੜਕ ਸੱਤਾਧਾਰੀ ਧਿਰ ਲਈ ਸਿਰਦਰਦੀ ਦਾ ਕਾਰਨ ਬਣ ਸਕਦੀ ਹੈ। ਇੱਥੇ ਇਹ ਵੀ ਕਾਬਿਲੇਗੌਰ ਹੈ ਕਿ ਆਖਿਰ ਉਕਤ ਠੇਕੇਦਾਰ ਅਤੇ ਪੀ.ਡਬਲਯੂ.ਡੀ. ਮਹਿਕਮੇ ਦੇ ਸਬੰਧਿਤ ਜੇ.ਈ., ਐੱਸ.ਡੀ.ਓ., ਐਕਸੀਅਨ ਅਤੇ ਉਚ ਪੱਥਰ ਦੇ ਅਫ਼ਸਰਾਂ ਸਮੇਤ ਪੀ.ਡਬਲਯੂ.ਡੀ. ਦੇ ਸਬੰਧਿਤ ਮੰਤਰੀ ਖਿਲਾਫ਼ ਅਜੇ ਤੱਕ ਸਰਕਾਰ ਵਲੋਂ ਕੋਈ ਕਾਰਵਾਈ ਕਿਉਂ ਨਹੀਂ ਕੀਤੀ ਗਈ, ਵੀ ਸ਼ੱਕ ਦੇ ਘੇਰੇ ਵਿਚ ਹੈ।
ਪਿਛਲੀ ਖ਼ਬਰ ਇੰਟਰ-ਸਕੂਲ ਜ਼ੋਨਲ ਟੇਬਲ ਟੈਨਿਸ ਮੁਕਾਬਲਿਆਂ ਵਿਚ ਸੈਂਟੀਨਲ ਇੰਟਰਨੈਸ਼ਨਲ ਸਕੂਲ ਨੇ ਜਿੱਤਿਆ ਸੋਨ ਤਗਮਾ ਅਗਲੀ ਖ਼ਬਰ ਐੱਸ. ਜੀ. ਐੱਨ. ਡੀ. ਕਾਨਵੈਂਟ ਸਕੂਲ ਵਿੱਚ ਵਿਦਿਆਰਥੀ ਕੌਂਸਲ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।