04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਮਾਲ ’ਚ ਸ਼ਹੀਦ ਊਧਮ ਸਿੰਘ ਨੂੰ ਸਮਰਪਿਤ ਸਮਾਗਮ ਕਰਵਾਇਆ

ਮੁੱਲਾਂਪੁਰ-ਦਾਖਾ, 3 ਅਗਸਤ (ਨਿਰਮਲ ਸਿੰਘ ਧਾਲੀਵਾਲ)-ਐੱਸ. ਸੀ, ਬੀ.

ਅਜੀਤ ਡੈਸਕ 04-08-2026
ਮੁੱਲਾਂਪੁਰ-ਦਾਖਾ, 3 ਅਗਸਤ (ਨਿਰਮਲ ਸਿੰਘ ਧਾਲੀਵਾਲ)-ਐੱਸ.ਸੀ, ਬੀ.ਸੀ ਭਲਾਈ ਮੰਚ ਪਮਾਲ ਵਲੋਂ ਸ਼ਹੀਦ ਊਧਮ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ ਕਰਵਾਇਆ ਗਿਆ। ਇਸ ਮੌਕੇ ਮੰਚ ਵਲੋਂ ਕੰਨ, ਨੱਕ, ਗਲੇ ਦੀਆਂ ਬਿਮਾਰੀਆਂ ਦਾ ਮੁਫਤ ਜਾਂਚ ਕੈਂਪ ਲਗਾਇਆ ਗਿਆ। ਕੈਂਪ ਸਮੇਂ ਡਾ: ਵਿਪਨ ਗਰਗ ਦੀ ਟੀਮ ਵਲੋਂ ਮਰੀਜ਼ਾਂ ਦਾ ਚੈਕਅਪ ਕਰਕੇ ਦਵਾਈਆਂ ਮੁਫ਼ਤ ਵੰਡੀਆਂ। ਭਲਾਈ ਮੰਚ ਦੇ ਪ੍ਰਧਾਨ ਜਤਿੰਦਰ ਸਿੰਘ ਪਮਾਲ ਨੇ ਕੈਂਪ ਸਮੇਂ ਪਹੁੰਚੇ ਡਾਕਟਰਾਂ ਦੀ ਟੀਮ ਦਾ ਧੰਨਵਾਦ ਕੀਤਾ। ਜੁੜੀ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਪਮਾਲ ਨੇ ਕਿਹਾ ਕਿ ਸੁਨਾਮ ਦੀ ਧਰਤੀ ਦਾ ਜੰਮਪਲ ਊਧਮ ਸਿੰਘ ਜਲ੍ਹਿਆਂ ਵਾਲੇ ਬਾਗ ਦੀ ਘਟਨਾ ਦਾ ਬਦਲਾ ਲੈਣ ਲਈ ਅਫਰੀਕਾ ਰਾਹੀਂ ਇੰਗਲੈਂਡ ਪੁੱਜ ਗਿਆ ਤੇ ਜਨਰਲ ਡਾਇਰ ’ਤੇ ਹਮਲਾ ਕਰਕੇ ਉਸ ਦੇ ਸਾਥੀ ਮਾਈਕਲ ਉਡਵਾਇਰ ਨੂੰ ਮਾਰਿਆ ਸੀ। ਲੰਡਨ ਜ਼ੇਲ੍ਹ ਵਿਚ ਫਾਂਸੀ ਦੇ ਫੰਦੇ ’ਤੇ ਚਾੜ੍ਹ ਕੇ ਸ਼ਹੀਦ ਕਰ ਦਿੱਤੇ ਗਏ ਊਧਮ ਸਿੰਘ ਦੀ ਕੁਰਬਾਨੀ ’ਤੇ ਅੱਜ ਸਾਰਾ ਭਾਰਤ ਮਾਣ ਮਹਿਸੂਸ ਕਰਦਾ ਹੈ। ਸਰਪੰਚ ਪਮਾਲ ਬਲਵਿੰਦਰ ਸਿੰਘ ਸੇਖੋਂ ਵਲੋਂ ਸ਼ਹੀਦ ਊਧਮ ਸਿੰਘ ਦੇ ਸੰਘਰਸ਼ਮਈ ਜੀਵਨ ਬਾਰੇ ਵਿਸਥਾਰ ਵਿੱਚ ਦੱਸਦਿਆਂ ਕਿਹਾ ਕਿ ਅੱਜ ਜਿਸ ਅਜ਼ਾਦੀ ਦਾ ਅਸੀਂ ਨਿੱਘ ਮਾਣ ਰਹੇ ਹਾਂ, ਇਹ ਸ਼ਹੀਦ ਊਧਮ ਸਿੰਘ, ਹੋਰ ਆਜ਼ਾਦੀ ਪ੍ਰਵਾਨਿਆਂ ਦੀ ਸ਼ਹਾਦਤ ਸਦਕਾ ਹੈ। ਉਨ੍ਹਾਂ ਐੱਸ.ਸੀ.ਬੀ.ਸੀ. ਭਲਾਈ ਮੰਚ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਐੱਸ.ਸੀ-ਬੀ.ਸੀ ਭਲਾਈ ਮੰਚ ਵਲੋਂ ਸ਼ਹੀਦ ਊਧਮ ਸਿੰਘ ਦੇ ਜੀਵਨ ਨਾਲ ਸਬੰਧਿਤ ਕਿਤਾਬਚੇ ਵੀ ਵੰਡੇ ਗਏ। ਇਸ ਸਮੇਂ ਚੰਨਣ ਸਿੰਘ, ਭੁਪਿੰਦਰ ਸਿੰਘ, ਅਮਰਜੀਤ ਸਿੰਘ ਅੰਬੀ, ਨਵਦੀਪ ਸਿੰਘ, ਡਾ: ਸੁਮਿਤ, ਲਖਵੀਰ ਸਿੰਘ, ਰਾਵਲ ਸਿੰਘ, ਬਲਦੇਵ ਸਿੰਘ, ਤਰਸੇਮ ਸਿੰਘ, ਸਵਰਨ ਸਿੰਘ, ਹਰਬੰਸ ਸਿੰਘ, ਸਵਰਨ ਸਿੰਘ, ਧਰਮਪਾਲ ਸਿੰਘ, ਹੋਰ ਮੌਜੂਦ ਸਨ।
ਪਿਛਲੀ ਖ਼ਬਰ ਯਾਦਗਾਰੀ ਹੋ ਨਿੱਬੜਿਆ ਸੁਧਾਰ (ਪੱਤੀ ਗਿੱਲ) ਵਿਖੇ ਮਨਾਇਆ ‘ਤੀਆਂ ਦਾ ਤਿਉਹਾਰ’ ਅਗਲੀ ਖ਼ਬਰ ਬਾਸੀਆਂ ਬੇਟ ਸੜਕ ਨੂੰ ਚੌੜਾ ਕਰਕੇ ਮੁੜ ਬਣਾਉਣ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।