04-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-08-2026

ਪਿੰਡ ਪਮਾਲ ਗੁੱਗਾ ਮਾੜੀ ਮੇਲਾ ਪ੍ਰਬੰਧਕਾਂ ਦੀ ਮੀਟਿੰਗ

ਮੁੱਲਾਂਪੁਰ-ਦਾਖਾ, 3 ਅਗਸਤ (ਨਿਰਮਲ ਸਿੰਘ ਧਾਲੀਵਾਲ)-ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ ਸਦੀਆਂ ਤੋਂ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਇਸ ਸਾਲ 24-25 ਅਤੇ 26 ਸਤੰਬਰ ਨੂੰ ਭਰੇਗਾ। ਗੁੱਗਾ ਮਾੜੀ ਮੇਲਾ ਕਮੇਟੀ ਪਮਾਲ ਅਹੁਦੇਦਾਰਾਂ ਦੀ ਮੀਟਿੰਗ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ।

ਅਜੀਤ ਡੈਸਕ 04-08-2026
ਮੁੱਲਾਂਪੁਰ-ਦਾਖਾ, 3 ਅਗਸਤ (ਨਿਰਮਲ ਸਿੰਘ ਧਾਲੀਵਾਲ)-ਭਾਈਚਾਰਕ ਸਾਂਝ ਦਾ ਪ੍ਰਤੀਕ ਪਿੰਡ ਪਮਾਲ (ਲੁਧਿ:) ਦੀ ਧਰਤੀ ’ਤੇ ਸਦੀਆਂ ਤੋਂ ਲੱਗ ਰਿਹਾ ਗੁੱਗਾ ਮਾੜੀ ਮੇਲਾ ਪਮਾਲ ਇਸ ਸਾਲ 24-25 ਅਤੇ 26 ਸਤੰਬਰ ਨੂੰ ਭਰੇਗਾ। ਗੁੱਗਾ ਮਾੜੀ ਮੇਲਾ ਕਮੇਟੀ ਪਮਾਲ ਅਹੁਦੇਦਾਰਾਂ ਦੀ ਮੀਟਿੰਗ ਜਸਪ੍ਰੀਤ ਸਿੰਘ ਦੀ ਅਗਵਾਈ ਹੇਠ ਹੋਈ। ਚੌਂਕੀਆਂ, ਮੇਲੇ ਦੌਰਾਨ ਦੇਸ਼ ਵਿਦੇਸ਼ ਤੋਂ ਹਰ ਸਾਲ ਵਾਂਗ ਆਉਣ ਵਾਲੀ ਸੰਗਤ ਲਈ ਪਹਿਲਾਂ ਨਾਲੋਂ ਵੀ ਉਚਿਤ ਪ੍ਰਬੰਧਾਂ ਬਾਰੇ ਮੈਂਬਰਾਂ ਨੇ ਆਪਣੇ ਸੁਝਾਅ ਪੇਸ਼ ਕੀਤੇ। ਇਸ ਵਾਰ ਗੁੱਗਾ ਮਾੜੀ ਪਮਾਲ ਮੇਲਾ 24 ਸਤੰੰਬਰ ਨੂੰ ਚੌਂਕੀਆਂ ਨਾਲ ਸ਼ੁਰੂ ਹੋਵੇਗਾ। ਅਗਲੇ ਚਾਰ ਰੋਜ਼ਾ ਮੇਲੇ ਦੌਰਾਨ ਲੱਗਣ ਵਾਲੀਆਂ ਦੁਕਾਨਾਂ, ਚੰਡੋਲ, ਸਰਕਸ ਦੀ ਬੁਕਿੰਗ ਬਾਰੇ ਜਸਪ੍ਰੀਤ ਸਿੰਘ ਨੇ ਜਾਣਕਾਰੀ ਦਿੱਤੀ ਕਿ ਮਠਿਆਈ ਵਿਕ੍ਰੇਤਾ, ਮਨਿਆਰੀ ਦਾ ਸਮਾਨ, ਬੱਚਿਆਂ ਦੇ ਖਿਡੌਣੇ, ਪਕੌੜੇ, ਹੋਰ ਕੋਈ ਵੀ ਦੁਕਾਨ ਦਾ ਚਾਹਵਾਨ ਗੁੱਗਾ ਮਾੜੀ ਮੇਲਾ ਕਮੇਟੀ ਦੇ ਕਿਸੇ ਵੀ ਪ੍ਰਬੰਧਕ ਨੂੰ ਮਿਲ ਕੇ ਕਮੇਟੀ ਦੇ ਫੈਸਲੇ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਆਪਣੀ ਦੁਕਾਨ ਬੁੱਕ ਕਰਵਾ ਸਕਦਾ ਹੈ। ਮੀਟਿੰਗ ਵਿਚ ਫ਼ੈਸਲਾ ਹੋਇਆ ਕਿ ਮੇਲਾ ਕਮੇਟੀ ਦੀਆਂ ਤਰੀਕਾਂ ਸਬੰਧੀ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੂੰ ਵੀ ਜਾਣੂੰ ਕਰਵਾਇਆ ਜਾਵੇ। ਗੁੱਗਾ ਮਾੜੀ ਮੇਲਾ ਕਮੇਟੀ ਵਲੋਂ ਸਮੂਹ ਨਗਰ ਪਮਾਲ ਅਤੇ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਮਨਾਏ ਜਾਣ ਵਾਲੇ ਗੁੱਗਾ ਮਾੜੀ ਮੇਲੇ ਨੂੰ ਸਫ਼ਲ ਬਣਾਉਣ ਲਈ ਗੁਰਪਾਲ ਸਿੰਘ, ਜਸਵੰਤ ਸਿੰਘ, ਸੁਖਪਾਲ ਸਿੰਘ ਫੌਜ਼ੀ, ਸਿਮਰਨਦੀਪ ਸਿੰਘ, ਸਵਰਨ ਸਿੰਘ, ਲਾਲਾ ਸਿੰਘ, ਅਮਰਜੀਤ ਸਿੰਘ, ਖੁਸ਼ਪਾਲ ਸਿੰਘ, ਝਲਮਣ ਸਿੰਘ, ਗੁਰਮੀਤ ਸਿੰਘ, ਮੋਹਣ ਸਿੰਘ, ਲਵਪ੍ਰੀਤ ਸਿੰਘ, ਬਲਵਿੰਦਰ ਸਿੰਘ, ਸੇਵਾਦਾਰ ਅਮਰਜੀਤ ਸਿੰਘ, ਬਾਬਾ ਪੱਪੂ ਵਿਸ਼ੇਸ਼ ਸਹਿਯੋਗ ਕਰ ਰਹੇ ਹਨ।
ਪਿਛਲੀ ਖ਼ਬਰ ਬਾਸੀਆਂ ਬੇਟ ਸੜਕ ਨੂੰ ਚੌੜਾ ਕਰਕੇ ਮੁੜ ਬਣਾਉਣ ਦੀ ਮੰਗ ਅਗਲੀ ਖ਼ਬਰ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਕੋਮਲਜੀਤ ਸਿੰਘ ਗਰੇਵਾਲ ਤੇ ਪ੍ਰਗਟ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।