02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-08-2026

ਸੰਤ ਪਿਆਰਾ ਸਿੰਘ ਦੀ 38ਵੀਂ ਬਰਸੀ ਪਿੰਡ ਪਪੜੌਦੀ ਵਿਖੇ 5 ਨੂੰ ਮਨਾਈ ਜਾਵੇਗੀ

ਸਮਰਾਲਾ, 1 ਅਗਸਤ (ਕੁਲਵਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ (ਝਾੜ ਸਾਹਿਬ ਵਾਲਿਆਂ) ਦੀ ਨਿੱਘੀ ਯਾਦ ਨੂੰ ਸਮਰਪਿਤ 38ਵੀਂ ਬਰਸੀ ਸੰਤ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਦੀ ਅਗਵਾਈ ਹੇਠ ਪਿੰਡ ਪਪੜੌਦੀ ਵਿਖੇ 5 ਅਗਸਤ ਦਿਨ ਬੁੱਧਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਸੇਵਾਦਾਰ ਜਸਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਇਹ ਬਰਸੀ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਸ਼ਰਧਾ ਨਾਲ ਮਨਾਈ ਜਾ ਰਹੀ ਹੈ।

ਅਜੀਤ ਡੈਸਕ 02-08-2026
ਸਮਰਾਲਾ, 1 ਅਗਸਤ (ਕੁਲਵਿੰਦਰ ਸਿੰਘ)-ਬ੍ਰਹਮ ਗਿਆਨੀ ਸੰਤ ਬਾਬਾ ਪਿਆਰਾ ਸਿੰਘ (ਝਾੜ ਸਾਹਿਬ ਵਾਲਿਆਂ) ਦੀ ਨਿੱਘੀ ਯਾਦ ਨੂੰ ਸਮਰਪਿਤ 38ਵੀਂ ਬਰਸੀ ਸੰਤ ਬਾਬਾ ਪ੍ਰੀਤਮ ਸਿੰਘ ਪਪੜੌਦੀ ਵਾਲਿਆਂ ਦੀ ਅਗਵਾਈ ਹੇਠ ਪਿੰਡ ਪਪੜੌਦੀ ਵਿਖੇ 5 ਅਗਸਤ ਦਿਨ ਬੁੱਧਵਾਰ ਨੂੰ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਈ ਜਾਵੇਗੀ। ਸੇਵਾਦਾਰ ਜਸਵਿੰਦਰ ਸਿੰਘ ਗੋਗੀ ਨੇ ਦੱਸਿਆ ਕਿ ਇਹ ਬਰਸੀ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤਕ ਸ਼ਰਧਾ ਨਾਲ ਮਨਾਈ ਜਾ ਰਹੀ ਹੈ। ਇਸ ਮੌਕੇ ਸ਼੍ਰੀ ਅਖੰਡ ਪਾਠ 3 ਅਗਸਤ ਨੂੰ ਆਰੰਭ ਕਰ ਕੇ 5 ਅਗਸਤ ਨੂੰ ਪਾਇਆ ਜਾਵੇਗਾ। ਇਸ ਸਮਾਗਮ ‘ਚ ਉੱਘੇ ਸੰਤ ਤੇ ਮਹਾਂਪੁਰਖ ਦੀਵਾਨ ਲਗਾ ਕੇ ਆਪਣੇ ਪ੍ਰਵਚਨਾਂ ਨਾਲ ਸੰਗਤਾਂ ਨੂੰ ਗੁਰੂ ਦੀ ਬਾਣੀ ਅਤੇ ਰਸ-ਭਿੰਨੇ ਕੀਰਤਨ ਨਾਲ ਨਿਹਾਲ ਕਰਨਗੇ। ਸਮਾਗਮ ਦੌਰਾਨ ਗੁਰੂ ਦੇ ਲੰਗਰ ਅਤੁੱਟ ਵਰਤਾਏ ਜਾਣਗੇ। ਜਸਵਿੰਦਰ ਸਿੰਘ ਨੇ ਦੱਸਿਆ ਕਿ ਬਰਸੀ ਸਮਾਗਮ ਵਿਚ ਪੁੱਜੀ ਸੰਗਤ ਨੂੰ ਪੌਦੇ ਵੀ ਵੰਡੇ ਜਾਣਗੇ।
ਪਿਛਲੀ ਖ਼ਬਰ ਕੈਂਬਰਿਜ ਮਾਡਰਨ ਸਕੂਲ, ਚੋਮੋਂ ਦੇ ਵਿਦਿਆਰਥੀਆਂ ਨੇ ਕ੍ਰਿਕਟ ਵਿੱਚ ਵੀ ਜਿੱਤਿਆ ਸਿਲਵਰ ਮੈਡਲ ਸਿੱਖਿਆ ਦੇ ਨਾਲ ਖੇਡਾਂ ਵਿਚ... ਅਗਲੀ ਖ਼ਬਰ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਨਾ ਖੋਲ੍ਹ ਕੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਰਹੀ ਕੇਂਦਰ ਸਰਕਾਰ : ਮਨਵਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।