18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-07-2026

ਸਭ ਦਾ ਸਹਿਯੋਗ ਲੈ ਕੇ ਸ਼ਹਿਰ ਦਾ ਵਿਕਾਸ ਕਰਾਂਗਾ-ਪ੍ਰਧਾਨ ਕੰਵਰਪਾਲ ਸਿੰਘ

ਅਜੀਤ ਡੈਸਕ 29-07-2026

ਸ਼ਹਿਰ ਨਿਵਾਸੀਆਂ ਦੀਆਂ ਸ਼ਿਕਾਇਤਾਂ ਸੁਣੀਆਂ
ਜਗਰਾਉਂ, 28 ਜੁਲਾਈ (ਹਰਵਿੰਦਰ ਸਿੰਘ ਖ਼ਾਲਸਾ)-ਨਗਰ ਕੌਂਸਲ ਜਗਰਾਉਂ ਪੰਜਾਬ ਦੇ ਪਹਿਲੇ ਦਰਜੇ ਦੀ ਕਮੇਟੀ ਹੈ, ਹੁਣ ਸ਼ਹਿਰ ਨਿਵਾਸੀਆਂ ਨੂੰ ਸਹੂਲਤਾਂ ਵੀ ਇਕ ਨੰਬਰ ਦੀਆਂ ਦਿੱਤੀਆਂ ਜਾਣਗੀਆਂ। ਇਹ ਦਾਅਵਾ ਕੌਂਸਲ ਦੇ ਪ੍ਰਧਾਨ ਕੰਵਰਪਾਲ ਸਿੰਘ ਨੇ ਆਪਣੇ ਦਫ਼ਤਰ ਵਿਖੇ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਮੌਕੇ ਕੀਤਾ। ਇਸ ਮੌਕੇ ਉਨ੍ਹਾਂ ਨਾਲ ਸੀਨੀਅਰ ਵਾਈਸ ਪ੍ਰਧਾਨ ਸਤੀਸ਼ ਕੁਮਾਰ ਦੌਧਰੀਆ ਅਤੇ ਕੌਂਸਲਰ ਵੀ ਸਨ। ਉਨ੍ਹਾਂ ਦੱਸਿਆ ਕਿ ਭਾਵੇਂ ਸਫ਼ਾਈ ਸੇਵਕ ਆਪਣੀਆਂ ਮੰਗਾਂ ਨੂੰ ਲੈ ਕੇ ਪਿਛਲੇ ਲੰਬੇ ਸਮੇਂ ਤੋਂ ਹੜਤਾਲ ’ਤੇ ਬੈਠੇ ਹਨ ਪਰ ਵੀ ਸ਼ਹਿਰ ਅੰਦਰ ਕੂੜੇ ਦੇ ਡੰਪਾਂ ਤੋਂ ਕੂੜਾ ਚੁੱਕਿਆ ਜਾ ਰਿਹਾ ਹੈ। ਉਨ੍ਹਾਂ ਆਖਿਆ ਕਿ ਸਾਡੀਆਂ ਕੋਸ਼ਿਸ਼ਾਂ ਤਦ ਹੀ ਕਾਮਯਾਬ ਹੋਣਗੀਆਂ ਜਦ ਸ਼ਹਿਰ ਨਿਵਾਸੀ ਆਪਣਾ ਬਣਦਾ ਸਹਿਯੋਗ ਦੇਣਗੇ। ਉਨ੍ਹਾਂ ਕਿਹਾ ਕਿ ਉਹ ਸਾਥੀ ਕੌਂਸਲਰਾਂ ਅਤੇ ਸ਼ਹਿਰ ਨਿਵਾਸੀਆਂ ਦਾ ਸਹਿਯੋਗ ਲੈ ਕੇ ਸ਼ਹਿਰ ਨੂੰ ਸਾਫ਼ ਸੁਥਰਾ, ਨਿਰਵਿਘਨ ਆਵਾਜਾਈ, ਸ਼ਹਿਰ ਦੀਆਂ ਸੜਕਾਂ ’ਤੇ ਹੋਏ ਨਾਜਾਇਜ਼ ਕਬਜ਼ਿਆਂ, ਨਗਰ ਕੌਂਸਲ ਦੇ ਅਮਲੇ ਦੇ ਹਿੱਤਾਂ ਆਦਿ ’ਤੇ ਕੰਮ ਕਰੇਗਾ। ਇਸ ਤੋਂ ਇਲਾਵਾ ਉਨ੍ਹਾਂ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਘਰ ਦਾ ਕੂੜਾ ਗਿੱਲਾ ਅਤੇ ਸੁੱਕਾ ਵੱਖ ਵੱਖ ਕਰਕੇ ਦੇਣ। ਇਸ ਨਾਲ ਜਿਹੜਾ ਕੂੜਾ ਅੱਜ ਸਾਡੀ ਸਮੱਸਿਆ ਬਣਿਆ ਹੋਇਆ ਹੈ ਉਹ ਆਮਦਨ ਦਾ ਜ਼ਰੀਆ ਬਣ ਜਾਵੇਗਾ। ਇਸ ਮੌਕੇ ਕਾਮਰੇਡ ਕੁਲਵੰਤ ਸਿੰਘ, ਸੈਂਟੀ ਚੋਪੜਾ, ਸਰਪੰਚ ਬਲਜਿੰਦਰ ਸਿੰਘ, ਪ੍ਰੇਮ ਅਰੋੜਾ, ਪੁਲਕਿਤ ਅਰੋੜਾ, ਅਕਾਸ਼ ਉੱਪਲ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਆਮ ਆਦਮੀ ਪਾਰਟੀ ਹਾਈਕਮਾਂਡ ਨੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੂੰ ਮੁੜ ਦਿੱਤਾ ਥਾਪੜਾ ਅਗਲੀ ਖ਼ਬਰ ਆਜ਼ਾਦੀ ਦਿਵਸ ਦੇ ਮੱਦੇਨਜ਼ਰ ਪੁਲਿਸ ਵਲੋਂ ਨਾਕਾਬੰਦੀ, ਜਨਤਕ ਥਾਵਾਂ ਦੀ ਚੈਕਿੰਗ ’ਚ ਵਾਧਾ- ਐਸ.ਐਸ.ਪੀ. ਗੁਪਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।