08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-07-2026

ਜੰਤਰ-ਮੰਤਰ ਵਿਦਿਆਰਥੀ ਅੰਦੋਲਨ: ਕੇਂਦਰੀ ਸਿੱਖਿਆ ਮੰਤਰੀ ਦਾ ਅਸਤੀਫ਼ਾ ਵਿਦਿਆਰਥੀਆਂ ਤੇ ਸੰਘਰਸ਼ੀ ਲੋਕਾਂ ਦੀ ਜਿੱਤ- ਇਯਾਲੀ

ਅਜੀਤ ਡੈਸਕ 26-07-2026

ਮੁੱਲਾਂਪੁਰ-ਦਾਖਾ, 25 ਜੁਲਾਈ (ਨਿਰਮਲ ਸਿੰਘ ਧਾਲੀਵਾਲ)- ਨੀਟ ਪ੍ਰੀਖਿਆ ਵਿਚ ਹੋਈਆਂ ਧਾਂਦਲੀਆਂ ਅਤੇ ਪੇਪਰ ਲੀਕ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਦਿੱਲੀ ਦੇ ਜੰਤਰ-ਮੰਤਰ ਵਿਖੇ ਚੱਲ ਰਹੇ ਵਿਦਿਆਰਥੀ ਅੰਦੋਲਨ ਅੱਗੇ ਆਖ਼ਰਕਾਰ ਕੇਂਦਰ ਦੀ ਭਾਜਪਾ ਸਰਕਾਰ ਨੂੰ ਝੁਕਣਾ ਪਿਆ। ਇਹ ਪ੍ਰਗਟਾਵਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੂਬਾਈ ਆਗੂ ਮਨਪ੍ਰੀਤ ਸਿੰਘ ਇਯਾਲੀ ਐੱਮ.ਐੱਲ.ਏ ਵਲੋਂ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਦੇ ਅਸਤੀਫੇ ਬਾਅਦ ਕੀਤਾ। ਇਯਾਲੀ ਕਿਹਾ ਕਿ ਨੀਟ ਪੇਪਰ ਲੀਕ ਮੁੱਦੇ ’ਤੇ ਸੰਸਦ ’ਚ ਚਰਚਾ ਤੋਂ ਭੱਜਣਾ ਸ਼ਪਸ਼ਟ ਕਰ ਗਿਆ ਸੀ ਕਿ ਪੂਰੇ ਮਾਮਲੇ ’ਚ ਕਿਤੇ ਨਾ ਕਿਤੇ ਭਾਜਪਾ ਨਾਲ ਜੁੜੇ ਲੋਕਾਂ ਦਾ ਹੱਥ ਹੈ। ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਸੀ.ਬੀ.ਆਈ ਨੂੰ ਜਦ 2024 ਵਿਚ ਨੀਟ ਯੂ.ਜੀ ਪ੍ਰਸ਼ਨ ਪੱਤਰ ਦੀ ਚੋਰੀ ਜਾਂ ਵੰਡ ਵਿਚ ਕੁਝ ਲੋਕਾਂ ਦੀ ਭੂਮਿਕਾ ਸਾਹਮਣੇ ਆਈ ਸੀ ਤਾਂ ਉਦੋਂ ਸੰਜੀਵ ਮੁਖੀਆ ਵਰਗਿਆਂ ਵਿਰੁੱਧ ਚਾਰਜਸ਼ੀਟ ਦਾਇਰ ਕਿਉਂ ਨਹੀਂ ਹੋਈ। ਪ੍ਰਦਰਸ਼ਨਕਾਰੀ ਵਿਦਿਆਰਥੀਆਂ ਦੇ ਸੰਘਰਸ਼ ਨੂੰ ਜਿੱਤ ਕਰਾਰ ਦਿੰਦਿਆਂ ਮਨਪ੍ਰੀਤ ਸਿੰਘ ਇਯਾਲੀ ਕਿਹਾ ਕਿ ਆਪਣੇ ਹੱਕਾਂ ਲਈ ਹੁਣ ਵਿਦਿਆਰਥੀਆਂ ਨੂੰ ਅੰਦੋਲਨ ਕਰਨਾ ਪੈ ਰਿਹਾ। ਉਨ੍ਹਾਂ ਕਿਹਾ ਕਿ ਕੇਂਦਰ ਦੀਆਂ ਸਿੱਖਿਆ ਨੀਤੀਆਂ, ਪੇਪਰ ਲੀਕ ਵਿਵਾਦਾਂ ਅਤੇ ਨਵੀਂ ਦਿੱਲੀ ਵਿਚ ਵਿਦਿਆਰਥੀਆਂ ’ਤੇ ਲਾਠੀ ਚਾਰਜ ਨਾਲ ਵਿਦਿਆਰਥੀ, ਉਨ੍ਹਾਂ ਦੇ ਮਾਪਿਆਂ ਅਤੇ ਦੇਸ਼ ਭਰ ਦੇ ਲੋਕਾਂ ਵਿਚਕਾਰ ਭਾਰੀ ਗੁੱਸਾ ਸੀ। ਜੰਤਰ ਮੰਤਰ ’ਤੇ ਹੋਏ ਵਿਰੋਧ ਪ੍ਰਦਰਸ਼ਨਾਂ ਅਤੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ਨੂੰ ਮਨਪ੍ਰੀਤ ਸਿੰਘ ਇਯਾਲੀ ਉਨ੍ਹਾਂ ਦੀ ਜਿੱਤ’ਤੇ ਵਧਾਈ ਦਿੱਤੀ।

ਪਿਛਲੀ ਖ਼ਬਰ ਤੀਜ ਦੇ ਮੇਲੇ ’ਚ ਸਫ਼ਾਈ ਸੇਵਕਾਂ ਨੇ ਪਵਾਈ ਰੋਸ ਦੀ ਕਿੱਕਲੀ, ਸਮਾਗਮ ਦੌਰਾਨ ਕੀਤਾ ਜ਼ੋਰਦਾਰ ਵਿਰੋਧ ਅਗਲੀ ਖ਼ਬਰ ਹਠੂਰ ਰਾਈਸ ਮਿੱਲਰਜ਼ ਐਸੋਸੀਏਸ਼ਨ ਦੇ ਅਮਰੀਸ਼ ਮਿੱਤਲ ਪ੍ਰਧਾਨ ਬਣੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।