12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਕੇਂਦਰ ਤੇ ਪੰਜਾਬ ਸਰਕਾਰ ਖ਼ਿਲਾਫ਼ ਭੂੰਦੜੀ ਵਿਖੇ ਰੋਸ ਮੁਜ਼ਾਹਰਾ ਅੱਜ

ਅਜੀਤ ਡੈਸਕ 25-07-2026
ਭੂੰਦੜੀ, 24 ਜੁਲਾਈ (ਕੁਲਦੀਪ ਸਿੰਘ ਮਾਨ)-ਸੰਘਰਸ਼ ਕਮੇਟੀ ਭੂੰਦੜੀ ਦੀ ਇੱਕ ਸਾਂਝੀ ਮੀਟਿੰਗ ਪੱਕੇ ਧਰਨੇ ਵਾਲੀ ਥਾਂ ਭੂੰਦੜੀ ਵਿਖੇ ਹੋਈ। ਮੀਟਿੰਗ ਉਪਰੰਤ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਡਾ: ਸੁਖਦੇਵ ਸਿੰਘ, ਬੀ.ਕੇ.ਯੂ. ਏਕਤਾ (ਉਗਰਾਹਾਂ) ਦੇ ਬਲਾਕ ਸਕੱਤਰ ਅਮਰੀਕ ਸਿੰਘ ਰਾਮਾ, ਬੀ.ਕੇ.ਯੂ. ਏਕਤਾ (ਡਕੌਂਦਾ-ਧਨੇਰ) ਦੇ ਇਕਾਈ ਪ੍ਰਧਾਨ ਸਤਵੰਤ ਸਿੰਘ ਸਿਵੀਆ ਅਤੇ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਇਕਾਈ ਪ੍ਰਧਾਨ ਜਸਵੀਰ ਸਿੰਘ ਸੀਰਾ ਨੇ ਦੱਸਿਆ ਕਿ ਕੇਂਦਰ ਸਰਕਾਰ ਵੱਲੋਂ ਨੀਟ ਪੇਪਰ ਲੀਕ ਮਾਮਲੇ ਵਿੱਚ ਇਨਸਾਫ਼ ਦੀ ਮੰਗ ਕਰ ਰਹੇ ਵਿਦਿਆਰਥੀਆਂ ਨਾਲ ਕੀਤੀ ਗਈ ਸਖ਼ਤੀ ਅਤੇ ਪੰਜਾਬ ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਦੇ ਵਿਦਿਆਰਥੀਆਂ, ਮਨਰੇਗਾ ਮੁਲਾਜ਼ਮਾਂ, ਮਜ਼ਦੂਰਾਂ ਅਤੇ ਬਰਨਾਲਾ ਵਿਖੇ ਸਫਾਈ ਸੇਵਕਾਂ ’ਤੇ ਕੀਤੀ ਗਈ ਕਾਰਵਾਈ ਦੇ ਵਿਰੋਧ ਵਿੱਚ 25 ਜੁਲਾਈ ਸ਼ਾਮ 5 ਵਜੇ ਗੁਰਦੁਆਰਾ ਦੁੱਖ ਨਿਵਾਰਣ ਸਾਹਿਬ ਭੂੰਦੜੀ ਤੋਂ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਅਰਥੀ ਫੂਕ ਰੋਸ ਮੁਜ਼ਾਹਰਾ ਕੀਤਾ ਜਾਵੇਗਾ। ਸੰਘਰਸ਼ ਕਮੇਟੀ ਦੇ ਆਗੂਆਂ ਨੇ ਪਿੰਡ ਅਤੇ ਇਲਾਕਾ ਵਾਸੀਆਂ ਨੂੰ ਵੱਡੀ ਗਿਣਤੀ ਵਿੱਚ ਰੋਸ ਮੁਜ਼ਾਹਰੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ। ਇਸ ਮੌਕੇ ਸੁਰਜੀਤ ਸਿੰਘ (ਸਾਬਕਾ ਚੇਅਰਮੈਨ), ਗੁਰਮੇਲ ਸਿੰਘ ਸਨੇਤ, ਗੁਰਮੇਲ ਸਿੰਘ ਰਾਮਾ, ਸਕੰਦਰ ਸਿੰਘ ਮੁਕੰਦਪੁਰ, ਮਨਜਿੰਦਰ ਸਿੰਘ ਖੇੜੀ, ਮਨਜੀਤ ਸਿੰਘ ਲਤਾਲਾ, ਜਗਤਾਰ ਸਿੰਘ ਇਆਲੀ, ਜੱਗਾ ਸਿੰਘ, ਜੋਗਿੰਦਰ ਸਿੰਘ, ਰਾਮਚੰਦ, ਸੂਬਾ ਸਿੰਘ, ਭਿੰਦਰ ਸਿੰਘ, ਜੰਗੀ ਸਿੰਘ, ਭੀਮਾ ਸਿੰਘ ਸਮੇਤ ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਦੇ ਹੋਰ ਮੈਂਬਰ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਸਵਿਫ਼ਟ ਕਾਰ ਚੋਂ 10 ਪੇਟੀਆਂ ਨਾਜਾਇਜ਼ ਸ਼ਰਾਬ ਬਰਾਮਦ, ਚਾਲਕ ਫ਼ਰਾਰ ਅਗਲੀ ਖ਼ਬਰ ਅੱਡਾ ਦਾਖਾ ਬਿਜਲੀ ਕਾਮਿਆਂ ਦਾ ਸੰਘਰਸ਼ ਚੌਥੇ ਦਿਨ ’ਚ ਸ਼ਾਮਿਲ * 19900 ਪੇਅ-ਬੈਂਡ ਨਿਯਮਾਂ ਅਨੁਸਾਰ 35400 ਹੋਵੇ- ਬੁਲਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।