12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-07-2026

ਬਿਜਲੀ ਮੁਲਾਜ਼ਮਾਂ ਵੱਲੋਂ ਪੰਜਾਬ ਸਰਕਾਰ ਵਿਰੁੱਧ ਰੋਸ ਮੁਜ਼ਾਹਰਾ

ਅਜੀਤ ਡੈਸਕ 25-07-2026
ਜਗਰਾਉਂ, 24 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਬਿਜਲੀ ਮੁਲਾਜ਼ਮਾਂ ਨੇ ਅੱਜ ਚੌਥੇ ਦਿਨ ਵੀ ਦਿਹਾਤੀ ਉੱਪ ਮੰਡਲ ਜਗਰਾਉਂ, ਸਿਟੀ ਉੱਪ ਮੰਡਲ, ਸਿੱਧਵਾਂ ਬੇਟ ਅਤੇ ਸਿੱਧਵਾਂ ਖੁਰਦ ਵਿਖੇ ਸਮੂਹਿਕ ਛੁੱਟੀ ਕਰਕੇ ਹੜਤਾਲ ਕੀਤੀ ਅਤੇ ਦਫ਼ਤਰਾਂ ਨੂੰ ਤਾਲੇ ਲੱਗੇ ਰਹੇ। ਜੁਆਇੰਟ ਫੋਰਮ ਪੰਜਾਬ, ਮੁਲਾਜ਼ਮ ਏਕਤਾ ਮੰਚ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਦੇ ਸੱਦੇ ’ਤੇ ਮੁਲਾਜ਼ਮਾਂ ਵੱਲੋਂ ਮੁਕੰਮਲ ਹੜਤਾਲ ਕਰਕੇ ਕੰਮਕਾਜ਼ ਬੰਦ ਕਰ ਦਿੱਤਾ ਗਿਆ ਅਤੇ ਅੱਜ ਚੌਥੇ ਦਿਨ ਵੀ ਰੋਸ ਮੁਜ਼ਾਹਰਾ ਕੀਤਾ। ਇਸ ਮੌਕੇ ਬਿਜਲੀ ਮੁਲਾਜ਼ਮਾਂ ਨੂੰ ਸੰਬੋਧਨ ਕਰਦੇ ਹੋਏ ਟੀ.ਐੱਸ.ਯੂ. ਦੇ ਡਵੀਜ਼ਨ ਪ੍ਰਧਾਨ ਅਵਤਾਰ ਸਿੰਘ ਕਲੇਰ, ਐਡਹਾਕ ਕਮੇਟੀ ਆਗੂ ਚਰਨਜੀਤ ਸਿੰਘ ਸਿੱਧਵਾਂ ਬੇਟ ਅਤੇ ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰ ਦੇ ਸੂਬਾ ਆਗੂ ਇੰਜ:ਗੁਰਪ੍ਰੀਤ ਸਿੰਘ ਮੱਲ੍ਹੀ ਨੇ ਆਖਿਆ ਕਿ ਪਾਵਰਕਾਮ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਬਿਜਲੀ ਮੁਲਾਜ਼ਮਾਂ ਦੀਆਂ ਮੰਗਾਂ ਮੰਨਣੀਆਂ ਤਾਂ ਦੂਰ, ਗੱਲਬਾਤ ਸੁਣਨ ਤੋਂ ਵੀ ਇਨਕਾਰੀ ਹੈ। ਜਿਸ ਤੋਂ ਭੜਕੇ ਬਿਜਲੀ ਮੁਲਾਜ਼ਮਾਂ ਨੇ ਰੋਹ ਭਰਪੂਰ ਨਾਅਰੇਬਾਜ਼ੀ ਕਰਦੇ ਹੋਏ 25-26 ਨੂੰ ਵੀ ਹੜਤਾਲ ’ਤੇ ਜਾਣ ਦਾ ਐਲਾਨ ਕਰ ਦਿੱਤਾ ਗਿਆ। ਉਨ੍ਹਾਂ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਪੰਜਾਬ ਸਰਕਾਰ ਤੇ ਪਾਵਰਕਾਮ ਮੈਨੇਜਮੈਂਟ ਨੇ ਮੰਨੀਆਂ ਮੰਗਾਂ ਲਾਗੂ ਨਾ ਕੀਤੀਆਂ ਤਾਂ ਬਿਜਲੀ ਮੁਲਾਜ਼ਮਾਂ ਸੜਕਾਂ ’ਤੇ ਉੱਤਰਨ ਲਈ ਮਜ਼ਬੂਰ ਹੋ ਜਾਣਗੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਜ਼ੋਨ ਪ੍ਰਧਾਨ ਸੁਖਵਿੰਦਰ ਸਿੰਘ ਕਾਉਂਕੇ, ਪਰਮਜੀਤ ਸਿੰਘ ਚੀਮਾਂ, ਜਸਪਾਲ ਸਿੰਘ ਸਿੱਧਵਾਂ ਬੇਟ, ਭੁਪਿੰਦਰਪਾਲ ਸਿੰਘ ਬਰਾੜ, ਅਪਤਿੰਦਰ ਸਿੰਘ ਸਿੱਧਵਾਂ ਬੇਟ, ਅਮਨਦੀਪ ਸਿੰਘ ਡੱਲਾ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਸਿੰਘ ਮਲਕ, ਰਾਜਿੰਦਰ ਸਿੰਘ ਸਿੱਧੂ, ਮਨਜੀਤ ਕੁਮਾਰ, ਹਰਵਿੰਦਰ ਸਿੰਘ ਸਵੱਦੀ, ਸੁਰਜੀਤ ਕੁਮਾਰ, ਮੇਹਰ ਸਿੰਘ ਮਲਕ, ਕਰਨਵੀਰ ਸਿੰਘ, ਦਲਜੀਤ ਸਿੰਘ ਜੇਈ, ਜਗਜੀਤ ਸਿੰਘ ਦੇਹੜਕਾ, ਹਰਜਿੰਦਰ ਸਿੰਘ, ਕਰਮਜੀਤ ਸਿੰਘ ਬਰਸਾਲ, ਕੇਵਲ ਸਿੰਘ ਬੋਦਲਵਾਲਾ, ਜਗਤਾਰ ਸਿੰਘ ਮਲਕ, ਧਰਮਿੰਦਰ ਕੁਮਾਰ, ਗੁਰਮੇਲ ਸਿੰਘ ਮਲਕ, ਬਲਜੀਤ ਸਿੰਘ ਜੇਈ, ਅਵਤਾਰ ਸਿੰਘ ਭੀਪਾ, ਮੇਜਰ ਸਿੰਘ ਲੀਲਾਂ, ਤਰਲੋਚਨ ਸਿੰਘ, ਬਲਜੀਤ ਸਿੰਘ ਭੱਟੀ, ਗਗਨਦੀਪ ਸਿੰਘ ਲੰਮੇ, ਕੁਲਜਿੰਦਰ ਸਿੰਘ ਧੂਰੀ, ਕੁਲਦੀਪ ਸਿੰਘ ਸਿਟੀ ਮਲਕ, ਇਕਬਾਲ ਸਿੰਘ ਕਲੇਰ, ਸੁਖਚੈਨ ਸਿੰਘ ਜੇਈ, ਬੂਟਾ ਸਿੰਘ ਮਲਕ, ਸੁਖਦੇਵ ਗਰਗ, ਮੁਨੀਸ਼ ਕੁਮਾਰ ਜੇਈ, ਰਾਮ ਚੰਦਰ, ਪ੍ਰਦੀਪ ਸਿੰਘ ਮਲਕ, ਮਹਿੰਦਰ ਸਿੰਘ ਸਟੋਰ, ਅਜਮੇਰ ਸਿੰਘ ਕਲੇਰ, ਸੁਖਵੀਰ ਸਿੰਘ ਟੀ.ਆਰ.ਵਾਈ, ਹਰਵਿੰਦਰ ਸਿੰਘ ਜੇ.ਈ., ਮਨਦੀਪ ਸਿੰਘ ਮੋਨੂ, ਪ੍ਰਦੀਪ ਸਿੰਘ, ਅਮਨਪ੍ਰੀਤ ਸਿੰਘ ਕਾਉਂਕੇ, ਅਵਤਾਰ ਸਿੰਘ ਮਾਣੂੰਕੇ ਆਦਿ ਨੇ ਵੀ ਨਾਅਰੇਬਾਜ਼ੀ ਕਰਦਿਆਂ ਰੋਸ ਪ੍ਰਗਟ ਕੀਤਾ।
ਪਿਛਲੀ ਖ਼ਬਰ -70ਵੀਂਆਂ ਗਰਮ ਰੁੱਤ ਸਕੂਲ ਖੇਡਾਂ- ਅਜੀਤਸਰ ਸੀਨੀਅਰ ਸੈਕੰਡਰੀ ਸਕੂਲ ਜਾਂਗਪੁਰ ਵਿਖੇ ਦਾਖਾ ਜ਼ੋਨ ਕੁਸ਼ਤੀ ਮੁਕਾਬਲੇ ਕਰਵਾਏ ਅਗਲੀ ਖ਼ਬਰ ਪਟਵਾਰੀਆਂ ਦੀ ਹੜਤਾਲ ਕਾਰਨ ਮਾਲ ਵਿਭਾਗ ਦੇ ਕੰਮ ਰਹੇ ਠੱਪ ਫ਼ਰਦ, ਇੰਤਕਾਲ ਤੇ ਜਮ੍ਹਾਂਬੰਦੀ ਦੇ ਕੰਮ ਨਾ ਹੋਣ ਕਾਰਨ ਲੋਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।