11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2026

ਆਲਟੋ ਕਾਰ ਤੇ ਤੂੜੀ ਵਾਲੀ ਟਰਾਲੀ ਦਰਮਿਆਨ ਟੱਕਰ-ਸਵਾਰ ਵਾਲ-ਵਾਲ ਬਚੇ

ਅਜੀਤ ਡੈਸਕ 20-07-2026

ਰਾਏਕੋਟ, 19 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਰਾਏਕੋਟ-ਅਹਿਮਦਗੜ੍ਹ ਰੋਡ ’ਤੇ ਚੱਲਦੀਆਂ ਓਵਰਲੋਡ ਤੇ ਤੇਜ਼ ਰਫ਼ਤਾਰ ਤੂੜੀ ਵਾਲੀਆਂ ਟਰੈਕਟਰ-ਟਰਾਲੀਆਂ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਇਸੇ ਤਰ੍ਹਾਂ ਦਾ ਮਾਮਲਾ ਅੱਜ ਦੁਪਹਿਰ 2 ਵਜੇ ਦੇ ਕਰੀਬ ਉਸ ਸਮੇਂ ਦੇਖਣ ਨੂੰ ਮਿਲਿਆ, ਜਦੋਂ ਤੇਜ਼ ਰਫ਼ਤਾਰ ਤੂੜੀ ਵਾਲੀ ਟਰੈਕਟਰ-ਟਰਾਲੀ, ਜੋ ਅਹਿਮਦਗੜ੍ਹ ਸਾਈਡ ਤੋਂ ਰਾਏਕੋਟ ਵੱਲ ਨੂੰ ਆ ਰਹੀ ਸੀ, ਜਦੋਂ ਪਿੰਡ ਕਿਸ਼ਨਗੜ੍ਹ ਛੰਨਾਂ ਨਜ਼ਦੀਕ ਪੁੱਜੀ ਤਾਂ ਇਕ ਆਲਟੋ ਕਾਰ ਪੀ.ਬੀ. 10 ਬੀ.ਐੱਚ. 3495 ਨਾਲ ਓਵਰਟੇਕ ਕਰਨ ਸਮੇਂ ਟੱਕਰ ਹੋ ਗਈ। ਬੇਸ਼ੱਕ ਹਾਦਸੇ ਦੌਰਾਨ ਕਾਰ ਸਵਾਰ ਵਾਲ-ਵਾਲ ਬਚ ਗਏ, ਪ੍ਰੰਤੂ ਕਾਰ ਟੱਕਰ ਵੱਜਣ ਨਾਲ ਡੂੰਘੇ ਝੋਨੇ ਦੇ ਖੇਤਾਂ ਵਿਚ ਜਾ ਡਿੱਗੀ। ਇਸ ਘਟਨਾ ਦੌਰਾਨ ਜ਼ਖ਼ਮੀਆਂ ਨੂੰ ਆਸ-ਪਾਸ ਦੇ ਲੋਕਾਂ ਦੀ ਮਦਦ ਨਾਲ ਕਾਰ ਵਿਚੋਂ ਬਾਹਰ ਕੱਢਿਆ ਗਿਆ। ਇਸ ਮੌਕੇ ਪਿੰਡ ਕਿਸ਼ਨਗੜ੍ਹ ਛੰਨਾਂ ਦੇ ਸਾਬਕਾ ਸਰਪੰਚ ਰਵਿੰਦਰ ਸਿੰਘ ਅਤੇ ਯੂਥ ਅਕਾਲੀ ਆਗੂ ਗਗਨਪ੍ਰੀਤ ਸਿੰਘ ਛੰਨਾਂ ਨੇ ਇਸ ਰੋਡ ’ਤੇ ਚੱਲਦੀਆਂ ਓਵਰਲੋਡ ਤੇ ਤੇਜ਼ ਰਫ਼ਤਾਰ ਤੂੜੀ ਵਾਲੇ ਵਾਹਨਾਂ ਖਿਲਾਫ਼ ਸਖ਼ਤ ਸਿਕੰਜ਼ਾ ਕੱਸਣ ਲਈ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਵਿਚ ਇਸ ਰੋਡ ਉੱਪਰ 2-3 ਹਾਦਸੇ ਵਾਪਰਦੇ ਰਹਿੰਦੇ ਹਨ, ਜਿਸ ਸਭ ਦਾ ਕਾਰਨ ਓਵਰਲੋਡ ਤੇ ਤੇਜ਼ ਰਫ਼ਤਾਰ ਤੂੜੀ ਵਾਲੇ ਟਰੈਕਟਰ-ਟਰਾਲੀਆਂ ਨੂੰ ਮੰਨਿਆ ਜਾ ਰਿਹਾ ਹੈ। ਉਧਰ ਜਦੋਂ ਇਸ ਮਾਮਲੇ ਸਬੰਧੀ ਪੁਲਿਸ ਥਾਣਾ ਸਦਰ ਰਾਏਕੋਟ ਦੇ ਐੱਸ.ਐੱਚ.ਓ ਹੀਰਾ ਸਿੰਘ ਸੰਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਨ੍ਹਾਂ ਓਵਰਲੋਡ ਤੇ ਤੇਜ਼ ਰਫ਼ਤਾਰ ਚੱਲਦੇ ਵਾਹਨਾਂ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਇਸ ਰੋਡ ’ਤੇ ਵਾਪਰਨ ਵਾਲੇ ਹਾਦਸਿਆਂ ਨੂੰ ਠੱਲ੍ਹ ਪਾਈ ਜਾ ਸਕੇ।

ਪਿਛਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਵਲੋਂ ‘ਮੇਰਾ ਘਰ-ਮੇਰੀ ਰਸੋਈ ਯੋਜਨਾ’ ਤਹਿਤ ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡੀਆਂ... ਅਗਲੀ ਖ਼ਬਰ ਬਿਜਲੀ ਦੇ ਲੱਗ ਰਹੇ ਕੱਟ ਲੋਕਾਂ ਦੇ ਵੱਟ ਕੱਢਣ ਲੱਗੇ ‘ਆਪ’ ਸਰਕਾਰ ਤੇ ਪਾਵਰਕਾਮ ਮਹਿਕਮਾ ਸੁੱਤਾ ਪਿਆ- ਧਾਲੀਵਾਲ * ਪਿੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।