11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਇਯਾਲੀ, ਸਿਵਾਲਿਕ ਤੇ ਸਾਬਕਾ ਸਰਪੰਚ ਸੇਖੂਪੁਰਾ ਨੇ ਢੱਟ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਅਜੀਤ ਡੈਸਕ 15-07-2026
ਚੌਂਕੀਮਾਨ, 14 ਜੁਲਾਈ (ਤੇਜਿੰਦਰ ਸਿੰਘ ਚੱਢਾ) ਨਾਜਰ ਸਿੰਘ ਢੱਟ ਦਾ ਭਤੀਜਾ, ਅਵਤਾਰ ਸਿੰਘ ਸੇਖੂਪੁਰਾ ਯੂ.ਐੱਸ.ਏ., ਜਸਵੰਤ ਸਿੰਘ ਢੱਟ, ਜਸਵੀਰ ਸਿੰਘ ਢੱਟ ਤੇ ਕੁਲਵਿੰਦਰ ਸਿੰਘ ਢੱਟ ਦਾ ਭਰਾ ਅਤੇ ਬਿਕਰਮਜੀਤ ਸਿੰਘ ਢੱਟ ਦੇ ਪਿਤਾ ਸ: ਮਤਵਾਲ ਸਿੰਘ ਢੱਟ ਜੋ ਕੇ ਪਿਛਲੇ ਦਿਨੀਂ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਕਹਿ ਕੇ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ। ਇਸ ਮੌਕੇ ਹਲਕਾ ਦਾਖਾ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਦਰਸਨ ਸਿੰਘ ਸਿਵਾਲਿਕ (ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਗਿੱਲ ਦੇ ਇੰਚਾਰਜ) ਅਤੇ ਪਿੰਡ ਸੇਖੂਪੁਰਾ ਦੇ ਸਾਬਕਾ ਸਰਪੰਚ ਚਮਕੌਰ ਸਿੰਘ ਸੇਖੂਪੁਰਾ ਨੇ ਢੱਟ ਪਰਿਵਾਰ (ਸੇਖੂਪੁਰਾ) ਨਾਲ ਦੱਖ ਸਾਂਝਾ ਕਰਦਿਆਂ ਕਿਹਾ ਕਿ ਮਤਵਾਲ ਸਿੰਘ ਢੱਟ ਦੇ ਚਲੇ ਜਾਣ ਨਾਲ ਪਰਿਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਤੇ ਪ੍ਰਮਾਤਮਾ ਢੱਟ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸੇ।
ਪਿਛਲੀ ਖ਼ਬਰ ਸ਼ੋ੍ਮਣੀ ਅਕਾਲੀ ਦਲ ਪੁਨਰ-ਸੁਰਜੀਤ ਦੇ ਵਫ਼ਦ ਨੇ ‘ਸਤਲੁਜ’ ਫ਼ਿਲਮ ਦੇ ਸੰਬੰਧ ’ਚ ਐਸ.ਡੀ.ਐਮ. ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਹਾੜ੍ਹ ਮਹੀਨੇ ਦੀ ਮੱਸਿਆ ’ਤੇ ਸ੍ਰੀ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਵਿਖੇ ਹਵਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।