11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਦੇਹੜਕਾ ਦੀ ਪੰਚਾਇਤ ਨੇ ਰਹਿੰਦੇ ਘਰਾਂ ਲਈ ਸੀਵਰੇਜ ਪਾਇਆ

ਅਜੀਤ ਡੈਸਕ 15-07-2026
ਹਠੂਰ, 14 ਜੁਲਾਈ (ਜਸਵਿੰਦਰ ਸਿੰੰਘ ਛਿੰਦਾ)-ਪਿੰਡ ਦੇਹੜਕਾ ਵਿਖੇ ਸਰਪੰਚ ਜਸਵੀਰ ਸਿੰਘ ਸਿੱਧੂ ਦੀ ਅਗਵਾਈ ਹੇਠ ਪੰਚਾਇਤ ਵਲੋਂ ਸੀਵਰੇਜ ਪਾਉਣ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਉਨ੍ਹਾਂ ਨਾਲ ਬਲਦੇਵ ਸਿੰਘ ਧਾਲੀਵਾਲ ਪੰਚ, ਸੁਖਦੇਵ ਸਿੰਘ ਘੋਨਾ ਸਾਬਕਾ ਪੰਚ ਵੀ ਉੱਚੇਚੇ ਤੌਰ ’ਤੇ ਮੌਜੂਦਾ ਸਨ। ਸਰਪੰਚ ਜਸਵੀਰ ਸਿੰਘ ਸਿੱਧੂ ਨੇ ਇਸ ਮੌਕੇ ਦੱਸਿਆ ਕਿ ਪਿੰਡ ’ਚ ਪਹਿਲਾਂ ਹੀ ਵਿਕਾਸ ਕਾਰਜ ਚੱਲ ਰਹੇ ਹਨ, ਇੰਟਰਲਾਕ ਲਾ ਕੇ ਰਹਿੰਦੀਆਂ ਗਲੀਆਂ, ਫਲੇ੍ਹ ਪੱਕੇ ਕੀਤੇ ਜਾ ਰਹੇ ਹਨ ਅਤੇ ਹੁਣ ਕਈ ਥਾਈਂ ਸੀਵਰੇਜ਼ ਪਾਇਆ ਜਾ ਰਿਹਾ ਹੈ, ਕਿਉਂਕਿ ਨਵੇਂ ਬਣੇ ਘਰ ਸੀਵਰੇਜ ਨਾਲ ਨਹੀਂ ਜੁੜੇ ਸਨ ਅਤੇ ਉਨ੍ਹਾਂ ਨੂੰ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਜਿਸ ਲਈ ਸਮੁੱਚੀ ਪੰਚਾਇਤ ਨੇ ਇਸ ਨੂੰ ਧਿਆਨ ਵਿਚ ਰੱਖਦਿਆਂ ਸੀਵਰੇਜ਼ ਵਾਲੇ ਪਾਇਪ ਜੇ.ਸੀ.ਬੀ. ਮਸ਼ੀਨ ਰਾਹੀਂ ਪਾਏ ਜਾ ਰਹੇ ਹਨ। ਸਬੰਧਿਤ ਘਰਾਂ ਵਾਲਿਆਂ ਨੇ ਸਰਪੰਚ ਜਸਵੀਰ ਸਿੰਘ ਸਿੱਧੂ ਅਤੇ ਸਮੁੱਚੀ ਪੰਚਾਇਤ ਦਾ ਇਸ ਲਈ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਇਸ ਮੌਕੇ ਠੇਕੇਦਾਰ ਜੱਸਾ ਸਿੰਘ ਪਤਲੀ, ਜਥੇਦਾਰ ਸੁਖਦੇਵ ਸਿੰਘ ਖਹਿਰਾ, ਜਸਵਿੰਦਰ ਸਿੰਘ ਭੱਟੀ, ਪਰਮਜੀਤ ਸਿੰਘ ਸਿੱਧੂ, ਅਮਨਦੀਨ ਸਿੰਘ ਭੱਟੀ, ਬਲਜੀਤ ਸਿੰਘ ਸਿੱਧੂ, ਗੁਰਮੀਤ ਸਿੰਘ ਪੱਪੂ, ਗੁਰਚਰਨ ਸਿੰਘ ਸਿੱਧੂ, ਵੀਰਬਲ ਸਿੰਘ (ਸਾਰੇ ਪੰਚ) ਬਲਵਿੰਦਰ ਸਿੰਘ ਖਹਿਰਾ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਹਾੜ੍ਹ ਮਹੀਨੇ ਦੀ ਮੱਸਿਆ ’ਤੇ ਸ੍ਰੀ ਪ੍ਰਾਚੀਨ ਗੁੱਗਾ ਮਾੜੀ ਸ਼ਿਵ ਮੰਦਰ ਵਿਖੇ ਹਵਨ ਕਰਵਾਇਆ ਅਗਲੀ ਖ਼ਬਰ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਕੀੜੀ ਵਿਖੇ ਸਕੂਲ ਕੈਬਨਿਟ ਦਾ ਸਹੁੰ ਚੁੱਕ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।