11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-07-2026

ਸੰਤ ਬਾਬਾ ਪ੍ਰਕਾਸ਼ ਸਿੰਘ ਨੱਤਾਂ ਵਾਲਿਆਂ ਅਤੇ ਸੰਤ ਬਾਬਾ ਨਿਰਭੈ ਸਿੰਘ ਰਾਏਕੋਟ ਵਾਲਿਆਂ ਦਾ ਬਰਸੀ ਸਮਾਗਮ ਰਾਗੀ ਜੱਥਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ

ਅਜੀਤ ਡੈਸਕ 15-07-2026
ਰਾਏਕੋਟ, 14 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਸੰਤ ਬਾਬਾ ਪ੍ਰਕਾਸ਼ ਸਿੰਘ ਨੱਤਾਂ ਵਾਲਿਆਂ ਦੀ 46ਵੀਂ ਬਰਸੀ ਅਤੇ ਸੰਤ ਬਾਬਾ ਨਿਰਭੈ ਸਿੰਘ ਰਾਏਕੋਟ ਵਾਲਿਆਂ ਦੀ ਨਿੱਘੀ-ਮਿੱਠੀ ਯਾਦ ’ਚ ਸਮੂਹ ਸੰਗਤ ਦੇ ਸਹਿਯੋਗ ਨਾਲ ਭਾਈ ਸੁਖਚਰਨ ਸਿੰਘ ਮਿੰਟੂ ਦੀ ਦੇਖ-ਰੇਖ ਹੇਠ ਰਾਏਕੋਟ ਵਿਖੇ ਬਰਸੀ ਸਮਾਗਮ ਸ਼ਰਧਾ, ਭਾਵਨਾ ਨਾਲ ਕਰਵਾਇਆ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਭਾਈ ਸੁਖਚਰਨ ਸਿੰਘ ਮਿੰਟੂ ਨੇ ਦੱਸਿਆ ਕਿ ਬਰਸੀ ਸਮਾਗਮ ਮੌਕੇ ਕੀਰਤਨ ਦਰਬਾਰ ਗੁਰਦੁਆਰਾ ਬਾਬੇ ਸ਼ਹੀਦਾਂ ਬਾਬਾ ਜ਼ੋਰਾਵਰ ਸਿੰਘ ਬਾਬਾ ਫਤਿਹ ਸਿੰਘ ਨੇੜੇ ਟੈਲੀਫੋਨ ਐਕਸਚੇਂਜ ਰਾਏਕੋਟ ਵਿਖੇ ਸਜਾਇਆ ਗਿਆ, ਜਿਸ ਵਿਚ ਪ੍ਰਸਿੱਧ ਰਾਗੀ ਭਾਈ ਨਵਨੀਤ ਸਿੰਘ ਹਜ਼ੂਰੀ ਰਾਗੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਅੰਮ੍ਰਿਤਪਾਲ ਸਿੰਘ ਅਨਮੋਲ ਦੇ ਜੱਥਿਆਂ ਵੱਲੋਂ ਇਲਾਹੀ ਬਾਣੀ ਦਾ ਰਸਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਗੁਰਬਾਣੀ ਨਾਲ ਜੋੜ੍ਹਿਆ। ਬਰਸੀ ਸਮਾਗਮ ਦੌਰਾਨ ਵਾਤਾਵਰਨ ਦੀ ਸ਼ੁੱਧਤਾ ਅਤੇ ਹਰਿਆਵਲ ਨੂੰ ਕਾਇਮ ਰੱਖਣ ਦੇ ਮਕਸਦ ਤਹਿਤ ਸੰਗਤਾਂ ਨੂੰ ਪ੍ਰਸ਼ਾਦ ਦੇ ਰੂਪ ਵਿਚ ਬੂਟੇ ਵੰਡੇ ਗਏ ।ਸਮਾਗਮ ਦੌਰਾਨ ਹਲਕਾ ਰਾਏਕੋਟ ਦੇ ਵਿਧਾਇਕ ਠੇਕੇਦਾਰ ਹਾਕਮ ਸਿੰਘ ਅਤੇ ਡਾ.ਟੀਪੀ ਸਿੰਘ (ਆਗੂ ਪ੍ਰਧਾਨ ਗਰੁੱਪ) ਵਲੋਂ ਹਾਜ਼ਰੀ ਲਗਵਾਈ ਗਈ। ਇਸ ਮੌਕੇ ਠੇਕੇਦਾਰ ਬਾਵਾ ਸਿੰਘ ਗਿੱਲ, ਪਿਸ਼ੌਰਾ ਸਿੰਘ ਗੰਗਾਨਗਰ, ਨਿਰਮਲ ਸਿੰਘ ਵਿਰਕ, ਸੁਮਨਦੀਪ ਸਿੰਘ ਦੀਪਾ, ਬਲਜਿੰਦਰ ਸਿੰਘ ਗੰਗਾਨਗਰ, ਨਵਦੀਪ ਸਿੰਘ ਸੋਨੀ, ਅਜੀਤਪਾਲ ਸਿੰਘ ਲੁਧਿਆਣਾ, ਸੁਮਨਦੀਪ ਸਿੰਘ, ਬਲਜੀਤ ਸਿੰਘ, ਊਧਮਪ੍ਰੀਤ ਸਿੰਘ ਲੇਖੀ, ਨੰਬਰਦਾਰ ਪਾਲ ਸਿੰਘ, ਗੁਰਸਿਮਰਨ ਸਿੰਘ, ਰਾਜਵੀਰ ਸਿੰਘ, ਬਿਕਰਮਜੀਤ ਸਿੰਘ ਸੌਂਦ, ਹਰਜੀਤ ਸਿੰਘ ਸੱਗੂ, ਨੰਬਰਦਾਰ ਮੇਵਾ ਸਿੰਘ ਜੌਹਲਾਂ, ਪਰਮਿੰਦਰ ਸਿੰਘ ਕਲਸੀ, ਮਨਜੀਤ ਸਿੰਘ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਚਾਈਨਾ ਡੋਰ ਹਾਦਸੇ ਵਿਚ ਜਾਨ ਗੁਆਉਣ ਵਾਲੀ ਪਤਨੀ ਦੀ ਯਾਦ ’ਚ ਲਗਾਇਆ ਮੈਡੀਕਲ ਕੈਂਪ ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂਸਰ ਕਾਉਂਕੇ ਵਿਖੇ ਮੱਸਿਆ ਦਾ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।