12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਆਕਸਫੋਰਡ ਸੀਨੀਅਰ ਸਕੂਲ ਪਾਇਲ ’ਚ ਚੋਰਾਂ ਵਲੋਂ ਚੋਰੀ ਦੀ ਅਸਫਲ ਕੋਸ਼ਿਸ਼- ਸਾਮਾਨ ਦੀ ਕੀਤੀ ਭੰਨਤੋੜ

ਅਜੀਤ ਡੈਸਕ 14-07-2026

ਪਾਇਲ, 13 ਜੁਲਾਈ (ਰਜਿੰਦਰ ਸਿੰਘ, ਨਿਜ਼ਾਮਪੁਰ)-ਸਥਾਨਕ ਬਰਮਾਲੀਪੁਰ ਰੋਡ ਦੇ ਨੇੜੇ ਸਥਿਤ ਆਕਸਫੋਰਡ ਸੀਨੀਅਰ ਸਕੂਲ ਪਾਇਲ ’ਚ ਚੋਰਾਂ ਵੱਲੋਂ ਚੋਰੀ ਦੀ ਨੀਅਤ ਨਾਲ ਸਕੂਲ ਦੇ ਸਮਾਨ ਦੀ ਭੰਨਤੋੜ ਸਬੰਧੀ ਜਾਣਕਾਰੀ ਪ੍ਰਾਪਤ ਹੋਈ ਹੈ। ਇਸ ਸਬੰਧੀ ਸਕੂਲ ਦੇ ਕਾਰਜਕਾਰੀ ਪ੍ਰਧਾਨ ਕਿਰਨਪ੍ਰੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਬੀਤੀ ਰਾਤ ਤੜਕੇ 3 ਵਜੇ ਦੇ ਕਰੀਬ ਸਕੂਲ ਦੀ ਬਿਲਡਿੰਗ ਨੂੰ ਲੱਗਿਆ ਸ਼ੀਸ਼ੇ ਵਾਲਾ ਗੇਟ ਤੋੜ ਦੇ ਚੋਰੀ ਕਰਨ ਦੀ ਨੀਅਤ ਨਾਲ 2 ਵਿਅਕਤੀ ਦਫ਼ਤਰ ਅਤੇ ਹੋਰ ਕਈ ਕਮਰਿਆਂ ਵਿੱਚ ਗਏ ਜਿਨ੍ਹਾਂ ਨੇ ਆਪਣੇ ਮੂੰਹ ਬੰਨੇ ਹੋਏ ਸਨ। ਉਨ੍ਹਾਂ ਸਕੂਲ ਦੇ ਦਫ਼ਤਰ ਵਿੱਚ ਟੇਬਲ ਅਤੇ ਹੋਰ ਕਮਰਿਆਂ ਵਿੱਚ ਪਏ ਟੇਬਲ ਤੇ ਸ਼ੀਸ਼ੇ ਵਾਲੀਆਂ ਤਾਕੀਆਂ ਆਦਿ ਦੀ ਭੰਨਤੋੜ ਕੀਤੀ ਹੈ। ਉਨ੍ਹਾਂ ਕਿਹਾ ਕਿ ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਇੱਕ ਸਿੱਖਿਆ ਸੰਸਥਾ ਤੱਕ ਨੂੰ ਨਿਸ਼ਾਨਾ ਬਣਾ ਰਹੇ ਹਨ। ਜਦੋਂ ਕਿ ਸਕੂਲ ਵਿੱਚ ਨਾ ਕੋਈ ਜ਼ਿਆਦਾ ਨਗਦੀ ਜਾ ਗਹਿਣੇ ਆਦਿ ਨਹੀ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਅਸੀਂ ਪੁਲਿਸ ਨੂੰ ਸੂਚਿਤ ਕਰ ਦਿੱਤਾ ਸੀ ਅਤੇ ਇਸ ਘਟਨਾ ਦੀ ਤਫ਼ਤੀਸ਼ ਕਰਨ ਲਈ ਥਾਣਾ ਮੁਖੀ ਹਰਦੀਪ ਸਿੰਘ ਨੇ ਆ ਕੇ ਮੌਕਾ ਦੇਖਿਆ ਹੈ ਅਤੇ ਸਾਨੂੰ ਚੋਰਾਂ ਦੀ ਜਲਦੀ ਭਾਲ ਕਰਕੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ।

ਪਿਛਲੀ ਖ਼ਬਰ ਫ਼ੀਸ ਰੈਗੂਲੇਸ਼ਨ ਆਰਡੀਨੈਂਸ ਨੂੰ ਮਨਜ਼ੂਰੀ ਮਿਲਣ ਨਾਲ ਮਾਪਿਆਂ ਤੇ ਵਿਦਿਆਰਥੀਆਂ ਨੂੰ ਮਿਲੇਗੀ ਰਾਹਤ: ਕਰਮਜੀਤ ਕੌਰ ਅਗਲੀ ਖ਼ਬਰ ਸਿੱਖ ਕੌਮ ’ਤੇ ਹੋਏ ਜ਼ੁਲਮਾਂ ਨੂੰ ਪੇਸ਼ ਕਰਦੀ ਫ਼ਿਲਮ ‘ਸਤਲੁਜ’ ’ਤੇ ਲਗਾਈ ਪਾਬੰਦੀ ਨਿੰਦਣਯੋਗ- ਲਾਚੋਵਾਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।