12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-07-2026

ਸਿੱਧਵਾਂ ਬੇਟ ਪੁਲਿਸ ਨੇ 62 ਕਿਲੋ ਭੁੱਕੀ ਚੂਰੇ ਤੇ ਡੇਢ ਕਿੱਲੋ ਅਫੀਮ ਸਮੇਤ ਦੋ ਤਸਕਰ ਕੀਤੇ ਕਾਬੂ

ਅਜੀਤ ਡੈਸਕ 14-07-2026

ਜਗਰਾਉਂ, 13 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਲੁਧਿਆਣਾ (ਦਿਹਾਤੀ) ਪੁਲਿਸ ਨੂੰ ਇੱਕ ਵੱਡੀ ਸਫਲਤਾ ਹਾਸਲ ਹੋਈ ਹੈ। ਸੀਨੀਅਰ ਕਪਤਾਨ ਪੁਲਿਸ ਲੁਧਿਆਣਾ (ਦਿਹਾਤੀ) ਅੰਕੁਰ ਗੁਪਤਾ ਦੇ ਦਿਸ਼ਾ-ਨਿਰਦੇਸ਼ਾਂ ਅਤੇ ਕਪਤਾਨ ਪੁਲਿਸ ਰਾਜਨ ਸ਼ਰਮਾ, ਉਪ ਕਪਤਾਨ ਪੁਲਿਸ ਜਗਰਾਉਂ ਜਸਵਿੰਦਰ ਸਿੰਘ ਅਤੇ ਉਪ ਕਪਤਾਨ ਪੁਲਿਸ ਸਪੈਸ਼ਲ ਕਰਾਇਮ ਕੁਲਵੰਤ ਸਿੰਘ ਦੀ ਅਗਵਾਈ ਹੇਠ ਥਾਣਾ ਸਿੱਧਵਾਂ ਬੇਟ ਪੁਲਿਸ ਨੇ ਦੋ ਨਸ਼ਾ ਤਸਕਰਾਂ ਨੂੰ ਭਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਥਾਣਾ ਸਿੱਧਵਾਂ ਬੇਟ ਦੇ ਮੁੱਖ ਅਫ਼ਸਰ ਅਮਰਜੀਤ ਸਿੰਘ ਆਪਣੀ ਪੁਲਿਸ ਟੀਮ ਨਾਲ ਨਾਕਾਬੰਦੀ ਕਰਕੇ ਵਾਹਨਾਂ ਦੀ ਚੈਕਿੰਗ ਕਰ ਰਹੇ ਸਨ। ਇਸ ਦੌਰਾਨ ਇੱਕ ਭਰੋਸੇਯੋਗ ਮੁਖਬਰ ਨੇ ਸੂਚਨਾ ਦਿੱਤੀ ਕਿ ਪ੍ਰੀਤਮ ਸਿੰਘ ਵਾਸੀ ਸਲੇਮਪੁਰਾ ਟਿੱਬਾ ਅਤੇ ਚੰਨਾ ਸਿੰਘ ਵਾਸੀ ਧਰਮੇ ਦੀਆਂ ਛੰਨਾਂ (ਜ਼ਿਲ੍ਹਾ ਜਲੰਧਰ) ਬਾਹਰਲੇ ਸੂਬਿਆਂ ਤੋਂ ਵੱਡੀ ਮਾਤਰਾ ਵਿੱਚ ਭੁੱਕੀ ਚੂਰਾ ਪੋਸਤ ਅਤੇ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਵਿੱਚ ਸਪਲਾਈ ਕਰਦੇ ਹਨ। ਮੁਖਬਰ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੇ ਆਪਣੀ ਮਹਿੰਦਰਾ ਸਕਾਰਪੀਓ ਵਿੱਚ ਨਸ਼ਾ ਛੁਪਾ ਕੇ ਲਿਜਾਣ ਲਈ ਗੱਡੀ ਦੇ ਹੇਠਾਂ ਗੁਪਤ ਖਾਨੇ ਬਣਾਏ ਹੋਏ ਹਨ। ਸੂਚਨਾ ਮਿਲਣ ਉਪਰੰਤ ਪੁਲਿਸ ਨੇ ਸਿੱਧਵਾਂ ਬੇਟ ਤੋਂ ਜਨੇਤਪੁਰਾ ਜਾਂਦੀ ਸੜਕ ’ਤੇ ਨਹਿਰ ਪੁਲ ਨੇੜੇ ਨਾਕਾਬੰਦੀ ਕੀਤੀ। ਕੁਝ ਸਮੇਂ ਬਾਅਦ ਸ਼ੱਕੀ ਸਕਾਰਪੀਓ ਨੂੰ ਰੋਕ ਕੇ ਡੀ.ਐੱਸ.ਪੀ. ਜਗਰਾਉਂ ਜਸਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਕਾਨੂੰਨੀ ਪ੍ਰਕਿਰਿਆ ਅਨੁਸਾਰ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਗੱਡੀ ਵਿੱਚ ਬਣੇ ਗੁਪਤ ਖਾਨਿਆਂ ਵਿੱਚੋਂ 62 ਕਿਲੋਗ੍ਰਾਮ ਭੁੱਕੀ ਚੂਰਾ ਪੋਸਤ ਅਤੇ 1 ਕਿਲੋ 500 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਮੁਲਜ਼ਮ ਪਹਿਲਾਂ ਵੀ ਨਸ਼ਾ ਤਸਕਰੀ ਦੇ ਮਾਮਲਿਆਂ ਵਿੱਚ ਨਾਮਜ਼ਦ ਰਹਿ ਚੁੱਕੇ ਹਨ। ਦੋਵਾਂ ਮੁਲਜ਼ਮਾਂ ਖਿ਼ਲਾਫ਼ ਥਾਣਾ ਸਿੱਧਵਾਂ ਬੇਟ ਵਿਖੇ ਮੁਕੱਦਮਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।

ਪਿਛਲੀ ਖ਼ਬਰ ਮੰਗਾਂ ਨਾ ਮੰਨੀਆਂ ਤਾਂ ਸੜਕਾਂ ’ਤੇ ਉੱਤਰਨਗੇ ਸਫ਼ਾਈ ਕਾਮੇ-ਪ੍ਰਧਾਨ ਅਰੁਣ ਗਿੱਲ ਅਗਲੀ ਖ਼ਬਰ ‘ਵਾਰਿਸ ਪੰਜਾਬ ਦੇ’ ਦੀਆਂ ਹਲਕਾਵਾਰ ਮੀਟਿੰਗਾਂ ’ਚ ਵੱਡੇ ਇਕੱਠ ਸਫ਼ਲਤਾ ਦੀ ਨਿਸ਼ਾਨੀ- ਇਯਾਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।