08-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-07-2026

ਜ਼ਿਲ੍ਹਾ ਪੁਲਿਸ ਮੁਖੀ ਦੀ ਅਗਵਾਈ ’ਚ ਪੁਲਿਸ ਵਲੋਂ ਸਪੈਸ਼ਲ ਚੈਕਿੰਗ ਆਪ੍ਰੇਸ਼ਨ, ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਸਲੰਸਰ ਨਸ਼ਟ ਕੀਤੇ

ਅਜੀਤ ਡੈਸਕ 12-07-2026

ਜਗਰਾਉਂ, 11 ਜੁਲਾਈ (ਗੁਰਦੀਪ ਸਿੰਘ ਮਲਕ)-ਸ਼ਰਾਰਤੀ ਅਨਸਰਾਂ ਖਿਲਾਫ਼ ਅੱਜ ਜਗਰਾਉ ਪੁਲਿਸ ਵੱਲੋਂ ਸਖ਼ਤੀ ਕਰ ਦਿੱਤੀ ਹੈ। ਜਿਸਦੇ ਅਧੀਨ ਜ਼ਿਲ੍ਹਾ ਪੁਲਿਸ ਮੁੱਖੀ ਡਾ: ਅੰਕੁਰ ਗੁਪਤਾ ਦੀ ਅਗਵਾਈ ਹੇਠ ਪੁਲਿਸ ਵੱਲੋਂ ਆਪ੍ਰੇਸ਼ਨ ਪ੍ਰਹਾਰ ਦੇ ਤਹਿਤ ਪੁਲਿਸ ਵੱਲੋਂ ਵਿਸੇਸ਼ ਤਲਾਸੀ ਮੁਹਿੰਮ ਕੀਤੀ ਗਈ ਅਤੇ ਮੌਡੀਫਾਈਡ ਵਾਹਨਾਂ ਖਾਸਕਰ ਬਗੈਰ ਨੰਬਰਾਂ ਵਾਲੇ ਵਾਹਨਾਂ ਵਿਰੁੱਧ ਕਾਰਵਾਈ ਕੀਤੀ ਗਈ। ਮੋਗਾ ਪੁਲਿਸ ਥਾਣੇ ਦੇ ਬਾਹਲ ਹੋਏ ਬੰਬ ਧਮਾਕੇ ਤੋਂ ਬਾਅਦ ਅੱਜ ਜਗਰਾਉਂ ਪੁਲਿਸ ਨੇ ਐੱਸ.ਐੱਸ.ਪੀ. ਦਫ਼ਤਰ ਦੇ ਸਾਹਮਣੇ ਗਰੇਵਾਲ ਮਾਰਕੀਟ ਦੀ ਤਲਾਸ਼ੀ ਲਈ ਅਤੇ ਮਾਰਕੀਟ ਦੇ ਅੰਦਰ ਖੜੇ ਬਗੈਰ ਨੰਬਰਾਂ ਵਾਲੇ ਵਾਹਨਾਂ ਨੂੰ ਆਪਣੇ ਕਬਜ਼ੇ ਵਿੱਚ ਲਿਆ ਅਤੇ ਅਧੂਰੇ ਕਾਗਜ਼ਾਂ ਵਾਲਿਆਂ ਨੂੰ ਚਿਤਾਵਨੀ ਦੇ ਕੇ ਛੱਡਿਆ। ਇਸ ਮੌਕੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਨੇ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖ਼ਸਿਆ ਨਹੀਂ ਜਾਵੇਗਾ। ਉਹਨਾਂ ਕਿਹਾ ਕਿ ਮਾੜੇ ਅਨਸਰਾਂ ਖਿਲਾਫ਼ ਜਗਰਾਉਂ ਪੁਲਿਸ ਪੂਰੀ ਤਰ੍ਹਾਂ ਮਸਤੈਦ ਹੈ ਅਤੇ ਕਿਸੇ ਸ਼ਰਾਰਤੀ ਅਨਸਰ ਨੂੰ ਸਿਰ ਨਹੀਂ ਚੁਕਣ ਦਿੱਤਾ ਜਾਵੇਗਾ। ਜ਼ਿਲ੍ਹਾ ਪੁਲਿਸ ਦੇ ਟ੍ਰੈਫਿਕ ਸੈਂਲ ਅਤੇ ਸਿਟੀ ਜਗਰਾਉਂ ਵੱਲੋਂ ਮੌਡੀਫਾਈ ਵਾਹਨਾਂ ਅਤੇ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਖਿਲਾਫ਼ ਵੱਡੀ ਮੁਹਿੰਮ ਸ਼ੁਰੂ ਕੀਤੀ ਹੈ। ਜਿਸਦੇ ਤਹਿਤ ਪਟਾਕੇ ਮਾਰਨ ਵਾਲੇ ਮੋਟਰਸਾਈਕਲਾਂ ਦੇ ਮਾਲਕਾਂ ਦੇ ਮੋਟੇ ਚਲਾਨ ਕੀਤੇ ਜਾ ਰਹੇ ਹਨ, ਉੱਥੇ ਪਟਾਕੇ ਮਾਰਨ ਵਾਲੇ ਬੁਲਟ ਮੋਟਰਸਾਈਕਲਾਂ ਦੇ ਸਲੰਸਰ ਵੀ ਉਤਾਰੇ ਗਏ। ਜਿੰਨ੍ਹਾਂ ’ਤੇ ਅੱਜ ਪੁਲਿਸ ਵਲੋਂ ਬੁਲਡੋਜ਼ਰ ਚਲਾਇਆ ਗਿਆ। ਇਸ ਸਬੰਧੀ ਜਗਰਾਉਂ ਦੇ ਤਹਿਸੀਲ ਚੌਂਕ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਜ਼ਬਤ ਕੀਤੇ ਸੈਂਕੜੇ ਪਟਾਕੇ ਮਾਰਨ ਵਾਲੇ ਸਲੰਸਰਾਂ ’ਤੇ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ, ਡੀ.ਐੱਸ.ਪੀ. ਸਿਟੀ ਜਸਵਿੰਦਰ ਸਿੰਘ ਢੀਂਡਸਾ, ਡੀ.ਐੱਸ.ਪੀ. ਕੁਲਵੰਤ ਸਿੰਘ, ਟ੍ਰੈਫਿਕ ਪੁਲਿਸ ਇੰਚਾਰਜ ਕੁਮਾਰ ਸਿੰਘ ਆਦਿ ਦੀ ਹਾਜਰੀ ਵਿੱਚ ਸਲੰਸਰਾਂ ਨੂੰ ਚੌਂਕ ਵਿੱਚ ਰੱਖ ਕੇ ਬੁਲਡੋਜ਼ਰ ਨਾਲ ਨਸ਼ਟ ਕਰ ਦਿੱਤਾ।

ਪਿਛਲੀ ਖ਼ਬਰ ਬਾਲੜੀਆਂ ਦੇ ਵਹਿਸ਼ੀ ਸ਼ੋਸ਼ਣ ਤੇ ਕਤਲ ਖਿਲਾਫ਼ ਜਗਰਾਉਂ ਵਿਖੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਗਹੌਰ ’ਚ ਫ਼ਿਲਮ ‘ਸਤਲੁਜ’ ਵਿਖਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।