27-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਮੰਡੀ ਮੁੱਲਾਂਪੁਰ ’ਚ ਅਧਿਆਪਕ ਜਥੇਬੰਦੀਆਂ ਨੇ ਐੱਸ.ਆਈ.ਆਰ. ’ਤੇ ਸਰਕਾਰ ਦੀ ਅਰਥੀ ਫੂਕੀ

ਅਜੀਤ ਡੈਸਕ 09-07-2026

ਮੁੱਲਾਂਪੁਰ-ਦਾਖਾ, 8 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਵੋਟਰ ਸੂਚੀਆਂ ਦੀ ਵਿਸ਼ੇਸ਼ ਸੁਧਾਈ (ਐੱਸ.ਆਈ.ਆਰ.) ਤਹਿਤ ਬੀ.ਐੱਲ.ਓਜ਼ ਰਾਹੀਂ ਵੋਟਰ ਸੂਚੀ ਸੁਧਾਈ ਅਤੇ ਡਰੱਗ ਜਨਗਣਨਾ ਸਮੇਂ ਬਹੁਤਾਦ ਗਿਣਤੀ ਅਧਿਆਪਕ ਵਰਗ ਦੀ ਹੈ, ਜਿਥੇ ਵਾਧੂ ਕੰਮ ਨਾਲ ਅਧਿਆਪਕ ਵਰਗ ਪਰੇਸ਼ਾਨ ਹੋ ਰਿਹਾ, ਉਥੇ ਸਕੂਲਾਂ ’ਚ ਵਿਦਿਆਰਥੀਆਂ ਲਈ ਪੜ੍ਹਾਈ ਵੀ ਮੁਸ਼ਕਿਲ ਬਣੀ ਪਈ ਹੈ। ਬੀ.ਐੱਲ.ਓ ਦੀਆਂ ਸੇਵਾਵਾਂ ਨਿਭਾਅ ਰਹੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਗ ਕਲਾਂ ਵਿਖੇ ਤਾਇਨਾਤ ਕੰਪਿਊਟਰ ਅਧਿਆਪਕ ਪ੍ਰਿਤਪਾਲ ਸਿੰਘ ਦੀ ਬੇਵਕਤੀ ਮੌਤ ’ਤੇ ਐੱਸ.ਆਈ.ਆਰ ਅਤੇ ਸਰਕਾਰ ਦੋਵਾਂ ਦਾ ਅਧਿਆਪਕ ਜਥੇਬੰਦੀਆਂ ਵਲੋਂ ਮੰਡੀ ਮੁੱਲਾਂਪੁਰ ਚੌਂਕ ’ਚ ਪੁਤਲਾ ਸਾੜਿਆ ਗਿਆ। ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਅਗਵਾਈ ਵਿੱਚ ਵੱਖ-ਵੱਖ ਜੱਥੇਬੰਦਕ ਆਗੂਆਂ ਹਰਦੇਵ ਸਿੰਘ ਮੁੱਲਾਂਪੁਰ, ਬਲਵੀਰ ਸਿੰਘ ਬਾਸੀਆਂ ਬੇਟ, ਹਰਜੀਤ ਸਿੰਘ ਸੁਧਾਰ, ਜਗਦੀਪ ਸਿੰਘ ਜੌਨੀ, ਗੁਰਪ੍ਰੀਤ ਸਿੰਘ ਬਾਸੀਆਂ, ਅਵਤਾਰ ਸਿੰਘ ਖ਼ਾਲਸਾ ਦੀ ਅਗਵਾਈ ਹੇਠ ਪੁਤਲਾ ਫੂਕੇ ਜਾਣ ਸਮੇਂ ਅਧਿਆਪਕਾਂ ਦੀ ਵੱਡੀ ਗਿਣਤੀ ਨੂੰ ਸੰਬੋਧਨ ਹੁੰਦਿਆਂ ਬਲਵੀਰ ਸਿੰਘ ਬਾਸੀਆਂ ਨੇ ਕਿਹਾ ਕਿ ਦੇਰ-ਸਵੇਰ ਦੀ ਐੱਸ.ਆਈ.ਆਰ ਡਿਊਟੀ ਤੋਂ ਖਫ਼ਾ ਸਾਡੇ ਸਾਥੀ ਗੁਰਪ੍ਰੀਤ ਸਿੰਘ ਗੁਰਦਾਸਪੁਰ ਵਲੋਂ ਨਹਿਰ ’ਚ ਛਾਲ ਮਾਰ ਕੇ ਖੁਦਕਸ਼ੀ, ਹੁਣ ਲਾਗਲੇ ਪਿੰਡ ਗੱਗ ਕਲਾਂ ਦੇ ਅਧਿਆਪਕ ਪ੍ਰਿਤਪਾਲ ਸਿੰਘ ਦੀ ਹਾਰਟ ਅਟੈਕ ਨਾਲ ਮੌਤ ਲਈ ਸਰਕਾਰ ਸਿੱਧੇ ਰੂਪ ’ਚ ਜਿੰਮੇਵਾਰ ਹੈ। ਬਲਵੀਰ ਸਿੰਘ ਨੇ ਕਿਹਾ ਕਿ ਐੱਸ.ਆਈ.ਆਰ ਤਹਿਤ ਵੋਟਰ ਸੂਚੀਆਂ ਦੀ ਸੁਧਾਈ ਦੇ ਨਾਲ ਡਰੱਗ ਜਨਗਣਨਾ ਵੀ ਅਧਿਆਪਕਾਂ ਨੂੰ ਸੰਭਾਲੀ ਹੋਈ ਹੈ, ਅਜਿਹੇ ਵਿਚ ਸਿੱਖਿਆ ਮਿਆਰੀ ਕਿਵੇਂ ਰਹਿ ਸਕਦੀ ਹੈ। ਅਧਿਆਪਕ ਆਗੂ ਹਰਦੇਵ ਸਿੰਘ ਮੁੱਲਾਂਪੁਰ ਨੇ ਐੱਸ.ਆਈ.ਆਰ ਤਹਿਤ ਵੋਟਰ ਸੂਚੀਆਂ ਦੀ ਪ੍ਰਕਿਰਿਆ ਨੂੰ ਸਰਕਾਰ ਵਲੋਂ ਸਮਾਂਬੱਧ ਕਰਨ ਦੀ ਨਿੰਦਾ ਕਰਦਿਆਂ ਕਿਹਾ ਕਿ ਕਈ ਮਹੀਨਿਆਂ ਦਾ ਕੰਮ ਇਕ ਮਹੀਨੇ ਵਿਚ ਪੂਰਾ ਕਰਨ ਲਈ ਪ੍ਰਸ਼ਾਸਨ ਵਲੋਂ ਅਧਿਆਪਕਾਂ ’ਤੇ ਦਬਾਅ ਬਣਾਇਆ ਜਾਂਦਾ, ਜਿਸ ਕਰਕੇ ਬੀ.ਐੱਲ.ਓਜ਼ ਅਧਿਆਪਕ ਮਾਨਸਿਕ ਤਣਾਅ ਵਿਚ ਚੱਲ ਰਹੇ ਹਨ। ਜਾਨਾਂ ਗਵਾ ਚੁੱਕੇ ਸਾਥੀ ਅਧਿਆਪਕਾਂ ਲਈ ਐਕਸਗਰੇਸ਼ੀਆ ਗ੍ਰਾਂਟ ਦੀ ਮੰਗ ਕਰਦਿਆਂ ਮੁੱਲਾਂਪੁਰ ਨੇ ਕਿਹਾ ਕਿ ਜੇਕਰ ਸਰਕਾਰ ਵਲੋਂ ਅਧਿਆਪਕ ਵਰਗ ਤੋਂ ਵਾਧੂ ਕੰਮ ਵਾਪਿਸ ਨਾ ਲਿਆ ਗਿਆ ਤਾਂ ਵਿਰੋਧ ਨਿਰੰਤਰ ਜਾਰੀ ਰਹੇਗਾ। ਇਸ ਮੌਕੇ ਹਰਕੇਸ਼ ਚੌਧਰੀ, ਜਸਪਾਲ ਸਿੰਘ ਭੱਠਾਧੂਹਾ, ਬੇਅੰਤ ਸਿੰਘ ਸਵੱਦੀ, ਬਲਦੇਵ ਸਿੰਘ ਸ਼ੇਖੂਪੁਰਾ, ਗੁਰਵਿੰਦਰ ਸਿੰਘ ਤਲਵੰਡੀ, ਲੈਕ: ਕਰਮਜੀਤ ਸਿੰਘ ਪੰਡੋਰੀ, ਲੈਕ: ਰੂਪ ਸਿੰਘ ਦਾਖਾ, ਹਰਮਨਦੀਪ ਸਿੰਘ ਬਾਸੀਆਂ, ਬਲੌਰ ਸਿੰਘ ਮੁੱਲਾਂਪੁਰ, ਜਤਿੰਦਰ ਸਿੰਘ, ਜਗਤਾਰ ਸਿੰਘ ਮੁੱਲਾਂਪੁਰ, ਵਰਿੰਦਰ ਸਿੰਘ ਮੁੱਲਾਂਪੁਰ, ਬਲਜਿੰਦਰ ਸਿੰਘ ਪੁੜੈਣ, ਗੁਰਜਾਪ ਸਿੰਘ, ਜਗਦੀਪ ਸਿੰਘ ਧਾਲੀਵਾਲ, ਗੁਰਮੀਤ ਸਿੰਘ ਧਨੋਆ, ਵੱਡੀ ਤਾਆਦ ਹੋਰ ਅਧਿਆਪਕ ਮੌਜੂਦ ਰਹੇ।

ਪਿਛਲੀ ਖ਼ਬਰ ਨਗਰ ਕੌਂਸਲ ਜਗਰਾਉਂ ਦੇ ਕਾਮਿਆਂ ਨੇ ਮੰਗਾਂ ਨਾ ਮੰਨਣ ’ਤੇ ਅਣਮਿੱਥੇ ਸਮੇਂ ਦੀ ਹੜਤਾਲ ਕੀਤੀ ਸ਼ੁਰੂ ਅਗਲੀ ਖ਼ਬਰ ਨਨਕਾਣਾ ਸਾਹਿਬ ਪਬਲਿਕ ਸਕੂਲ ਸਮਰਾਲਾ ਵਿਖੇ ਵਾਤਾਵਰਨ ਸੰਭਾਲ ਦੇ ਪ੍ਰਣ ਨਾਲ ਹਫ਼ਤਾ ਭਰ ਚੱਲੇ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।