19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਬੜੂੰਦੀ ’ਚ ਵਾਤਾਵਰਨ ਦੀ ਸ਼ੁੱਧਤਾ ਅਤੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਸਬੰਧੀ ਸਮਾਗਮ 11 ਨੂੰ

ਅਜੀਤ ਡੈਸਕ 06-07-2026

ਲ਼ੋਹਟਬੱਦੀ, 5 ਜੁਲਾਈ (ਕੁਲਵਿੰਦਰ ਸਿੰਘ ਡਾਂਗੋਂ)- ਪਿੰਡ ਬੜੂੰਦੀ ਸਥਿਤ ਮਾਤਾ ਗੌਰੀ ਮੰਦਿਰ ਸਥਾਨ ਪੱਤੀ ਭੋਜੂ ਵਿਖੇ 11 ਜੁਲਾਈ ਦਿਨ ਸ਼ਨੀਵਾਰ ਨੂੰ ਗ੍ਰਾਮ ਪੰਚਾਇਤ ਬੜੂੰਦੀ ਸੰਗਤਾਂ ਦੇ ਸਹਿਯੋਗ ਨਾਲ ਵਾਤਾਵਰਨ ਦੀ ਸ਼ੁੱਧਤਾ ਲਈ ਵਿਸ਼ੇਸ਼ ਸੈਮੀਨਾਰ ਅਤੇ ਸਵਾਮੀ ਸ਼ੰਕਰਾ ਨੰਦ ਭੂਰੀ ਵਾਲਿਆਂ ਦੇ ਜਨਮ ਦਿਨ ਸਬੰਧੀ ਸਮਾਗਮ ਕਰਵਾਏ ਜਾ ਰਹੇ ਹਨ। ਪੰਚ ਪ੍ਰਮੋਦ ਸਿੰਘ ਬਾਟਾ, ਡਾ: ਅਵਤਾਰ ਸਿੰਘ ਭੱਟੀ ਅਤੇ ਮਨਪ੍ਰੀਤ ਸਿੰਘ ਚਹਿਲ ਨੇ ਦੱਸਿਆ ਕਿ 11 ਜੁਲਾਈ ਨੂੰ ਸਵੇਰੇ 9 ਤੋਂ 11 ਵਜੇ ਤੱਕ ਹੋਣ ਵਾਲੇ ਇਨ੍ਹਾਂ ਸਮਾਗਮਾਂ ‘ਚ ਵੱਖ-ਵੱਖ ਸੰਤ-ਮਹਾਂਪੁਰਸ਼, ਵਾਤਾਵਰਨ ਪ੍ਰੇਮੀ ਅਤੇ ਬੁਲਾਰੇ ਪਹੁੰਚ ਕੇ ਲੋਕਾਂ ਨੂੰ ਵਾਤਾਵਰਨ ਦੀ ਸਾਂਭ ਸੰਭਾਲ ਅਤੇ ਚੌਗਿਰਦੇ ਦੀ ਸਫਾਈ ਲਈ ਲੋੜੀਂਦੇ ਯਤਨਾਂ ’ਤੇ ਚਾਨਣਾ ਪਾਉਣਗੇ। ਸਵਾਮੀ ਓਮਾ ਨੰਦ ਭੂਰੀ ਵਾਲਿਆਂ ਨੇ ਅੱਜ ਸਮਾਗਮਾਂ ਸਬੰਧੀ ਪ੍ਰਬੰਧਕਾਂ ਨਾਲ ਹੋਈ ਮੀਟਿੰਗ ਉਪਰੰਤ ਦੱਸਿਆ ਕਿ ਇਸ ਮੌਕੇ ਛਾਂਦਾਰ ਅਤੇ ਫਲ਼ਦਾਰ ਬੂਟੇ ਵੰਡੇ ਜਾਣਗੇ ਤਾਂ ਕਿ ਵੱਧ ਤੋਂ ਵੱਧ ਲੋਕ ਵਾਤਾਵਰਨ ਦੀ ਸੰਭਾਲ ਅਤੇ ਆਲੇ ਦੁਆਲੇ ਨੂੰ ਹਰਿਆ ਭਰਿਆ ਬਣਾਉਣ ਲਈ ਆਪਣਾ ਯੋਗਦਾਨ ਪਾ ਸਕਣ। ਉਨ੍ਹਾਂ ਨਾਲ ਭਾਈ ਗੁਰਮੀਤ ਸਿੰਘ ਬੈਂਸ, ਪ੍ਰਿਤਪਾਲ ਸਿੰਘ ਲਾਡੀ, ਭਾਈ ਰਾਹੁਲ ਸਿੰਘ ਮਿਸ਼ਰਾ, ਸ਼ਰਨਜੀਤ ਸਿੰਘ ਸੋਨੂ, ਅੰਗਦ ਸਿੰਘ ਡਾਂਗੋਂ, ਢਾਡੀ ਸਿਕੰਦਰ ਸਿੰਘ ਲੁਹਾਰਾ, ਪ੍ਰੇਮਜੀਤ ਸਿੰਘ ਮੁਲਾਂਪੁਰ ਹਾਜ਼ਰ ਸਨ। ਸਰਪੰਚ ਜਸਵਿੰਦਰ ਸਿੰਘ ਬਿੱਟੂ ਬੜੂੰਦੀ, ਅੰਮ੍ਰਿਤਪਾਲ ਸਿੰਘ ਹੈਪੀ, ਪ੍ਰਮੋਦ ਸਿੰਘ ਪੰਚ, ਜਗਤਾਰ ਸਿੰਘ ਨੰਬਰਦਾਰ, ਵੈਦ ਠਾਕੁਰ ਮਾਨ ਸਿੰਘ ਜਗਰਾਉਂ, ਗੌਰਵ ਜਗਰਾਉਂ, ਸੋਹਣ ਸਿੰਘ ਰੇਲਵੇ, ਬਸੰਤ ਸਿੰਘ ਖਾਲਸਾ, ਬਹਾਦਰ ਸਿੰਘ ਸਾਬਕਾ ਪੰਚ, ਮਿਸਤਰੀ ਬਿੰਦਰ ਸਿੰਘ, ਮਿਸਤਰੀ ਜਸਬੀਰ ਸਿੰਘ, ਬਿੱਟੂ ਸਿੰਘ, ਦਰਵਾਰਾ ਸਿੰਘ ਟੇਲਰ, ਮਿਸਤਰੀ ਦਲਬਾਰਾ ਸਿੰਘ, ਜਗਰੂਪ ਸਿੰਘ, ਕੁਲਦੀਪ ਸਿੰਘ ਮਾਣਕ, ਤੇਜਾ ਸਿੰਘ, ਗੁਰਮੇਲ ਸਿੰਘ, ਗੁਰਮੀਤ ਸਿੰਘ ਫੌਜੀ, ਹਰਜਿੰਦਰ ਸਿੰਘ, ਡਾ: ਅਵਤਾਰ ਸਿੰਘ ਭੱਟੀ, ਜੱਸਾ ਸਿੰਘ, ਕਾਲਾ ਸਿੰਘ, ਵੈਦ ਸੁਖਵਿੰਦਰ ਸਿੰਘ ਜਗਰਾਉਂ, ਨਵਦੀਪ ਸਿੰਘ, ਹਰਜੀਤ ਸਿੰਘ, ਅਮਨਪ੍ਰੀਤ ਸਿੰਘ ਅਮਨਾ, ਪ੍ਰਿਤਪਾਲ ਸਿੰਘ ਲਾਡੀ, ਰਾਹੁਲ ਮਿਸ਼ਰਾ ਸ਼ਰਨਜੀਤ ਸਿੰਘ ਸੋਨੂ ਆਦਿ ਸਹਿਯੋਗ ਦੇ ਰਹੇ ਹਨ।

ਪਿਛਲੀ ਖ਼ਬਰ ਜਬਰੀ ਡਿਊਟੀ ਲਗਾਉਣ ਨਾਲ ਅਧਿਆਪਕ ਵਰਗ ਮਾਨਸਿਕ ਤੌਰ ’ਤੇ ਪਰੇਸ਼ਾਨ-ਸੰਧੂ, ਜੰਡਿਆਲੀ ਅਗਲੀ ਖ਼ਬਰ ਗੁਰਦੁਆਰਾ ਸੰਗਤਸਰ ਸਾਹਿਬ ਜਗਰਾਉਂ ਦੀ ਨਵੀਂ ਕਮੇਟੀ ਦੀ ਹੋਈ ਚੋਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।