19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

‘ਆਪ’ ਆਗੂ ਦੇ ਭਰਾ ਹਰਮੇਲ ਸਿੰਘ ਤੂਰ (ਸਵੱਦੀ ਕਲਾਂ) ਦੀ ਸੜਕ ਹਾਦਸੇ ’ਚ ਮੌਤ

ਅਜੀਤ ਡੈਸਕ 06-07-2026

ਚੌਂਕੀਮਾਨ, 5 ਜੁਲਾਈ (ਤੇਜਿੰਦਰ ਸਿੰਘ ਚੱਢਾ) ਪਿੰਡ ਸਵੱਦੀ ਕਲਾਂ ਦੇ ਨੌਜਵਾਨ ਹਰਮੇਲ ਸਿੰਘ ਤੂਰ (36) ਪੁੱਤਰ ਸਵ: ਰਣਦੀਰ ਸਿੰਘ ਤੂਰ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ, ਜਿਸ ਨਾਲ ਪਿੰਡ ਵਿਚ ਸ਼ੋਗ ਦੀ ਲਹਿਰ ਦੌੜ ਗਈ। ਇਸ ਮੌਕੇ ਮ੍ਰਿਤਕ ਹਰਮੇਲ ਸਿੰਘ ਤੂਰ ਦੇ ਭਰਾ ‘ਆਪ’ ਆਗੂ ਸਮਾਜ ਸੇਵੀ ਗੁਰਸੇਵਕ ਸਿੰਘ ਤੂਰ ਸਵੱਦੀ ਨੇ ਦੱਸਿਆ ਕਿ ਮੇਰਾ ਭਰਾ ਹਰਮੇਲ ਸਿੰਘ ਤੂਰ ਮੋਟਰਸਾਈਕਲ ’ਤੇ ਲੁਧਿਆਣਾ ਤੋਂ ਪਿੰਡ ਸਵੱਦੀ ਕਲਾਂ ਨੂੰ ਆ ਰਿਹਾ ਸੀ ਤੇ ਭਨੋਹੜ੍ਹ ਕੋਲ ਉਸ ਦਾ ਐਕਸੀਡੈਂਟ ਹੋ ਗਿਆ ਤੇ ਜਿਸ ਵਿਚ ਉਹ ਜ਼ਖ਼ਮੀ ਹੋ ਗਿਆ, ਪਰ ਹਰਮੇਲ ਸਿੰਘ ਆਪਣੇ ਜ਼ਵ਼ਮਾਂ ਦੀ ਤਾਬ ਨਾ ਝੱਲਦਾ ਹੋਇਆ ਹਸਪਤਾਲ ਵਿਚ ਸਵਰਗ ਸੁਧਾਰ ਗਿਆ। ਇਸ ਮੌਕੇ ਹਲਕਾ ਇੰਚਾਰਜ ਡਾ. ਕੰਵਲ ਨੈਨ ਸਿੰਘ ਕੰਗ, ਚੇਅਰਮੈਨ ਡਾ. ਤੇਜਪਾਲ ਸਿੰਘ ਗਿੱਲ, ਆਪ ਆਗੂ ਬੇਅੰਤ ਸਿੰਘ ਬਾਸੀਆ, ਸਰਪੰਚ ਜਗਦੀਪ ਸਿੰਘ ਖਾਲਸਾ ਸਵੱਦੀ, ਨੰਬਰਦਾਰ ਹਰਪ੍ਰੀਤ ਸਿੰਘ ਸਰਾਂ ਤਲਵੰਡੀ, ਪ੍ਰਧਾਨ ਸਤਵਿੰਦਰ ਸਿੰਘ ਕੋਨੀ ਸਵੱਦੀ, ਸਰਪੰਚ ਕੁਲਦੀਪ ਸਿੰਘ ਭਰੋਵਾਲ, ਸਰਪੰਚ ਮਨਪ੍ਰੀਤ ਸਿੰਘ ਮੰਟਾ, ਮਾ: ਅਵਤਾਰ ਸਿੰਘ ਬਿੱਲੂ ਵਲੈਤੀਆਂ, ਮਨਜੀਤ ਸਿੰਘ ਤੂਰ ਜੇ.ਈ, ਨੰਬਰਦਾਰ ਗੁਰਜੀਤ ਸਿੰਘ, ਪ੍ਰਦਾਨ ਜਸਵੀਰ ਸਿੰਘ ਧਾਲੀਵਾਲ ਆਦਿ ਨੇ ਤੂਰ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ।

ਪਿਛਲੀ ਖ਼ਬਰ ਗੁਰਦੁਆਰਾ ਸੰਗਤਸਰ ਸਾਹਿਬ ਜਗਰਾਉਂ ਦੀ ਨਵੀਂ ਕਮੇਟੀ ਦੀ ਹੋਈ ਚੋਣ ਅਗਲੀ ਖ਼ਬਰ ਲੁਧਿਆਣਾ ਦਿਹਾਤੀ ਪੁਲਿਸ ਨੇ 6 ਮਹੀਨਿਆਂ ’ਚ ਵੱਡੀ ਮਾਤਰਾ ’ਚ ਨਸ਼ੀਲੇ ਪਦਾਰਥ ਕੀਤੇ ਬਰਾਮਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।