10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-07-2026

ਬੇਕਾਬੂ ਕਾਰ ਨੇ ਸੜਕ ਕਿਨਾਰੇ ਖੜ੍ਹੀਆਂ 3 ਰੇਹੜੀਆਂ ਨੂੰ ਮਾਰੀ ਟੱਕਰ ਮੌਕੇ ਉੱਪਰ ਮੱਚੀ ਹਫ਼ੜੀ-ਦਫੜੀ - ਜਾਨੀ ਨੁਕਸਾਨ ਤੋਂ ਰਿਹਾ ਬਚਾਅ

ਅਜੀਤ ਡੈਸਕ 04-07-2026
ਰਾਏਕੋਟ, 3 ਜੁਲਾਈ (ਬਲਵਿੰਦਰ ਸਿੰਘ ਲਿੱਤਰ) ਬੀਤੀ ਰਾਤ ਰਾਏਕੋਟ ਸ਼ਹਿਰ ਦੀ ਗਊਸ਼ਾਲਾ ਦੇ ਬਿਲਕੁੱਲ ਸਾਹਮਣੇ ਇਕ ਜਿੰਨ ਕਾਰ ਅਚਾਨਕ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀਆਂ ਸਬਜ਼ੀ, ਆਈਸ ਕਰੀਮ ਸਮੇਤ ਜਲੇਬੀਆਂ ਵਾਲੀ ਰੇਹੜ੍ਹੀਆਂ ਨਾਲ ਟਕਰਾਉਣ ਦਾ ਸਮਾਚਾਰ ਹੈ। ਇਸ ਘਟਨਾ ਦੌਰਾਨ ਤਿੰਨੇ ਰੇਹੜ੍ਹੀ ਵਾਲਿਆਂ ਅਤੇ ਕਾਰ ਦਾ ਕਾਫ਼ੀ ਨੁਕਸਾਨ ਹੋਇਆ, ਪ੍ਰੰਤੂ ਜਾਨੀ ਨੁਕਸਾਨ ਤੋਂ ਬਚਾਅ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦਿਆਂ 112 ਨੰਬਰ ਐਮਰਜੈਂਸੀ ਪੁਲਿਸ ਦੇ ਏ.ਐੱਸ.ਆਈ ਸੁਖਪਾਲ ਸਿੰਘ ਨੇ ਦੱਸਿਆ ਕਿ 2 ਜੁਲਾਈ ਦੀ ਰਾਤ 10 ਵਜੇ ਦੇ ਕਰੀਬ ਤਾਜਪੁਰ ਚੌਂਕ ਵਾਲੀ ਸਾਈਡ ਤੋਂ ਇਕ ਪੀ.ਬੀ-69-0090 ਜਿੰਨ ਕਾਰ ਆਈ, ਜਿਸ ਦਾ ਗਊਸ਼ਾਲਾ ਸਾਹਮਣੇ ਆ ਕੇ ਅਚਾਨਕ ਸੰਤੁਲਿਨ ਵਿਗੜ ਗਿਆ ਅਤੇ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਖੜ੍ਹੀਆਂ ਰੇਹੜ੍ਹੀਆਂ ਨਾਲ ਬੁਰੀ ਤਰ੍ਹਾਂ ਜਾ ਟਕਰਾਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਦੀ ਸੂਚਨਾ ਮਿਲਦੇ ਹੀ ਉਹ ਪੁਲਿਸ ਪਾਰਟੀ ਸਮੇਤ ਮੌਕੇ ’ਤੇ ਪੁੱਜੇ ਅਤੇ ਇਸ ਹਾਦਸੇ ਸਬੰਧੀ ਬਾਰੀਕੀ ਨਾਲ ਜਾਣਕਾਰੀ ਪ੍ਰਾਪਤ ਕੀਤੀ। ਉਨ੍ਹਾਂ ਦੱਸਿਆ ਕਿ ਹਾਦਸੇ ਵਿੱਚ ਲੋਕਾਂ ਦਾ ਵਾਲ-ਵਾਲ ਬਚਾਅ ਰਿਹਾ।ਦੱਸਣਯੋਗ ਹੈ ਕਿ ਇਸ ਹਾਦਸੇ ਵਿਚ ਰੇਹੜ੍ਹੀ ਵਾਲਿਆਂ ਦਾ ਵੱਡੀ ਪੱਧਰ ’ਤੇ ਨੁਕਸਾਨ ਹੋਇਆ ਹੈ, ਕਿਉਂਕਿ ਕਾਰ ਦੀ ਫੇਟ ਵੱਜਣ ਕਾਰਨ ਉਨ੍ਹਾਂ ਦਾ ਸਾਰਾ ਸਾਮਾਨ ਉੱਥਲ-ਪੁੱਥਲ ਹੋ ਗਿਆ, ਜਦਕਿ ਇਸ ਟੱਕਰ ਦੌਰਾਨ ਰੇਹੜ੍ਹੀਆਂ ਵੀ ਟੁੱਟ ਗਈਆਂ ਹਨ, ਜਿਸ ਦੌਰਾਨ ਮੌਕੇ ਉੱਪਰ ਕਾਫ਼ੀ ਹਫ਼ੜਾ-ਦਫ਼ੜੀ ਦਾ ਮਾਹੌਲ ਬਣ ਗਿਆ ਸੀ।
ਪਿਛਲੀ ਖ਼ਬਰ ਲੈਂਡ ਪੂਲਿੰਗ ਤਰਮੀਮ ਪਾਲਿਸੀ ਦਾ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤਿੱਖਾ ਵਿਰੋਧ ਕਰੇਗਾ- ਇਯਾਲੀ ਅਗਲੀ ਖ਼ਬਰ ਸਿੱਖਿਆ ਮੰਤਰੀ ਬੈਂਸ ਵਲੋਂ ਸੇਂਟ ਜ਼ੇਵੀਅਰ ਕਾਨਵੈਂਟ ਸਕੂਲ ਦੀ ਹੋਣਹਾਰ ਵਿਦਿਆਰਥਣ ਸਿਰਜਨ ਹੇਅਰ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।