15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-06-2026

ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਹਰ ਮਹਿਲਾ ਨੂੰ ਮਿਲੇਗਾ ਲਾਭ-ਪ੍ਰਧਾਨ ਜਗਦੇਵ/ਪੰਚ ਹਰਜੀਤ ਸਿੰਘ

ਅਜੀਤ ਡੈਸਕ 29-06-2026
ਗੁਰੂਸਰ ਸੁਧਾਰ, 28 ਜੂਨ (ਬਲਵਿੰਦਰ ਸਿੰਘ ਧਾਲੀਵਾਲ) ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਸਰਕਾਰ ਵਲੋਂ ਇਕ ਜੁਲਾਈ ਤੋਂ ਸ਼ੁਰੂ ਕੀਤੀ ਜਾ ਰਹੀ ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ ਦਾ ਹਰ ਇਕ ਮਹਿਲਾ ਨੂੰ ਲਾਭ ਮਿਲਣਾ ਯਕੀਨੀ ਬਣਾਇਆ ਜਾਵੇਗਾ। ਇਹ ਪ੍ਰਗਟਾਵਾ ਪਿੰਡ ਅਕਾਲਗੜ੍ਹ ਵਿਖੇ ਪਾਰਟੀ ਦੇ ਯੂਥ ਵਿੰਗ ਪ੍ਰਧਾਨ ਜਗਦੇਵ ਸਿੰਘ ਤੇ ਪੰਚ ਹਰਜੀਤ ਸਿੰਘ ਨੇ ਪਿੰਡ ਵਿਚ ਜੰਗੀ ਪੱਧਰ ‘ਤੇ ਜਾਰੀ ਮਹਿਲਾਵਾਂ ਦੀ ਰਜਿਸਟ੍ਰੇਸ਼ਨ ਤੇ ਫ਼ਾਰਮ ਭਰਨ ਦੀ ਪ੍ਰਕਿਰਿਆ ਦਾ ਜਾਇਜ਼ਾ ਲੈਣ ਮੌਕੇ ਕੀਤਾ। ਆਪ ਆਗੂਆਂ ਕਿਹਾ ਕਿ ਹਲਕਾ ਵਿਧਾਇਕ ਰਾਏਕੋਟ ਹਾਕਮ ਸਿੰਘ ਠੇਕੇਦਾਰ, ਬਲਾਕ ਪ੍ਰਧਾਨ ਰਮੇਸ਼ ਜੈਨ, ਚੇਅਰਮੈਨ ਹਰਸ਼ ਜੈਨ ਦੀ ਅਗਵਾਈ ਹੇਠ ਇਸਤਰੀ ਵਿੰਗ ਪ੍ਰਧਾਨ ਸਰਬਜੀਤ ਕੌਰ ਦੀ ਦੇਖ ਰੇਖ ਹੇਠ ਪੂਰੇ ਪਿੰਡ ਵਿਚ ਫ਼ਾਰਮ ਭਰਨ ਲਈ ਰੋਜ਼ਾਨਾ ਕਾਰਵਾਈ ਨੇਪਰੇ ਚਾੜ੍ਹੀ ਜਾ ਰਹੀ ਹੈ। ਇਸ ਮੌਕੇ ਪ੍ਰਧਾਨ ਜਗਦੇਵ ਸਿੰਘ, ਪੰਚ ਹਰਜੀਤ ਸਿੰਘ, ਹਰਦੀਪ ਸਿੰਘ ਦੀਪ ਸਟੂਡੀਓ, ਜੱਥੇਦਾਰ ਅਵਤਾਰ ਸਿੰਘ ਪੰਚ, ਤੇਜਾ, ਸਖੀਆਂ ਦੀ ਟੀਮ ਵਿਚ ਸ਼ਾਮਿਲ ਪ੍ਰਧਾਨ ਸਰਬਜੀਤ ਕੌਰ, ਸੈਕਟਰੀ ਕਵਲਜੀਤ ਕੌਰ, ਨਿਰਮਲਜੀਤ ਕੌਰ, ਕੁਲਦੀਪ ਕੌਰ, ਮਨਪ੍ਰੀਤ ਕੌਰ, ਅਨੀਤਾ, ਮਨਦੀਪ ਕੌਰ, ਚਰਨਜੀਤ ਕੌਰ, ਰਾਜਵਿੰਦਰ ਕੌਰ, ਭੁਪਿੰਦਰ ਕੌਰ, ਸਿੰਪਲ, ਅਮਨਦੀਪ ਕੌਰ, ਆਂਗਨਵਾੜੀ ਵਰਕਰਜ ਹਰਜਿੰਦਰ ਕੌਰ, ਜੋਤੀ ਬਾਲਾ, ਜਸਪ੍ਰੀਤ ਕੌਰ, ਗੁਰਚਰਨ ਕੌਰ ਆਦਿ ਸਮੇਤ ਹੋਰ ਹਾਜ਼ਰ ਸਨ।
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਪਾਰਟੀ ਨੂੰ ਹਰ ਪਾਸੇ ਤੋਂ ਮਿਲ ਰਿਹਾ ਭਾਰੀ ਸਮਰਥਨ- ਹਰਬੀਰ ਇਯਾਲੀ ਭੱਠਾਧੂਹਾ, ਚੱਕ ਕਲਾਂ... ਅਗਲੀ ਖ਼ਬਰ ਗੁਰਦੁਆਰਾ ਮਾਤਾ ਸਾਹਿਬ ਕੌਰ ਜਗਰਾਉਂ ਵਿਖੇ ਅੰਮ੍ਰਿਤ ਵੇਲਾ ਕੀਰਤਨ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।