11-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-06-2026

ਮਲੇਸ਼ੀਆ ’ਚ ਹੋਈ ਕਰਾਟੇ ਚੈਂਪੀਅਨਸ਼ਿਪ ਵਿਚ ਨੰਨ੍ਹੀ ਪਰੀ ਮਹਿਰੀਨ ਨੇ ਮੈਡਲ ਜਿੱਤਿਆ

ਅਜੀਤ ਡੈਸਕ 28-06-2026
ਮੁੱਲਾਂਪੁਰ-ਦਾਖਾ, 27 ਜੂਨ (ਨਿਰਮਲ ਸਿੰਘ ਧਾਲੀਵਾਲ)-ਅੰਤਰਰਾਸ਼ਟਰੀ ਪੱਧਰ ‘ਤੇ ਮਲੇਸ਼ੀਆ ਦੇ ਕੁਆਲਾਲੰਪੁਰ ਵਿਖੇ ਹੋਈ 25ਵੀਂ ਮਾਈਲੋ ਅੰਤਰਰਾਸ਼ਟਰੀ ਕਰਾਟੇ ਚੈਂਪੀਅਨਸ਼ਿਪ ਵਿੱਚ ਪੰਜਾਬ ਦੀ ਨੰਨ੍ਹੀ ਕਰਾਟੇ ਖਿਡਾਰਨ ਮਹਿਰੀਨ ਕੌਰ (ਅੰਡਰ-05) ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਂਦੀ ਦਾ ਮੈਡਲ ਜਿੱਤ ਕੇ ਪੰਜਾਬ ਅਤੇ ਦੇਸ਼ ਦਾ ਨਾਂਅ ਰੌਸ਼ਨ ਕੀਤਾ ਹੈ। ਛੋਟੀ ਉਮਰੇ ਕਰਾਟੇ ਸਟਾਰ ਬਣੀ ਮਹਿਰੀਨ ਨੇ ਆਪਣੀ ਪਲੇਠੀ ਅੰਤਰਰਾਸ਼ਟਰੀ ਪ੍ਰਤੀਯੋਗਤਾ ਵਿੱਚ ਚਾਂਦੀ ਦਾ ਮੈਡਲ ਜਿੱਤ ਕੇ ਆਪਣੀ ਪ੍ਰਤਿਭਾ ਅਤੇ ਆਤਮ-ਵਿਸ਼ਵਾਸ ਦਾ ਪ੍ਰਗਟਾਵਾ ਕੀਤਾ। ਇਹ ਪ੍ਰਤੀਯੋਗਤਾ ਕੁਆਲਾਲੰਪੁਰ ਦੇ ਟਿਟੀਵਾਂਗਸਾ ਇੰਡੋਰ ਸਟੇਡੀਅਮ ਅੰਦਰ ਹੋਈ, ਜਿਸ ਵਿੱਚ 18 ਦੇਸ਼ਾਂ ਦੇ ਕਰੀਬ 2,000 ਖਿਡਾਰੀਆਂ ਨੇ ਹਿੱਸਾ ਲਿਆ, ਵੱਡੀ ਪ੍ਰਤੀਯੋਗਤਾ ਵਿੱਚ ਘੱਟ ਉਮਰ ਦੇ ਪ੍ਰਤੀਯੋਗੀਆਂ ਵਿੱਚ ਸ਼ਾਮਿਲ ਮਹਿਰੀਨ ਕੌਰ ਸ੍ਰੀ ਰਾਮ ਗਲੋਬਲ ਸਕੂਲ ਸਾਊਥ ਸਿਟੀ ਲੁਧਿਆਣਾ ਵਿਦਿਆਰਥਣ ਹੈ। ਮਹਿਰੀਨ ਦੀ ਮਾਤਾ ਸੰਦੀਪ ਅਤੇ ਪਿਤਾ ਰਾਜਨਜੀਤ ਸਿੰਘ ਦੋਵੇਂ ਸਰਕਾਰੀ ਮੁਲਾਜ਼ਮ ਹਨ। ਰਾਜਨ ਨੇ ਦੱਸਿਆ ਕਿ ਕਰੀਬ ਸਾਲ ਪਹਿਲਾਂ ਮਹਿਰੀਨ ਨੇ ਕਰਾਟੇ ਦੀ ਟ੍ਰੇਨਿੰਗ ਸੇਈਸ਼ਿੰਕਾਈ ਸ਼ਿਤੋ ਰਿਓ ਕਰਾਟੇ ਡੂ ਐਸੋਸੀਏਸ਼ਨ ਰਾਹੀਂ ਸ਼ੁਰੂ ਕਰਕੇ ਹੇਠਲੇ ਪੱਧਰ ’ਤੇ ਹੋਏ ਮੁਕਾਬਲਿਆਂ ਵਿਚ ਸ਼ੁਰੂ ਤੋਂ ਪ੍ਰਦਰਸ਼ਨ ਸ਼ਨਦਾਰ ਰਿਹਾ। ਉਨ੍ਹਾਂ ਦੱਸਿਆ ਕਿ ਸਾਡੀ ਬੇਟੀ ਮਹਿਰੀਨ ਵਲੋਂ 5 ਸਾਲ ਦੀ ਉਮਰ ਵਿਚ ਪੰਜ ਮੈਡਲ ਜਿੱਤ ਲੈਣ ਨਾਲ ਜਿਥੇ ਮਹਿਰੀਨ ਦਾ ਮਨੋਬਲ ਵਧਿਆ, ਉਥੇ ਸਾਡੇ ਪਰਿਵਾਰ ਨੂੰ ਅਥਾਹ ਖੁਸ਼ੀ ਮਿਲੀ। ਮਹਿਰੀਨ ਦੀ ਮਾਂ ਸੰਦੀਪ ਕੌਰ ਨੇ ਦੱਸਿਆ ਕਿ ਸਾਡੀ ਬੇਟੀ ਦੀ ਅੰਤਰਰਾਸ਼ਟਰੀ ਪੱਧਰ ’ਤੇ ਪਹਿਚਾਣ ਪਿੱਛੇ ਕਰਾਟੇ ਕੋਚ ਲਲਿਤਾ ਰਾਨੀ ਦੀ ਵਿਸ਼ੇਸ਼ ਭੂਮਿਕਾ ਰਹੀ।
ਪਿਛਲੀ ਖ਼ਬਰ ਸੂਬੇ ਦੀ ਮਾਨ ਸਰਕਾਰ ਸਰਪੰਚਾਂ ਦੀ ਤਰਜ ’ਤੇ ਨੰਬਰਦਾਰਾਂ ਦਾ ਮਾਣਭੱਤਾ ਵੀ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਕਰੇ- ਨੰਬਰਦਾਰ... ਅਗਲੀ ਖ਼ਬਰ ਨੂਰਪੁਰਾ-ਬਰ੍ਹਮੀ ਲਿੰਕ ਰੋਡ ’ਤੇ ਪੈਂਦੇ ਰਜਵਾਹੇ ’ਚੋਂ ਲਾਵਾਰਿਸ ਮੋਟਰਸਾਈਕਲ ਬਰਾਮਦ, ਪੁਲਿਸ ਵੱਲੋਂ ਜਾਂਚ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।