24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-06-2026

ਸ਼ਹੀਦ ਬਾਬਾ ਹਾਕਮ ਸਿੰਘ ਦੀ ਯਾਦ ’ਚ ਠੰਢੇ ਮਿੱਠੇ ਜਲ ਦੀ ਛਬੀਲ ਤੇ ਲੱਡੂਆਂ ਦਾ ਲੰਗਰ ਲਗਾਇਆ

ਅਜੀਤ ਡੈਸਕ 26-06-2026
ਹਠੂਰ, 25 ਜੂਨ (ਜਸਵਿੰਦਰ ਸਿੰਘ ਛਿੰਦਾ)-ਸ਼ਹੀਦ ਬਾਬਾ ਹਾਕਮ ਸਿੰਘ ਦੀ ਬਰਸੀ ਨੂੰ ਸਮਰਪਿਤ ਗੁਰਦੁਆਰਾ ਅੰਗੀਠਾ ਸਾਹਿਬ ਪਿੰਡ ਦੇਹੜਕਾ ’ਚ ਬੀਤੀ ਕੱਲ੍ਹ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਦੀ ਅਗਵਾਈ ਹੇਠ ਚੱਲ ਰਹੇ ਧਾਰਮਿਕ ਸਮਾਗਮਾਂ ਦੌਰਾਨ ਅਸਥਾਨ ਦੇ ਸਾਹਮਣੇ ਦੇਹੜਕਾ ਤੋਂ ਡੱਲਾ ਰੋਡ ’ਤੇ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਲੱਡੂਆਂ ਦਾ ਲੰਗਰ ਲਾਇਆ ਗਿਆ ਜੋ ਸਵੇਰੇ 8 ਤੋਂ ਦੇਰ ਸ਼ਾਮ ਤੱਕ ਚੱਲਦਾ ਰਿਹਾ ਅਤੇ ਰਾਹਗੀਰ ਸੰਗਤਾਂ ਨੂੰ ਪ੍ਰੇਮ ਸਹਿਤ ਛਕਾਇਆ ਗਿਆ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਐੱਸ.ਆਰ. ਕਲੇਰ, ਸ਼੍ਰੋਮਣੀ ਕਮੇਟੀ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਸਰਕਲ ਜਥੇਦਾਰ ਸਰਪੰਚ ਸ਼ਿਵਰਾਜ ਸਿੰਘ ਕਲੇਰ, ਸੁੱਖ ਸੰਧੂ ਪੀ.ਏ. ਉੱਚੇਚੇ ਤੌਰ ’ਤੇ ਪੁੱਜੇ। ਮੁੱਖ ਸੇਵਾਦਾਰ ਬਾਬਾ ਬਲਵਿੰਦਰ ਸਿੰਘ ਨੇ ਉਨ੍ਹਾਂ ਨੂੰ ਜੀ ਆਇਆਂ ਕਿਹਾ। ਇਸ ਮੌਕੇ ਜਸਵਿੰਦਰ ਸਿੰਘ ਲਾਡੀ, ਸੰਦੀਪ ਸਿੰਘ ਮੱਲ੍ਹਾ, ਗੁਰਦੇਵ ਸਿੰਘ ਤਲਵੰਡੀ ਮੱਲ੍ਹੀਆਂ, ਚਰਨਜੀਤ ਸਿੰਘ ਜਗਰਾਉਂ, ਬਾਬਾ ਮਿਹਰ ਸਿੰਘ ਧਰਮਕੋਟ, ਸਰਬਜੀਤ ਸਿੰਘ ਜੀਤ ਖਹਿਰਾ ਸਾਬਕਾ ਪ੍ਰਧਾਨ ਕੋਆਪ੍ਰੇਟਿਵ ਸੁਸਾਇਟੀ ਦੇਹੜਕਾ, ਜਸਵਿੰਦਰ ਸਿੰਘ ਲਾਡੀ ਦੇਹੜਕਾ, ਅਜੈਬ ਸਿੰਘ ਢੁੱਡੀਕੇ, ਸ਼ਮਸ਼ੇਰ ਸਿੰਘ ਲੁਧਿਆਣਾ, ਰਾਜਦੀਪ ਸਿੰਘ ਲੱਖਾ, ਕੁਲਵਿੰਦਰ ਸਿੰਘ ਲੁਧਿਆਣਾ, ਅਜਮੇਰ ਸਿੰਘ ਧਾਲੀਵਾਲ, ਬਲਵੀਰ ਸਿੰਘ ਤਲਵੰਡੀ ਮੱਲ੍ਹੀਆਂ, ਧੰਨਾ ਸਿੰਘ ਘੱੱਲ ਖੁਰਦ, ਜੋਤ ਸਿੰਘ ਸਿੱਧੂ, ਹਰਜਿੰਦ ਸਿੰਘ, ਕੁੰਢਾ ਸਿੰਘ ਸੀਲੋ੍ਹਆਣੀ, ਸੁਖਜੀਤ ਸਿੰਘ ਸਵੱਦੀ, ਜਗਦੀਸ਼ ਸਿੰਘ ਨਿੱਕਾ, ਭਗਵੰਤ ਸਿੰਘ ਸੌਂਦ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਪੰਜਾਬ ਨੈਸ਼ਨਲ ਬੈਂਕ ਵਿਖੇ ਇਕਾਈ ਹਸਪਤਾਲ ਵਲੋਂ ਗੁਰਦੇ ਦੀ ਪੱਥਰੀ, ਪ੍ਰੋਸਟੇਟ ਰੋਗਾਂ ਅਤੇ ਅੰਗ ਦਾਨ ਬਾਰੇ ਜਾਗਰੂਕਤਾ ਭਾਸ਼ਨ ਅਗਲੀ ਖ਼ਬਰ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ 10ਵੀਂ ਰਾਏਕੋਟ ਲਈ ਦਾਨੀ ਪਰਿਵਾਰ ਵਲੋਂ ਮੋਟਰਸਾਈਕਲ ਦੀ ਸੇਵਾ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।