18-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਚੌਕੀਮਾਨ ਪੁਲਿਸ ਚੌਕੀ ਨੇ 2 ਨੌਜਵਾਨਾਂ ਨੂੰ 25 ਗ੍ਰਾਮ ਹੈਰੋਇਨ ਨਾਲ ਕੀਤਾ ਕਾਬੂ

ਅਜੀਤ ਡੈਸਕ 21-06-2026
ਚੌਂਕੀਮਾਨ, 20 ਜੂਨ (ਤੇਜਿੰਦਰ ਸਿੰਘ ਚੱਢਾ)-ਡਾ: ਅੰਕੁਰ ਗੁਪਤਾ ਐੱਸ.ਐੱਸ.ਪੀ ਲੁਧਿਆਣਾ ਦਿਹਾਤੀੌ ਦੇ ਦਿਸ਼ਾ ਨਿਰਦੇਸ਼ ਤਹਿਤ ਚੌਂਕੀਮਾਨ ਪੁਲਿਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ. ਸੁਖਮੰਦਰ ਸਿੰਘ ਜੈਤੋਂ ਵੱਲੋਂ ਨਸ਼ੇ ਦੇ ਵਪਾਰੀਆਂ ਸਮੇਤ ਸ਼ਰਾਰਤੀ ਅਨਸਰਾਂ ਖ਼ਿਲਾਫ਼ ਕਾਰਵਾਈ ਆਰੰਭ ਕੀਤੀ ਹੋਈ ਹੈ ਜਿਸ ਤਹਿਤ ਚੌਂਕੀਮਾਨ ਪੁਲਿਸ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਸੁਖਮੰਦਰ ਸਿੰਘ ਜੈਤੋਂ ਦੀ ਅਗਵਾਈ ਵਿਚ ਪੁਲਿਸ ਪਾਰਟੀ ਵੱਲੋਂ ਪਿੰਡ ਚੌਂਕੀਮਾਨ ਤੋਂ ਸੇਖੂਪੁਰਾ ਨੂੰ ਜਾਂਦੀ ਸੜਕ ‘ਤੇ ਨਾਕਾਬੰਦੀ ਕੀਤੀ ਹੋਈ ਸੀ ਤੇ ਸੇਖੂਪੁਰਾ ਸਾਈਡ ਤੋਂ ਚੌਂਕੀਮਾਨ ਨੂੰ ਮੋਟਰਸਾਈਲ ‘ਤੇ ਸਵਾਰ ਦੋ ਨੌਜਵਾਨ ਆ ਰਹੇ ਸਨ ਜਦੋ ਉਨ੍ਹਾਂ ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਨ੍ਹਾਂ ਕੋਲੋਂ 25 ਗ੍ਰਾਮ ਹੈਰੋਇਨ ਬਰਾਮਦ ਹੋਈ ਜਿੰਨ੍ਹਾਂ ਨੇ ਆਪਣਾ ਨਾਮ ਗੁਰਪ੍ਰੀਤ ਸਿੰਘ ਕਾਲੂ ਪੁੱਤਰ ਅਵਤਾਰ ਸਿੰਘ ਵਾਸੀ ਚੀਮਾ (ਸੰਗਰੂਰ) ਤੇ ਦਿਲਪ੍ਰੀਤ ਸਿੰਘ ਪੁੱਤਰ ਰੋਡਾ ਸਿੰਘ ਵਾਸੀ ਚੀਮਾ ਸੰਗਰੂਰ ਦੱਸਿਆ। ਇਹ ਦੋਨੋ਼ਂ ਜਗਰਾਉ ਏਰੀਆ ਵਿਚ ਹੈਰੋਇਨ ਵੇਚਦੇ ਸਨ। ਇਹਨਾਂ ਖ਼ਿਲਾਫ਼ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।ਇਸ ਮੌਕੇ ਪੁਲਿਸ ਮੁਲਾਜ਼ਮ ਗੁਰਵਿੰਦਰ ਸਿੰਘ ਅਬਹੋਰ, ਮਹਿਕਦੀਪ ਸਿੰਘ ਸਿੰਘ ਗਿੱਲ ਹਾਜ਼ਰ ਸਨ।
ਪਿਛਲੀ ਖ਼ਬਰ ਟੈਂਪਰਾ ਗਰੁੱਪ ਵਲੋਂ ਅਰਬਨ ਸਕੁਏਅਰ ਮੁੱਲਾਂਪੁਰ ਦਾਖਾ (ਲੁਧਿ:) ਵਿਖੇ 3 ਪ੍ਰੀਮੀਅਮ ਬ੍ਰਾਂਡਾਂ ਦਾ ਉਦਘਾਟਨ ਅਗਲੀ ਖ਼ਬਰ ਤਜਿੰਦਰ ਕੌਰ ਥਿੰਦ ਪੰਜਾਬ ਅਤੇ ਚੰਡੀਗੜ੍ਹ ਜਰਨਿਲਸਟ ਯੂਨੀਅਨ ਦੇ ਕਨਵੀਨਰ ਨਿਯੁਕਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।