17-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-06-2026

ਪਿੰਡ ਜੱਟਪੁਰਾ ਵਿਖੇ ‘ਮੁੱਖ ਮੰਤਰੀ ਮਾਵਾਂ-ਧੀਆਂ ਸਤਿਕਾਰ ਯੋਜਨਾ’ ਦਾ ਆਗਾਜ਼

ਅਜੀਤ ਡੈਸਕ 21-06-2026
ਰਾਏਕੋਟ, 20 ਜੂਨ (ਬਲਵਿੰਦਰ ਸਿੰਘ ਲਿੱਤਰ) ਪੰਜਾਬ ਸਰਕਾਰ ਵਲੋਂ �ਰਤਾਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਬਣਾਉਣ ਲਈ ‘ਮੁੱਖ ਮੰਤਰੀ ਮਾਵਾਂ ਧੀਆਂ ਸਤਿਕਾਰ ਯੋਜਨਾ’ ਤਹਿਤ ਸ਼ੁਰੂ ਕੀਤੀ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਸਹਾਇਤਾ ਸਕੀਮ ਦਾ ਅੱਜ ਪਿੰਡ ਜੱਟਪੁਰਾ ਵਿਖੇ ਰਸਮੀ ਆਗਾਜ਼ ਕੀਤਾ ਗਿਆ।ਜਿਸ ਦੌਰਾਨ ਪਿੰਡ ਦੀਆਂ �ਰਤਾਂ ਨੂੰ ਸਕੀਮ ਦਾ ਲਾਭ ਲੈਣ ਲਈ ਫ਼ਾਰਮ ਭਰਨ ਦੀ ਪੂਰੀ ਪ੍ਰਕਿਰਿਆ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਸਮਾਗਮ ਦੌਰਾਨ ਸਖੀਆਂ ਨੇ ਦੱਸਿਆ ਕਿ ਸਕੀਮ ਤਹਿਤ 18 ਸਾਲ ਤੋਂ ਵੱਧ ਉਮਰ ਦੀਆਂ ਪੰਜਾਬ ਦੀਆਂ ਸਾਰੀਆਂ �ਰਤਾਂ, ਜੋ ਆਮਦਨ ਟੈਕਸ ਨਹੀਂ ਭਰਦੀਆਂ, ਸਰਕਾਰੀ ਮੁਲਾਜ਼ਮ ਨਹੀਂ ਹਨ ਅਤੇ ਕੋਈ ਵੱਡੀ ਪੈਨਸ਼ਨ ਨਹੀਂ ਲੈ ਰਹੀਆਂ, ਉਹ ਇਸ ਸਕੀਮ ਦਾ ਲਾਭ ਲੈ ਸਕਦੀਆਂ ਹਨ। ਇਸ ਮੌਕੇ ਪਿੰਡ ਜੱਟਪੁਰਾ ਦੀ ਸਰਪੰਚ ਸ਼੍ਰੀਮਤੀ ਰਵਿੰਦਰ ਕੌਰ ਸਿੱਧੂ ਤੇ ਉਨ੍ਹਾਂ ਦੇ ਪਤੀ ਮਨਜਿੰਦਰ ਸਿੰਘ ਜੱਟਪੁਰਾ ਨੇ ਕਿਹਾ ਕਿ ਇਸ ਸਕੀਮ ਦਾ ਮਹਿਲਾਵਾਂ ਨੂੰ ਵੱਧ ਤੋਂ ਵੱਧ ਲਾਭ ਦਿਵਾਉਣ ਲਈ ਗ੍ਰਾਮ ਪੰਚਾਇਤ ਜੱਟਪੁਰਾ ਵੱਲੋਂ ਪੂਰਨ ਸਹਿਯੋਗ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਯੋਜਨਾ ਤਹਿਤ ਕਿਸੇ ਵੀ ਯੋਗ �ਰਤਾਂ ਤੇ ਲੜਕੀਆਂ ਨੂੰ ਫਾਰਮ ਭਰਨ ਜਾਂ ਦਸਤਾਵੇਜ਼ ਜਮ੍ਹਾਂ ਕਰਵਾਉਣ ‘ਚ ਕੋਈ ਮੁਸ਼ਕਿਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਹਲਕਾ ਰਾਏਕੋਟ ਦੇ ਵਿਧਾਇਕ ਹਾਕਮ ਸਿੰਘ ਠੇਕੇਦਾਰ ਦਾ ਇਸ ਯੋਜਨਾ ਲਈ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਆਖਿਆ ਕਿ ‘ਆਪ’ ਸਰਕਾਰ ਦਾ ਇਹ ਕਦਮ ਘਰ ਦੀਆਂ �ਰਤਾਂ ਲਈ ਵੱਡੀ ਰਾਹਤ ਬਣੇਗਾ। ਜਿਸ ਨਾਲ ਘਰੇਲੂ ਖਰਚੇ ‘ਚ ਸਹਾਇਤਾ ਮਿਲੇਗੀ ਅਤੇ �ਰਤਾਂ ਆਤਮ-ਨਿਰਭਰ ਬਣਨਗੀਆਂ।ਇਸ ਮੌਕੇ ਪੰਚ ਬਲਦੇਵ ਸਿੰਘ, ਪੰਚ ਅਮਰਜੀਤ ਸਿੰਘ, ਪੰਚ ਰਮਨਦੀਪ ਕੌਰ, ਪੰਚ ਕੁਲਵਿੰਦਰ ਕੌਰ, ਸੁਖਦੇਵ ਸਿੰਘ ਜੱਟਪੁਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਕਿਰਪਾਲ ਸਿੰਘ ਸੁਧਾਰ ਬਾਜ਼ਾਰ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਅਗਲੀ ਖ਼ਬਰ ਪਿੰਡ ਜੱਸੋਵਾਲ (ਕੁਲਾਰ) ਤੋਂ ਸੁਧਾਰ ਨੂੰ ਜਾਂਦੀ ਸੜਕ ’ਤੇ ਪਏ ਵੱਡੇ-ਵੱਡੇ ਟੋਇਆਂ ਤੋਂ ਤੰਗ ਆ ਕੇ ਪਿੰਡ ਵਾਸੀਆਂ ਨੇ ਸਰਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।