29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਸਵਾਮੀ ਮਹੇਸ਼ ਮੁਨੀ ਬੋਰੇ ਵਾਲਿਆਂ ਦੇ ਜਨਮ ਦਿਹਾੜੇ ਮੌਕੇ ਪੰਛੀਆਂ ਲਈ ਆਲ੍ਹਣੇ ਲਾਏ

ਅਜੀਤ ਡੈਸਕ 31-05-2026
ਹਠੂਰ, 30 ਮਈ (ਜਸਵਿੰਦਰ ਸਿੰਘ ਛਿੰਦਾ)-ਏ.ਡੀ.ਐੱਫ. ਦੇ ਪ੍ਰਧਾਨ ਅਤੇ ਪੰਚ ਅਮਨਦੀਪ ਸਿੰਘ ਦੇਹੜਕਾ ਵਲੋਂ ਸੱਚਖੰਡਵਾਸੀ ਮਹਾਂਪੁਰਸ਼ ਸੰਤ ਮਹੇਸ਼ ਮੁਨੀ ਬੋਰੇ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ ਅੱਜ ਪਿੰਡ ਦੇਹੜਕਾ ਵਿਖੇ ਪੰਛੀਆਂ ਦੇ ਰੈਣ ਬਸੇਰਿਆਂ ਲਈ ਪਿੰਡ ਦੀਆਂ ਵੱਖ-ਵੱਖ ਥਾਵਾਂ 'ਤੇ ਬਣਾਉਟੀ ਆਲ੍ਹਣੇ ਲਾਏ ਗਏ | ਜ਼ਿਕਰਯੋਗ ਹੈ ਕਿ ਇਹ ਟੀਮ ਹਮੇਸ਼ਾਂ ਸਮਾਜ ਦੇ ਭਲਾਈ ਲਈ ਯਤਨ ਕਰਦੀ ਰਹਿੰਦੀ ਹੈ ਅਤੇ ਕਦੇ ਖ਼ੂਨਦਾਨ ਕੈਂਪ, ਮੈਡੀਕਲ ਕੈਂਪ, ਬੂਟੇ ਲਾਉਣ, ਗਊਆਂ ਲਈ ਚਾਰੇ ਦਾ ਪ੍ਰਬੰਧ, ਨਸ਼ਿਆਂ ਵਿਰੁੱਧ ਜਾਗਰੂਕਤਾ ਕਦਮ ਪੁੱਟਦੀ ਆ ਰਹੀ ਹੈ | ਪ੍ਰਧਾਨ ਅਮਨਦੀਪ ਸਿੰਘ ਦੇਹੜਕਾ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਵੀ ਅਨੇਕਾਂ ਆਲ੍ਹਣੇ ਲਾਏ ਸਨ ਅਤੇ ਅੱਜ ਫੇਰ ਸਵਾਮੀ ਮਹੇਸ਼ ਮੁਨੀ ਬੋਰੇ ਵਾਲਿਆਂ ਦੇ ਜਨਮ ਦਿਹਾੜੇ ਨੂੰ ਸਮਰਪਿਤ 50 ਲੱਕੜ ਦੇ ਆਲ੍ਹਣੇ ਲਾਏ ਜਾ ਰਹੇ ਹਨ ਤਾਂ ਜੋ ਪੰਛੀ ਇੰਨ੍ਹਾਂ ਵਿਚ ਰਹਿ ਕੇ ਆਪਣੇ ਪਰਿਵਾਰ ਦਾ ਵਧਾਰਾ ਕਰ ਸਕਣ, ਕਿਉਂਕਿ ਅੰਧਾਧੁੰਦ ਰੁੱਖਾਂ ਦੀ ਕਟਾਈ ਕਰਨ ਅਤੇ ਕੱਚੇ ਘਰਾਂ ਤੋਂ ਬਣੇ ਪੱਕੇ ਮਕਾਨਾਂ ਨੇ ਇੰਨ੍ਹਾਂ ਪੰਛੀਆਂ ਦੇ ਰੈਣ ਬਸੇਰੇ ਖੋਹ ਲਏ ਹਨ | ਇਸ ਮੌਕੇ ਗਿਆਨੀ ਬੂਟਾ ਸਿੰਘ, ਪ੍ਰਧਾਨ ਚੰਦ ਸਿੰਘ, ਫੌਜੀ ਰਵੀ ਸਿੰਘ, ਨਾਜ਼ਰ ਸਿੰਘ, ਪੰਮਾ ਸਿੰਘ, ਅਰਨ ਸਿੰਘ, ਬਲਕਾਰ ਸਿੰਘ, ਮੀਤ ਪ੍ਰਧਾਨ ਦਲਜੀਤ ਸਿੰਘ, ਹੁਸਨਦੀਪ ਸਿੰਘ, ਬੱਬੂ ਸਿੰਘ, ਲਾਡੀ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਬੀ.ਕੇ.ਯੂ. ਉਗਰਾਹਾਂ ਜਥੇਬੰਦੀ ਨੇ ਏਜੰਟ ਤੋਂ 13 ਲੱਖ ਰੁਪਏ ਵਾਪਿਸ ਕਰਵਾਏ ਅਗਲੀ ਖ਼ਬਰ ਸੂਬੇ ਦੇ ਲੋਕ ਭਗਵੰਤ ਮਾਨ ਸਰਕਾਰ ਨਾਲ ਡਟ ਕੇ ਖੜ੍ਹੇ -ਬਾਸੀਆਂ/ਨੰਬਰਦਾਰ ਤਲਵੰਡੀ/ਸੇਖੂਪੁਰਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।