29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-05-2026

ਰਿਟਰਨਿੰਗ ਅਫ਼ਸਰ ਰਵੀ ਚੋਪੜਾ ਵਲੋਂ ਸਾਰੇ ਸ਼ਹਿਰ ਵਾਸੀਆਂ ਦਾ ਵੋਟਾਂ ਅਤੇ ਨਤੀਜਿਆਂ 'ਚ ਸਾਥ ਦੇਣ 'ਤੇ ਧੰਨਵਾਦ

ਐਕਸੀਅਨ ਰਵੀ ਚੋਪੜਾ <br/> 31-05-2026
ਜਗਰਾਉਂ, 30 ਮਈ (ਸ਼ਮਸ਼ੇਰ ਸਿੰਘ ਗਾਲਿਬ)-ਜਗਰਾਉਂ ਨਗਰ ਕੌਸਲ ਦੀਆਂ 26 ਮਈ ਨੂੰ ਪਈਆਂ ਵੋਟਾਂ ਅਤੇ 29 ਮਈ ਨੂੰ ਆਏ ਨਤੀਜਿਆਂ 'ਚ ਸਾਰੇ ਸ਼ਹਿਰ ਵਾਸੀਆਂ ਦਾ ਸਾਥ ਦੇਣ 'ਤੇ ਰਿਟਰਨਿੰਗ ਅਫ਼ਸਰ ਰਵੀ ਚੋਪੜਾ ਨੇ ਧੰਨਵਾਦ ਕਰਦਿਆਂ ਕਿਹਾ ਕਿ ਸਾਰੇ ਰਾਜਸੀ ਧਿਰਾਂ ਤੇ ਅਜ਼ਾਦ ਉਮੀਦਵਾਰਾਂ ਨੇ ਵਧੀਆ ਸਾਥ ਦਿੱਤਾ | ਉਨ੍ਹਾਂ ਕਿਹਾ ਕਿ ਡਿਪਟੀ ਕਮਿਸ਼ਨਰ ਲੁਧਿਆਣਾ, ਏ.ਡੀ.ਸੀ. ਡਿਵੈਲਪਮੈਂਟ ਲੁਧਿਆਣਾ, ਐੱਸ.ਡੀ.ਐੱਮ. ਈਸਟ, ਐੱਸ.ਡੀ.ਐੱਮ ਜਰਗਾਉਂ ਦੀਆਂ ਹਦਾਇਤਾਂ 'ਤੇ ਢੱੁਕਵੀ ਅਗਵਾਈ ਕਾਰਨ ਇਹ ਸੰਭਵ ਹੋ ਸਕਿਆ | ਰਿਟਰਨਿੰਗ ਅਫ਼ਸਰ ਚੋਪੜਾ ਨੇ ਕਿਹਾ ਕਿ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਸਾਬਕਾ ਵਿਧਾਇਕ ਐੱਸ.ਆਰ ਕਲੇਰ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ ਹਿੱਸੋਵਾਲ, ਜ਼ਿਲ੍ਹਾ ਪ੍ਰਧਾਨ ਡਾ: ਰਾਜਿੰਦਰ ਸ਼ਰਮਾ ਅਤੇ ਅਜ਼ਾਦ ਉਮੀਦਵਾਰਾਂ ਨੇ ਵਧੀਆ ਸਾਥ ਦਿੱਤਾ | ਉਨ੍ਹਾਂ ਐੱਸ.ਐੱਸ.ਪੀ. ਡਾ: ਅੰਕੁਰ ਗੁਪਤਾ ਦਾ ਵੀ ਧੰਨਵਾਦ ਕੀਤਾ, ਜਿੰਨ੍ਹਾਂ ਨੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ, ਇਸੇ ਤਰ੍ਹਾਂ ਕੋਈ ਮਾੜੀ ਮੋਟੀ ਘਟਨਾ ਨੂੰ ਵੀ ਨਹੀਂ ਵਾਪਰਨ ਦਿੱਤਾ | ਇਹ ਪਹਿਲੀ ਵਾਰ ਹੋਇਆ ਹੈ ਕਿ ਕਿਸੇ ਉਮੀਦਵਾਰ ਨੇ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਕਿ ਚੋਣਾਂ ਦੇ ਨਤੀਜਿਆਂ ਮੌਕੇ ਪੱਖਪਾਤ ਹੋਇਆ ਹੋਵੇ | ਦੁਪਹਿਰ 3 ਵਜੇ ਤੱਕ ਨਤੀਜੇ ਐਲਾਨ ਦਿੱਤੇ ਗਏ ਅਤੇ ਸਮੇਂ ਸਿਰ ਸਾਰੇ ਉਮੀਦਵਾਰਾਂ ਨੂੰ ਸਰਟੀਫ਼ਿਕੇਟ ਜਾਰੀ ਕਰ ਦਿੱਤੇ |
ਪਿਛਲੀ ਖ਼ਬਰ ਸੀ.ਐੱਚ.ਸੀ. ਹਠੂਰ ਵਿਖੇ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਟੋਲ ਪਲਾਜ਼ਾ ਚੌਂਕੀਮਾਨ ਦੇ ਮੁਲਾਜ਼ਮ ਨਾਲ ਪੰਜਾਬ ਰੋਡਵੇਜ਼ ਦੇ ਬੱਸ ਡਰਾਈਵਰ ਤੇ ਕੰਡਕਟਰ ਨੇ ਕੀਤੀ ਧੱਕਾਮੁੱਕੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।