31-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਕਾਂਗਰਸ ਐੱਸ.ਸੀ. ਡਿਪਾਰਟਮੈਂਟ ਲੁਧਿਆਣਾ ਦਿਹਾਤੀ ਲਈ ਕੁਲਦੀਪ ਸਿੰਘ ਬੱਦੋਵਾਲ ਚੇਅਰਮੈਨ ਨਿਯੁਕਤ

ਅਜੀਤ ਡੈਸਕ 24-05-2026
ਮੁੱਲਾਂਪੁਰ-ਦਾਖਾ, 23 ਮਈ (ਨਿਰਮਲ ਸਿੰਘ ਧਾਲੀਵਾਲ)-ਆਲ ਇੰਡੀਆ ਕਾਂਗਰਸ ਕਮੇਟੀ ਦੇ ਐੱਸ.ਸੀ. ਡਿਪਾਰਟਮੈਂਟ ਵਲੋਂ ਪੰਜਾਬ ਐੱਸ.ਸੀ ਡਿਪਾਰਟਮੈਂਟ ਸੀਨੀਅਰ ਲੀਡਰਸ਼ਿਪ ਦੀ ਸਿਫਾਰਿਸ 'ਤੇ ਹਲਕਾ ਦਾਖਾ 'ਚ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕੁਲਦੀਪ ਸਿੰਘ ਬੱਦੋਵਾਲ ਨੂੰ ਐੱਸ.ਸੀ ਡਿਪਾਰਟਮੈਂਟ ਲੁਧਿਆਣਾ ਦਿਹਾਤੀ ਲਈ ਚੇਅਰਮੈਨ ਨਿਯੁਕਤ ਕੀਤਾ ਗਿਆ | ਪੰਜਾਬ ਕਾਂਗਰਸ ਦੇ ਜਨਰਲ ਸਕੱਤਰ (ਇੰਚਾਰਜ) ਕੈਪਟਨ ਸੰਦੀਪ ਸੰਧੂ ਦੇ ਬੇਹੱਦ ਕਰੀਬੀ, ਕਾਂਗਰਸ ਦੇ ਟਕਸਾਲੀ ਕੁਲਦੀਪ ਸਿੰਘ ਬੱਦੋਵਾਲ ਦੀ ਨਵੀਂ ਨਿਯੁਕਤੀ 'ਤੇ ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਸਾਬਕਾ ਵਿਧਾਇਕ ਜਗਤਾਰ ਸਿੰਘ ਜੱਗਾ, ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਲਖਵਿੰਦਰ ਸਿੰਘ ਘਮਣੇਵਾਲ, ਮੁੱਲਾਂਪੁਰ ਦਾਖਾ ਨਗਰ ਕੌਸ਼ਲ ਪ੍ਰਧਾਨ ਜਸਵਿੰਦਰ ਸਿੰਘ ਹੈਪੀ, ਮੁੱਲਾਂਪੁਰ ਕਾਂਗਰਸ ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਪਮਾਲੀ, ਕੌਸ਼ਲਰ ਸੁਭਾਸ ਨਾਗਰ, ਕੌਸ਼ਲਰ ਸੁਰਿੰਦਰ ਸਿੰਘ ਕੇ.ਡੀ, ਸਰਪੰਚ ਰਾਜਵਿੰਦਰ ਸਿੰਘ ਰਾਜੂ ਬੱਦੋਵਾਲ, ਯਾਦਵਿੰਦਰ ਸਿੰਘ ਝੱਲੀ, ਜਸਪਾਲ ਸਿੰਘ ਬੁਲਾਲਾ, ਗੁਰਪ੍ਰੀਤ ਸਿੰਘ, ਗਗਨ ਬੱਦੋਵਾਲ ਹੋਰਨਾਂ ਵਲੋਂ ਵਧਾਈ ਦਿੱਤੀ ਗਈ | ਐੱਸ.ਸੀ ਡਿਪਾਰਟਮੈਂਟ ਲੁਧਿਆਣਾ ਦਿਹਾਤੀ ਚੇਅਰਮੈਨ ਬਣੇ ਕੁਲਦੀਪ ਸਿੰਘ ਬੱਦੋਵਾਲ ਵਲੋਂ ਰਜਿੰਦਰ ਗੌਤਮ, ਕੈਪਟਨ ਸੰਦੀਪ ਸੰਧੂ, ਸਾਂਸਦ ਅਮਰਿੰਦਰ ਸਿੰਘ ਰਾਜਾ ਵੜਿੰਗ, ਸੁਧੀਰ ਚੌਧਰੀ ਦਾ ਧੰਨਵਾਦ ਕੀਤਾ |
ਪਿਛਲੀ ਖ਼ਬਰ ਵਾਰਡ ਨੰਬਰ-15 'ਚ ਅਕਾਲੀ ਉਮੀਦਵਾਰ ਜਗਦੇਵ ਸਿੰਘ ਸੈਂਭੀ ਦੀ ਚੋਣ ਮੁਹਿੰਮ ਨੇ ਰਫ਼ਤਾਰ ਫੜੀ ਅਗਲੀ ਖ਼ਬਰ ਵਿਧਾਇਕ ਠੇਕੇਦਾਰ ਹਾਕਮ ਸਿੰਘ ਨੇ ਨਗਰ ਕੌਂਸਲ ਚੋਣਾਂ 'ਚ ਧਮਾਕੇਦਾਰ ਜਿੱਤ ਦਾ ਦਾਅਵਾ ਠੋਕਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।