30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-05-2026

ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਨੇ 2 ਵਿਦਿਆਰਥੀਆਂ ਦੀ ਸਾਲਾਨਾ ਫ਼ੀਸ ਦਿੱਤੀ

ਅਜੀਤ ਡੈਸਕ 24-05-2026
ਜਗਰਾਉਂ, 23 ਮਈ (ਵਿਨੋਦ ਕੁਮਾਰ)-ਭਾਰਤ ਵਿਕਾਸ ਪ੍ਰੀਸ਼ਦ ਜਗਰਾਉਂ ਸਾਖਾ ਵਲੋਂ ਤਾਰਾ ਦੇਵੀ ਜਿੰਦਲ ਸਕੂਲ ਦੇ ਦੋ ਵਿਦਿਆਰਥੀਆਂ ਦੀ ਸਾਲਾਨਾ ਫੀਸ ਸਕੂਲ ਪ੍ਰਬੰਧਕਾਂ ਨੂੰ ਭੇਟ ਕੀਤੀ | ਪ੍ਰੀਸ਼ਦ ਦੇ ਪ੍ਰਧਾਨ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ ਦੀ ਅਗਵਾਈ ਵਿਚ ਪ੍ਰੀਸ਼ਦ ਮੈਂਬਰਾਂ ਨੇ ਅੱਜ ਅਜੀਤ ਸਿੰਘ ਮਿਗਲਾਨੀ ਪਰਿਵਾਰ ਦੇ ਸਹਿਯੋਗ ਨਾਲ ਤਾਰਾ ਦੇਵੀ ਸਕੂਲ ਦੇ ਦੋ ਬੱਚਿਆਂ ਦੀ ਸਾਲਾਨਾ ਫ਼ੀਸ 18750 ਸਕੂਲ ਪ੍ਰਬੰਧਕਾਂ ਨੂੰ ਦਿੱਤੀ ਤਾਂ ਕਿ ਬੱਚੇ ਆਪਣੀ ਪੜ੍ਹਾਈ ਨਿਰਵਿਘਨ ਜਾਰੀ ਰੱਖ ਸਕਣ | ਇਸ ਮੌਕੇ ਪ੍ਰਧਾਨ ਪਿ੍ੰਸੀਪਲ ਚਰਨਜੀਤ ਸਿੰਘ ਭੰਡਾਰੀ ਨੇ ਦੱਸਿਆ ਕਿ ਪ੍ਰੀਸ਼ਦ ਵਲੋਂ ਲੋੜਵੰਦਾਂ ਦੀ ਮਦਦ ਲਈ ਸਮੇਂ-ਸਮੇਂ ਸਮਾਜ ਸੇਵਾ ਦੇ ਪ੍ਰੋਜੈਕਟ ਲਗਾਏ ਜਾਂਦੇ ਹਨ ਉੱਥੇ ਅੰਗਹੀਣ ਵਿਅਕਤੀਆਂ ਦੇ ਲਈ ਕੈਂਪ ਲਗਾਇਆ ਜਾਂਦਾ ਹੈ | ਇਸ ਮੌਕੇ ਸਕੂਲ ਪਿ੍ੰਸੀਪਲ ਮਨੂ ਪਿ੍ਆ ਨੇ ਪ੍ਰੀਸ਼ਦ ਦਾ ਧੰਨਵਾਦ ਕੀਤਾ | ਇਸ ਮੌਕੇ ਸੁਖਦੇਵ ਗਰਗ, ਸਤੀਸ਼ ਗਰਗ, ਲਾਕੇਸ਼ ਟੰਡਨ, ਸ਼ਸ਼ੀ ਭੂਸ਼ਣ ਜੈਨ, ਪੰਡਿਤ ਵਿਨੈ ਸ਼ਰਮਾ, ਜਤਿੰਦਰ ਅਰੋੜਾ, ਮਿੱਠੂ ਲਾਲ ਚੰਦ, ਐਡਵੋਕੇਟ ਬਲਦੇਵ, ਕਿਸ਼ਨ ਗੋਇਲ, ਰਜਿੰਦਰ ਜੈਨ ਕਾਕਾ, ਮਨੀਸ਼ ਚੁੱਘ, ਜਵਾਹਰ ਲਾਲ ਵਰਮਾ ਅਤੇ ਸਕੂਲ ਸਟਾਫ਼ ਹਾਜ਼ਰ ਸੀ |
ਪਿਛਲੀ ਖ਼ਬਰ ਚਾਚੇ ਵਲੋਂ ਭਤੀਜੇ ਦੇ ਕਤਲ ਮਾਮਲੇ 'ਚ 1 ਦੋਸ਼ੀ ਗਿ੍ਫ਼ਤਾਰ ਅਗਲੀ ਖ਼ਬਰ ਨਗਰ ਨਿਗਮ ਚੋਣਾਂ-2026 ਜ਼ਿਲ੍ਹਾ ਲੁਧਿਆਣਾ 'ਚ 26 ਨੂੰ ਹੋਣ ਵਾਲੀਆਂ ਚੋਣਾਂ ਤੋਂ ਪਹਿਲਾਂ ਧਾਰਾ 163 ਲਾਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।