12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-05-2026

ਐੱਮ.ਪੀ. ਵੜਿੰਗ ਦੇ ਯਤਨਾਂ ਸਦਕਾ ਹੰਬੜਾਂ-ਸਲੇਮਪੁਰ ਸੜਕ ਦਾ ਕੰਮ ਸ਼ੁਰੂ ਹੋ ਸਕਿਆ-ਪ੍ਰਧਾਨ ਹੰਬੜਾਂ

ਅਜੀਤ ਡੈਸਕ 23-05-2026
ਹੰਬੜਾਂ, 22 ਮਈ (ਮੇਜਰ ਹੰਬੜਾਂ)-ਹੰਬੜਾਂ-ਸਿੱਧਵਾਂ ਬੇਟ ਬਣੀ ਸੜਕ ਦਾ ਕੰਮ ਹੰਬੜਾਂ ਤੋਂ ਸਲੇਮਪੁਰ ਤੱਕ ਜੋ ਕਿ ਕੁਝ ਲੋਕਾਂ ਵਲੋਂ ਬੰਦ ਕਰਵਾ ਦਿੱਤਾ ਗਿਆ ਸੀ ਤੇ ਬਾਕੀ ਸੜਕ ਬਣ ਕੇ ਤਿਆਰ ਹੋ ਚੁੱਕੀ ਸੀ, ਪਰ ਕੁਝ ਹਿੱਸਾ ਨਾ ਬਣਨ 'ਤੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਸੀ | ਜਿਸ 'ਤੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਐੱਮ.ਪੀ. ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮਿਲ ਕੇ ਇਸ ਸੜਕ ਦੇ ਬੰਦ ਪਏ ਕੰਮਾਂ ਸਬੰਧੀ ਜਾਣੂ ਕਰਵਾਇਆ ਗਿਆ, ਜਿਸ 'ਤੇ ਐੱਮ.ਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਮੌਕੇ 'ਤੇ ਹੀ ਸਬੰਧਿਤ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਇਸ ਸੜਕ ਦਾ ਕਈ ਮਹੀਨਿਆਂ ਤੋਂ ਬੰਦ ਪਿਆ ਕੰਮ ਅੱਜ ਮੁੜ ਸ਼ੁਰੂ ਕਰਵਾਇਆ ਗਿਆ | ਇਸ ਮੌਕੇ ਪ੍ਰਧਾਨ ਮਨਜੀਤ ਸਿੰਘ ਹੰਬੜਾਂ ਨੇ ਬਣ ਰਹੀ ਸੜਕ ਦਾ ਜਾਇਜ਼ਾ ਲੈਂਦਿਆਂ ਐੱਮ.ਪੀ. ਰਾਜਾ ਵੜਿੰਗ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਸਰਪੰਚ ਰਣਯੋਧ ਸਿੰਘ ਜੱਗਾ, ਸਰਪ੍ਰਸਤ ਤੇਜਾ ਸਿੰਘ ਗਿੱਲ, ਪੰਚ ਅਵਤਾਰ ਸਿੰਘ ਹੰਬੜਾਂ, ਪੰਚ ਹਰਜਿੰਦਰ ਸਿੰਘ ਸਨੀ, ਦਵਿੰਦਰ ਸਿੰਘ ਬਿੱਟੂ ਸਿੱਧੂ, ਜਸਵੰਤ ਸਿੰਘ ਧਾਲੀਵਾਲ, ਪ੍ਰਧਾਨ ਗੁਰਪ੍ਰੀਤ ਸਿੰਘ ਕਲੇਰ, ਸਾਬਕਾ ਪੰਚ ਜਸਪਾਲ ਸਿੰਘ ਪਾਲਾ, ਪ੍ਰਧਾਨ ਜਸਵੀਰ ਸਿੰਘ ਨਾਨੂੰ, ਮਹਾਂ ਸਿੰਘ ਬਿੱਟੂ, ਅਮਰਜੀਤ ਸਿੰਘ ਧਾਲੀਵਾਲ, ਮਿੰਟੂ ਪਟਨਾ ਟੇਲਰ ਆਦਿ ਮੌਜੂਦ ਸਨ |
ਪਿਛਲੀ ਖ਼ਬਰ ਭਰਾ ਤੇ ਭਰਜਾਈ ਵਲੋਂ ਕੁੱਟਮਾਰ ਕਰਨ ਸਬੰਧੀ ਕੇਸ ਦਰਜ ਅਗਲੀ ਖ਼ਬਰ ਵੋਟਰ 26 ਮਈ ਨੂੰ 'ਤੱਕੜੀ' ਚੋਣ ਨਿਸ਼ਾਨ 'ਤੇ ਵੋਟ ਪਾ ਕੇ ਅਕਾਲੀ ਦਲ ਨੂੰ ਕਾਮਯਾਬ ਕਰਨ-ਧਾਲੀਵਾਲ/ਜੱਟਪੁਰਾ/ਛੰਨਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।