30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-04-2026

ਡੀ.ਏ.ਵੀ. ਸਕੂਲ ਜਗਰਾਉਂ ਦਾ ਦਸਵੀਂ ਦਾ ਨਤੀਜਾ ਸ਼ਾਨਦਾਰ ਰਿਹਾ

ਅਜੀਤ ਡੈਸਕ 17-04-2026
ਜਗਰਾਉਂ, 16 ਅਪ੍ਰੈਲ (ਵਿਨੋਦ ਕੁਮਾਰ)-ਡੀ.ਏ.ਵੀ. ਸੈਂਟਨਰੀ ਪਬਲਿਕ ਸਕੂਲ ਜਗਰਾਉਂ ਦਾ ਸੀ.ਬੀ.ਐੱਸ.ਈ. ਦਸਵੀਂ ਜਮਾਤ ਦਾ ਨਤੀਜਾ 100 ਪ੍ਰਤੀਸ਼ਤ ਰਿਹਾ | ਪ੍ਰੀਖਿਆ ਵਿਚ ਬੈਠੇ ਹੋਏ ਸਾਰੇ 127 ਵਿਦਿਆਰਥੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋਏ, ਜਿਸ ਨਾਲ ਸੰਸਥਾ ਦਾ ਮਾਣ ਬੇਹੱਦ ਵਧਿਆ ਹੈ | ਇਹ ਨਤੀਜਾ ਪ੍ਰਭਾਵਸ਼ਾਲੀ ਵਿੱਦਿਅਕ ਮਿਆਰ ਨੂੰ ਦਰਸਾਉਂਦਾ ਹੈ, ਜਿਸ ਵਿਚ 18 ਵਿਦਿਆਰਥੀਆਂ ਨੇ 95 ਫ਼ੀਸਦੀ ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ, 23 ਵਿਦਿਆਰਥੀਆਂ ਨੇ 90 ਤੋਂ 95 ਫ਼ੀਸਦੀ ਦੇ ਵਿਚਕਾਰ ਅੰਕ ਹਾਸਲ ਕੀਤੇ ਅਤੇ 40 ਵਿਦਿਆਰਥੀਆਂ ਨੇ 80 ਤੋਂ 90 ਫ਼ੀਸਦੀ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਦੀ ਵਿਦਿਆਰਥਣ ਪੁਰੂ ਸਿੰਗਲਾ ਨੇ 98.6 ਫ਼ੀਸਦੀ ਅੰਕਾਂ ਨਾਲ ਪਹਿਲਾ, ਯੋਜਿਤ ਵਰਮਾ ਨੇ 98 ਫ਼ੀਸਦੀ ਅੰਕਾਂ ਨਾਲ ਦੂਸਰਾ, ਸੁਹਾਨੀ ਸਿੰਗਲਾ ਨੇ 97.6 ਫ਼ੀਸਦੀ ਅੰਕਾਂ ਨਾਲ ਤੀਸਰਾ ਅਤੇ ਸਹਿਜਪ੍ਰੀਤ ਸਿੰਘ ਨੇ 97.4 ਫ਼ੀਸਦੀ ਅੰਕਾਂ ਨਾਲ ਚੌਥਾ ਸਥਾਨ ਤੇ ਸੁਖਮਨੀ ਦੇ 97.2 ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਪੰਜਵਾਂ ਸਥਾਨ ਪ੍ਰਾਪਤ ਕੀਤਾ | ਇੰਨ੍ਹਾਂ ਵਿਦਿਆਰਥੀਆਂ ਦੀਆਂ ਪ੍ਰਾਪਤੀਆਂ ਲਗਨ ਅਤੇ ਸਮਰਪਣ ਦੀ ਮਿਸਾਲ ਹਨ | ਵਿਸ਼ਾ ਵਾਰ ਵੀ ਵਿਦਿਆਰਥੀਆਂ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ, ਜਿੱਥੇ ਵਿਦਿਆਰਥੀਆਂ ਨੇ ਅੰਗਰੇਜ਼ੀ, ਗਣਿਤ, ਪੰਜਾਬੀ ਅਤੇ ਇਨਫਾਰਮੇਸ਼ਨ ਟੈਕਨਾਲੋਜੀ ਵਿਚ ਪੂਰੇ 100 ਅੰਕ ਪ੍ਰਾਪਤ ਕੀਤੇ, ਅਤੇ ਵਿਗਿਆਨ, ਸਮਾਜਿਕ ਵਿਗਿਆਨ ਅਤੇ ਹਿੰਦੀ ਵਿਚ ਸ਼ਾਨਦਾਰ 99 ਅੰਕ ਹਾਸਲ ਕੀਤੇ | ਪਿ੍ੰਸੀਪਲ ਡਾ: ਵੇਦ ਵਰਤ ਪਲਾਹ ਦੀ ਦੂਰਅੰਦੇਸ਼ੀ ਅਗਵਾਈ, ਅਧਿਆਪਕਾਂ ਦੇ ਨਿਰੰਤਰ ਯਤਨਾਂ ਅਤੇ ਮਾਪਿਆਂ ਦੇ ਅਟੁੱਟ ਸਮਰਥਨ ਨੇ ਇਸ ਵੱਡੀ ਸਫ਼ਲਤਾ ਵਿਚ ਅਹਿਮ ਭੂਮਿਕਾ ਨਿਭਾਈ ਹੈ | ਸਕੂਲ ਪ੍ਰਬੰਧਕਾਂ ਨੇ ਸਾਰੇ ਉਪਲੱਬਧੀਆਂ ਪ੍ਰਾਪਤ ਕਰਨ ਵਾਲਿਆਂ ਨੂੰ ਵਧਾਈਆਂ ਦਿੱਤੀਆਂ |
ਪਿਛਲੀ ਖ਼ਬਰ ਮੰਡੀ ਮੁੱਲਾਂਪੁਰ ਈਸਟਵੁੱਡ ਇੰਟਰਨੈਸ਼ਨਲ ਸਕੂਲ ਦਾ 10ਵੀਂ ਸ਼੍ਰੇਣੀ ਦਾ ਨਤੀਜਾ ਸ਼ਾਨਦਾਰ ਰਿਹਾ ਅਗਲੀ ਖ਼ਬਰ ਨਿਊ ਜੀ. ਐੱਮ. ਟੀ. ਪਬਲਿਕ ਸਕੂਲ ਭੱਠਾਧੂਹਾ ਦਾ ਦਸਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।