28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

'ਆਪ' ਸਰਕਾਰ ਦੇ ਰਾਜ 'ਚ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਬਣੀ-ਕੈਪਟਨ ਸੰਧੂ, ਧਾਲੀਵਾਲ ਚੱਕ

ਅਜੀਤ ਡੈਸਕ 11-04-2026
ਹੰਬੜਾਂ, 10 ਅਪ੍ਰੈਲ (ਮੇਜਰ ਹੰਬੜਾਂ)-'ਆਪ' ਸਰਕਾਰ ਦੇ ਰਾਜ 'ਚ ਸੂਬੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਡਾਵਾਂਡੋਲ ਬਣੀ ਹੋਈ ਹੈ ਕਿਉਂਕਿ ਅੱਜ ਹਰ ਪਾਸੇ ਲੁੱਟਾਂਖੋਹਾਂ ਸਮੇਤ ਕਤਲ ਵਰਗੀਆਂ ਘਟਨਾਵਾਂ ਵਾਪਰਨੀਆਂ ਆਮ ਗੱਲ ਹੈ ਪਰ ਸੂਬੇ ਦੀ ਭਗਵੰਤ ਮਾਨ ਸਰਕਾਰ ਚੁੱਪ ਵੱਟੀ ਬੈਠੀ ਹੈ | ਇਹ ਪ੍ਰਗਟਾਵਾ ਪੰਜਾਬ ਪ੍ਰਦੇਸ਼ ਕਾਂਗਰਸ ਦੇ ਜਰਨਲ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਸੂਬੇ 'ਚ ਵੱਧ ਰਹੇ ਨਸ਼ਿਆਂ ਦੇ ਧੰਦੇ ਨੂੰ ਰੋਕਣ 'ਚ ਸੂਬਾ ਸਰਕਾਰ ਦੇ ਨਾਕਾਮ ਰਹਿਣ ਅਤੇ ਗੈਂਗਸਟਰਾਂ ਵਲੋਂ ਆਏ ਦਿਨ ਸੂਬੇ ਅੰਦਰ ਫੈਲਾਈ ਜਾ ਰਹੀ ਦਹਿਸ਼ਤ 'ਤੇ ਚਿੰਤਾ ਪ੍ਰਗਟ ਕਰਦਿਆਂ ਕੀਤਾ | ਕੈਪਟਨ ਸੰਧੂ ਨੇ ਕਿਹਾ ਕਿ ਜਿੱਥੇ ਅੱਜ ਹਰ ਪਾਸੇ ਡਰ ਦਾ ਮਾਹੌਲ ਬਣਿਆ ਹੋਇਆ ਉੱਥੇ ਸੂਬੇ ਦੇ ਲੋਕ ਆਪਣੇ ਆਪ ਨੂੰ ਅਸਰੁੱਖਿਅਤ ਮਹਿਸੂਸ ਕਰ ਰਹੇ ਹਨ ਤੇ ਪੰਜਾਬ ਅੰਦਰ ਗੈਂਗਸਟਰਾਂ ਦਾ ਰਾਜ ਚੱਲਦਾ ਨਜਰ ਆ ਰਿਹਾ ਹੈ | ਸੀਨੀਅਰ ਕਾਂਗਰਸੀ ਆਗੂ ਸੁਖਪਾਲ ਸਿੰਘ ਧਾਲੀਵਾਲ ਚੱਕ ਨੇ ਕਿਹਾ ਕਿ ਅੱਜ ਸੂਬੇ 'ਚ ਜਿੱਥੇ ਵਿਕਾਸ ਕਾਰਜ ਪੂਰੀ ਤਰ੍ਹਾਂ ਨਾਲ ਠੱਪ ਪਏ ਹਨ ਉੱਥੇ ਲੋਕ ਕਾਂਗਰਸ ਸਰਕਾਰ ਸਮੇਂ ਹੋਏ ਵਿਕਾਸ ਕਾਰਜਾਂ ਨੂੰ ਯਾਦ ਕਰ ਰਹੇ ਹਨ | ਖਾਸ ਕਰਕੇ ਹਲਕਾ ਦਾਖਾ 'ਚ ਕੈਪਟਨ ਸੰਦੀਪ ਸਿੰਘ ਸੰਧੂ ਵਲੋਂ ਕਰਵਾਏ ਗਏ ਹਲਕੇ ਦੇ ਵਿਕਾਸ ਕਾਰਜ ਇਕ ਮਿਸਾਲ ਬਣੇ ਸਨ ਪਰ ਅੱਜ ਵਿਕਾਸ ਕਾਰਜਾਂ ਦੇ ਠੱਪ ਹੋਣ ਨਾਲ ਸੂਬੇ ਦੇ ਹਾਲਤ ਬਦ ਤੋਂ ਬਦਤਰ ਬਣੇ ਹੋਏ ਹਨ |
ਪਿਛਲੀ ਖ਼ਬਰ ਸਿਵਲ ਹਸਪਤਾਲ ਦੀ ਨਰਸਿੰਗ ਸਿਸਟਰ ਪਰਮਜੀਤ ਕੌਰ ਦੇ ਪਤੀ ਲਵਲੀ ਸਵੈਚ ਦਾ ਭੋਗ ਬਗ਼ਲੀ ਕਲਾਂ ਵਿਖੇ ਭਲਕੇ ਅਗਲੀ ਖ਼ਬਰ ਏ. ਐੱਸ. ਕਾਲਜ ਫ਼ਾਰ ਵੁਮੈਨ ਦੀਆਂ ਵਿਦਿਆਰਥਣਾਂ ਵਲੋਂ ਏ. ਐੱਸ. ਕਾਲਜ ਵਿਚ ਕਰਵਾਏ ਜੌਬ ਫੇਅਰ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।