29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਕਹਾਣੀਕਾਰ ਤੇਲੂ ਰਾਮ ਕੁਹਾੜਾ ਦਾ ਪਟਿਆਲਾ ਯੂਨੀਵਰਸਿਟੀ ਵਲੋਂ ਸਨਮਾਨ

ਅਜੀਤ ਡੈਸਕ 11-04-2026
ਕੁਹਾੜਾ, 10 ਅਪ੍ਰੈਲ (ਸੰਦੀਪ ਸਿੰਘ ਕੁਹਾੜਾ)-ਪੰਜਾਬੀ ਸਾਹਿਤ ਦੇ ਖੇਤਰ ਦੇ ਨਾਮਵਰ ਸ਼ਖ਼ਸੀਅਤ ਅਤੇ ਉੱਘੇ ਕਹਾਣੀਕਾਰ ਤੇਲੂ ਰਾਮ ਕੁਹਾੜਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਵਲੋਂ ਕਰਵਾਏ ਗਏ 12ਵੇਂ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਵਿਚ ਸਨਮਾਨਿਤ ਕੀਤਾ ਗਿਆ | ਜਾਣਕਾਰੀ ਅਨੁਸਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਰਾਜਵੰਤ ਕੌਰ ਪੰਜਾਬੀ ਦੀ ਅਗਵਾਈ ਹੇਠ ਕਰਵਾਏ ਗਏ ਪੁਸਤਕ ਮੇਲੇ ਅਤੇ ਸਾਹਿਤ ਉਤਸਵ ਵਿਚ ਤੇਲੂ ਰਾਮ ਕੁਹਾੜਾ ਦਾ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਕਹਾਣੀਕਾਰ ਤੇਲੂ ਰਾਮ ਕੁਹਾੜਾ ਵਲੋਂ 9 ਕਿਤਾਬਾਂ ਮਾਂ ਬੋਲੀ ਦੀ ਝੋਲੀ ਪਾਈਆਂ ਗਈਆਂ ਅਤੇ ਨਾਲ ਹੀ 30 ਸਾਲ ਦੇ ਕਰੀਬ ਪੱਤਰਕਾਰੀ ਦੇ ਖੇਤਰ ਵਿਚ ਵੱਡਾ ਨਾਮਣਾ ਖੱਟਿਆ | ਆਕਾਸ਼ਵਾਣੀ ਅਤੇ ਜਲੰਧਰ ਦੂਰਦਰਸ਼ਨ ਵਿੱਚ ਵੀ ਉਨ੍ਹਾਂ ਦੇ ਪ੍ਰੋਗਰਾਮ ਪ੍ਰਸਾਰਿਤ ਹੋਏ | ਕਹਾਣੀਕਾਰ ਤੇਲੂ ਰਾਮ ਕੁਹਾੜਾ ਨੂੰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਸਨਮਾਨਿਤ ਕਰਨ ਤੇ ਕੁਹਾੜਾ ਇਲਾਕੇ ਦੇ ਨਿਰਪਾਲ ਸਿੰਘ ਗਰਚਾ, ਮਾਸਟਰ ਸੰਤੋਖ ਸਿੰਘ, ਕਹਾਣੀਕਾਰ ਸੁਰਿੰਦਰ ਰਾਮਪੁਰੀ, ਕਹਾਣੀਕਾਰ ਜਤਿੰਦਰ ਹਾਂਸ, ਕੌਮੀ ਅਵਾਰਡ, ਨਰਿੰਦਰ ਸਿੰਘ, ਪਿ੍ੰਸੀਪਲ ਪਰਮਿੰਦਰ ਸਿੰਘ ਬੈਨੀਪਾਲ, ਰਘਵੀਰ ਸਿੰਘ ਭਰਤ, ਰਾਮ ਸਰੂਪ ਰਿਖੀ, ਗੁਰਸੇਵਕ ਸਿੰਘ ਢਿੱਲੋਂ, ਸੁਰਜੀਤ ਵਿਸ਼ਾਦ, ਗੁਰਪ੍ਰੀਤ ਸਿੰਘ ਸਿੱਧੂ ਅਤੇ ਜਗਦੀਪ ਸਿੰਘ ਕੂੰਮਕਲਾਂ ਨੇ ਪਿੰਡ ਵਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਭਾਸ਼ਾ ਵਿਭਾਗ ਅਤੇ ਮੁਖੀ ਡਾ. ਰਾਜਵੰਤ ਕੌਰ ਸਮੇਤ ਯੂਨੀਵਰਸਿਟੀ ਦੇ ਉਪ ਕੁਲਪਤੀ ਦਾ ਵਿਸ਼ੇਸ਼ ਤੌਰ 'ਤੇ ਧੰਨਵਾਦ ਕਰਦਿਆ ਕਿਹਾ ਕਿ ਯੂਨੀਵਰਸਿਟੀ ਵਲੋਂ ਇਲਾਕੇ ਦੀ ਨਾਮਵਰ ਸ਼ਖ਼ਸੀਅਤ ਕਹਾਣੀਕਾਰ ਤੇਲੂ ਰਾਮ ਕੁਹਾੜਾ ਨੂੰ ਸਨਮਾਨਿਤ ਕਰ ਕੇ ਪੂਰੇ ਇਲਾਕੇ ਦੇ ਮਾਣ ਸਤਿਕਾਰ ਵਿਚ ਵਾਧਾ ਕੀਤਾ ਹੈ |
ਪਿਛਲੀ ਖ਼ਬਰ ਸਕਾਰਪੀਓ ਗੱਡੀ 'ਚ ਹੈਰੋਇਨ ਦੀ ਸਪਲਾਈ ਦਿੰਦੇ 3 ਕਾਬੂ ਅਗਲੀ ਖ਼ਬਰ ਕੇਂਦਰ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਫ਼ਸਲਾਂ ਅਤੇ ਜ਼ਮੀਨ ਦੀ ਕਰ ਰਹੀ ਲੁੱਟ-ਰਾਕੇਸ਼ ਟਿਕੈਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।