29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-04-2026

ਰੇਸ਼ਮ ਸਿੰਘ ਨੇ ਬਤੌਰ ਜਗਰਾਉਂ ਦੇ ਤਹਿਸੀਲਦਾਰ ਦਾ ਚਾਰਜ ਸੰਭਾਲਿਆ

ਅਜੀਤ ਡੈਸਕ 11-04-2026
ਜਗਰਾਉਂ, 10 ਅਪ੍ਰੈਲ (ਗੁਰਦੀਪ ਸਿੰਘ ਮਲਕ)-ਇਮਾਨਦਾਰ ਅਤੇ ਸਾਊ ਅਫ਼ਸਰ ਵਜੋਂ ਜਾਣੇ ਜਾਂਦੇ ਤਹਿਸੀਲਦਾਰ ਰੇਸ਼ਮ ਸਿੰਘ ਨੇ ਅੱਜ ਮਾਲ ਵਿਭਾਗ ਦੇ ਮੁੱਖ ਅਧਿਕਾਰੀ ਤਹਿਸੀਲਦਾਰ ਜਗਰਾਉਂ ਦਾ ਚਾਰਜ ਸੰਭਾਲ ਲਿਆ | ਜਿੰਨ੍ਹਾਂ ਦਾ ਪਹਿਲੇ ਦਿਨ ਤਹਿਸੀਲ ਦਫ਼ਤਰ ਵਿਚ ਪਹੁੰਚਣ 'ਤੇ ਮਾਲ ਵਿਭਾਗ ਦੇ ਮੁਲਾਜ਼ਮਾਂ, ਕਾਨੂੰਗੋ, ਪਟਵਾਰੀਆਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ | ਤਹਿਸੀਲਦਾਰ ਰੇਸ਼ਮ ਸਿੰਘ ਖੰਨਾ ਤਹਿਸੀਲ ਤੋਂ ਬਦਲ ਕੇ ਜਗਰਾਉਂ ਆਏ ਹਨ, ਜੋ ਕਿ ਜਗਰਾਉਂ 'ਚ ਇਸਤੋਂ ਪਹਿਲਾਂ ਮਾਲ ਵਿਭਾਗ ਦੇ ਕਈ ਅਹੁਦਿਆਂ ਉੱਪਰ ਸੇਵਾਵਾਂ ਨਿਭਾ ਚੁੱਕੇ ਹਨ | ਜਿਸ ਕਾਰਨ ਉਨ੍ਹਾਂ ਦੀ ਜਗਰਾਉਂ ਖੇਤਰ ਦੇ ਵਸਨੀਕਾਂ ਨਾਲ ਪੁਰਾਣੀ ਸਾਂਝ ਹੈ ਅਤੇ ਉਨ੍ਹਾਂ ਦੀ ਹਰੇਕ ਵਰਗ ਦੇ ਆਗੂਆਂ ਅਤੇ ਆਮ ਲੋਕਾਂ ਨਾਲ ਕਾਫ਼ੀ ਨੇੜਤਾ ਹੈ | ਇਸ ਨਾਲ ਮਾਲ ਵਿਭਾਗ ਵਿਚ ਆਮ ਜਨਤਾ ਦੇ ਕੰਮਾਂ ਵਿਚ ਤੇਜ਼ੀ ਆਵੇਗੀ | ਤਹਿਸੀਲਦਾਰ ਰੇਸ਼ਮ ਸਿੰਘ ਨੇ 'ਅਜੀਤ' ਨਾਲ ਗੱਲ ਕਰਦਿਆਂ ਕਿਹਾ ਕਿ ਤਹਿਸੀਲਦਾਰ ਦਫ਼ਤਰ ਵਿਚ ਆਉਣ ਵਾਲੇ ਹਰੇਕ ਨਾਗਰਿਕ ਨੂੰ ਪੂਰਾ ਮਾਣ ਅਤੇ ਸਤਿਕਾਰ ਦਿੱਤਾ ਜਾਵੇਗਾ ਅਤੇ ਆਮ ਕੰਮਕਾਜ ਲਈ ਕਿਸੇ ਨੂੰ ਕੋਈ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਵੇਗਾ |
ਪਿਛਲੀ ਖ਼ਬਰ ਨਗਰ ਕੌਂਸਲ ਚੋਣਾਂ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ 15 ਵਾਰਡਾਂ ਤੋਂ ਯੋਗ ਉਮੀਦਵਾਰ ਚੋਣ ਮੈਦਾਨ 'ਚ ਉਤਾਰੇ ਜਾਣਗੇ-ਡੱਲਾ/ਸ... ਅਗਲੀ ਖ਼ਬਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਚੱਕ ਕਲਾਂ ਵਿਖੇ 2 ਇੰਟਰੈਕਟਿਵ ਪੈਨਲਾਂ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।