22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-04-2026

ਪੀ. ਐੱਸ. ਈ. ਬੀ ਇੰਪ: ਫੈੱਡਰੇਸ਼ਨ ਦਾ ਵਫ਼ਦ ਡੀ. ਆਈ. ਜੀ ਨੂੰ ਮਿਲਿਆ

ਅਜੀਤ ਡੈਸਕ 07-04-2026
ਮੁੱਲਾਂਪੁਰ-ਦਾਖਾ, 6 ਅਪ੍ਰੈਲ (ਨਿਰਮਲ ਸਿੰਘ ਧਾਲੀਵਾਲ)-ਕੁਝ ਦਿਨ ਪਹਿਲਾਂ ਮੰਡੀ ਮੁੱਲਾਂਪੁਰ ਬੱਸ ਸਟੈਂਡ ਨੇੜੇ ਕਾਲੀ ਸਕਾਰਪੀਉ 'ਤੇ ਜਾ ਰਹੀ ਇਕ ਮਹਿਲਾ ਮੁਲਾਜ਼ਮ ਵਲੋਂ ਮੋਟਰਸਾਈਕਲ 'ਤੇ ਪਿੱਛਾ ਕਰ ਰਹੇ ਆਪਣੇ ਪਤੀ ਨੂੰ ਕਾਰ ਦੀ ਫੇਟ ਮਾਰ ਦਿੱਤੀ, ਜਿਸ ਕਰਕੇ ਮੋਟਰਸਾਈਕਲ ਚਾਲਕ ਪਰਮਿੰਦਰ ਸਿੰਘ (ਮੁਲਾਜ਼ਮ ਪੰਜਾਬ ਰਾਜ ਬਿਜਲੀ ਬੋਰਡ) ਗੰਭੀਰ ਜ਼ਖ਼ਮੀ ਹੋ ਗਿਆ | ਪੁਲਿਸ ਅਨੁਸਾਰ ਪਰਮਿੰਦਰ ਸਿੰਘ ਪੁੱਤਰ ਅਵਤਾਰ ਸਿੰਘ ਪਿੰਡ ਚਮਿੰਡਾ ਦੀ ਸ਼ਿਕਾਇਤ 'ਤੇ ਦਾਖਾ ਪੁਲਿਸ ਵਲੋਂ ਆਪਣੀ ਪਤਨੀ ਕਰਮਜੀਤ ਕੌਰ ਪੁੱਤਰੀ ਸੁਖਦੇਵ ਸਿੰਘ ਵਾਸੀ ਅਕਾਲਗੜ੍ਹ ਅਤੇ ਤਰਨਜੀਤ ਸਿੰਘ ਵਿਰੁੱਧ ਸ਼ਿਕਾਇਤ ਦੀ ਪੜਤਾਲ 'ਤੇ ਜ਼ੁਰਮ ਦੀਆਂ ਧਾਰਾਵਾਂ 110, 118 (1), 115 (2), 351 (2), 3 (5) ਬੀ.ਐੱਨ.ਐੱਸ ਤਹਿਤ ਮੁਕੱਦਮਾ ਦਰਜ ਕਰ ਲਿਆ ਗਿਆ | ਮਹਿਲਾ ਪੁਲਿਸ ਮੁਲਾਜ਼ਮ ਕਰਮਜੀਤ ਕੌਰ, ਤਰਨਜੀਤ ਸਿੰਘ ਦੀ ਅਜੇ ਕੋਈ ਗਿ੍ਫ਼ਤਾਰੀ ਨਹੀਂ ਹੋਈ | ਬਿਜਲੀ ਬੋਰਡ ਵਿਚ ਬਤੌਰ ਲਾਈਨਮੈਨ ਪਰਮਿੰਦਰ ਸਿੰਘ ਗੰਭੀਰ ਜਖਮੀ ਸਿਵਲ ਹਸਪਤਾਲ ਰਾਏਕੋਟ ਵਿਖੇ ਜੇਰੇ ਇਲਾਜ ਹੈ |
ਵਫ਼ਦ ਡੀ. ਆਈ. ਜੀ. ਨੂੰ ਮਿਲਿਆ- ਪੀ.ਐੱਸ.ਈ.ਬੀ ਇੰਪਲਾਈਜ਼ ਫੈੱਡਰੇਸ਼ਨ (ਏਟਕ) ਰਛਪਾਲ ਸਿੰਘ ਪਾਲੀ, ਗੁਰਪ੍ਰੀਤ ਸਿੰਘ ਮਹਿਦੂਦਾਂ, ਗੁਰਮੁਖ ਸਿੰਘ ਹੋਰ ਆਗੂਆਂ ਵਲੋਂ ਲੁਧਿਆਣਾ ਰੇਂਜ ਡੀ. ਆਈ. ਜੀ. ਸਤਿੰਦਰ ਸਿੰਘ ਨੂੰ ਮਿਲ ਕੇ ਆਪਣੇ ਸਾਥੀ ਪਰਮਿੰਦਰ ਸਿੰਘ (ਲਾਈਨਮੈਨ) ਉੱਪਰ ਹਮਲੇ 'ਚ ਉਸਦੀ ਪਤਨੀ ਪੁਲਿਸ ਮੁਲਾਜ਼ਮ ਅਤੇ ਤਰਨਜੀਤ ਸਿੰਘ ਵਿਰੁੱਧ ਦਰਜ ਮੁਕੱਦਮੇ ਦੀਆਂ ਧਾਰਾਵਾਂ ਵਿਚ ਵਾਧੇ ਦੀ ਮੰਗ ਕਰਦਿਆਂ ਇਨਸਾਫ਼ ਮੰਗਿਆ ਗਿਆ | ਉਕਤ ਆਗੂਆਂ ਆਪਣੇ ਵਲੋਂ ਦਿੱਤੇ ਮੈਮੋਰੰਡਮ ਵਿਚ ਲਿਖਿਆ ਕਿ ਬਿਜਲੀ ਮੁਲਾਜ਼ਮ ਪਰਮਿੰਦਰ ਸਿੰਘ ਦੀ ਪਤਨੀ ਕਰਮਜੀਤ ਕੌਰ ਪੁਲਿਸ ਮਹਿਕਮੇ ਵਿਚ ਹੋਣ ਕਰਕੇ ਆਪਣੇ ਰਸੂਖ ਨਾਲ ਪਹਿਲਾਂ ਤਾਂ ਮੁਕੱਦਮਾ ਦਰਜ ਹੀ ਨਹੀਂ ਹੋਣ ਦਿੱਤਾ, ਜੇਕਰ ਦਾਖਾ ਪੁਲਿਸ ਮੁਕੱਦਮਾ ਦਰਜ ਕੀਤਾ ਤਾਂ ਬੜੀਆਂ ਮੱਧਮ ਧਾਰਾਵਾਂ ਲਗਾਈਆਂ ਗਈਆਂ | ਡੀ.ਆਈ.ਜੀ ਵਲੋਂ ਜਥੇਬੰਦੀ ਨੂੰ ਵਿਸ਼ਵਾਸ ਦਿੱਤਾ ਕਿ ਪੁਲਿਸ ਵਲੋਂ ਪੂਰਾ ਇਨਸਾਫ਼ ਮਿਲੇਗਾ |
ਪਿਛਲੀ ਖ਼ਬਰ ਰਾਏਕੋਟ ਦੇ ਕਈ ਸੁਨਿਆਰਿਆਂ ਨੂੰ ਕਰੋੜਾਂ ਦਾ ਚੂਨਾ ਲਗਾ ਕੇ 'ਪੋਪਟ' ਹੋਇਆ ਫੁਰਰਰ..! ਅਗਲੀ ਖ਼ਬਰ 'ਆਪ' ਦੀ ਸੋਸ਼ੇਬਾਜੀ ਤੋਂ ਅੱਕੀ ਜਨਤਾ ਅਕਾਲੀ ਸਰਕਾਰ ਦਾ ਰਾਹ ਤੱਕਣ ਲੱਗੀ-ਅਕਾਲੀ ਆਗੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।