15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-04-2026

ਪਿੰਡ ਚੌਂਕੀਮਾਨ ਦੇ ਤੀਜੇ ਦੋ ਰੋਜ਼ਾ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ, ਪੋਸਟਰ ਜਾਰੀ

ਅਜੀਤ ਡੈਸਕ 04-04-2026
ਚੌਂਕੀਮਾਨ, 3 ਅਪ੍ਰੈਲ (ਤੇਜਿੰਦਰ ਸਿੰਘ ਚੱਢਾ)-ਪਿੰਡ ਚੌਂਕੀਮਾਨ ਵਿਖੇ ਫਿਟਨੈੱਸ ਕੈਂਪ ਦੇ ਅਹੁਦੇਦਾਰਾਂ ਤੇ ਮੈਬਰਾਂ ਵਲੋਂ ਗ੍ਰਾਮ ਪੰਚਾਇਤ, ਐੱਨ. ਆਰ. ਆਈਜ਼ ਤੇ ਸਮੂਹ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਪੱਤੀ ਮਾਨ ਦੀ ਖੇਡ ਪਾਰਕ ਵਿਚ ਮਿਤੀ 6 ਤੇ 7 ਅਪ੍ਰੈਲ 2026 ਨੂੰ ਕਰਵਾਏ ਜੇ ਰਹੇ ਦੋ ਰੋਜ਼ਾ ਤੀਜੇ ਖੇਡ ਮੇਲੇ ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਹਨ | ਇਸ ਮੌਕੇ ਕੈਪਟਨ ਮੋਹਣ ਸਿੰਘ ਬਦੇਸ਼ਾ ਅਮਰੀਕਾ, ਫਿਟਨੈੱਸ ਕੈਂਪ ਦੇ ਮੁੱਖ ਪ੍ਰਬੰਧਕ ਚਰਨਜੀਤ ਸਿੰਘ ਚੰਨਾ ਮਾਨ, ਯੂਥ ਆਗੂ ਹਰਪ੍ਰੀਤ ਸਿੰਘ ਬਦੇਸਾ ਅਮਰੀਕਾ, ਹਰਵਿੰਦਰ ਸਿੰਘ ਬਿੱਟੂ ਮਾਨ, ਜਗਮੋਹਨ ਸਿੰਘ ਜੱਗੀ ਮਾਨ, ਨੰਬਰਦਾਰ ਮਨਦੀਪ ਸਿੰਘ ਮਾਨ, ਜਗਦੀਪ ਸਿੰਘ ਸਾਊਦੀ ਅਰਬ, ਜਗਵਿੰਦਰ ਸਿੰਘ ਮਾਨ, ਹਰਮਨਦੀਪ ਸਿੰਘ ਮਾਨ, ਜਗਮੋਹਨ ਸਿੰਘ ਜੱਗਾ ਮਾਨ ਤੇ ਜਗਮੋਹਨ ਸਿੰਘ ਮਾਨ ਫੌਜੀ ਦੀ ਅਗਵਾਈ ਵਿਚ ਪ੍ਰਬੰਧਕਾਂ ਵਲੋਂ ਖੇਡ ਮੇਲੇ ਦਾ ਪੋਸਟਰ ਜਾਰੀ ਕੀਤਾ ਤੇ ਦੱਸਿਆ ਕਿ ਤੀਜੇ ਖੇਡ ਮੇਲੇ ਵਿਚ ਕਬੱਡੀ 42 ਕਿਲੋ, ਕਬੱਡੀ 52 ਕਿਲੋ ਤੇ ਕਬੱਡੀ 65 ਕਿਲੋ ਦੇ ਨਾਲ ਨੌਜਵਾਨ ਪੀੜ੍ਹੀ ਨੂੰ ਖੇਡਾਂ ਨਾਲ ਜੋੜਨ ਲਈ ਲੜਕੇ ਤੇ ਲੜਕੀਆਂ ਦੀ ਦੌੜਾਂ ਕਰਵਾਈਆਂ ਜਾਣਗੀਆਂ | ਇਸ ਮੌਕੇ ਉਨ੍ਹਾਂ ਦੱਸਿਆ ਕਿ 7 ਅਪ੍ਰੈਲ ਨੂੰ 60 ਸਾਲ ਤੋਂ ਉੱਪਰ ਵਰਗ ਵਾਲਿਆਂ ਦੀਆਂ ਦੌੜਾਂ ਵੀ ਕਰਵਾਈਆਂ ਜਾਣਗੀਆਂ ਅਤੇ 6 ਅਪ੍ਰੈਲ ਨੂੰ ਕਬੱਡੀ 42 ਕਿਲੋ ਤੇ ਦੌੜਾਂ ਕਰਵਾਈਆਂ ਜਾਣਗੀਆਂ | ਉਨ੍ਹਾਂ ਦੱਸਿਆ ਕਿ ਕਬੱਡੀ 42 ਕਿੱਲੋ ਨੂੰ ਪਹਿਲਾ ਇਨਾਮ 51 ਸੌ ਤੇ ਦੂਜਾ ਇਨਾਮ 31 ਸੌ ਦੇ ਨਾਲ ਬੈਸਟ ਜਾਫੀ ਤੇ ਰੇਡਰ ਨੂੰ 11-11 ਸੌ, ਕਬੱਡੀ 52 ਕਿੱਲੋ ਨੂੰ ਪਹਿਲਾ ਇਨਾਮ 61 ਸੌ ਤੇ ਦੂਜਾ ਇਨਾਮ 41 ਸੌ ਦੇ ਨਾਲ ਬੈਸਟ ਜਾਫੀ ਤੇ ਰੇਡਰ ਨੂੰ 21-21 ਸੌ ਅਤੇ ਕਬੱਡੀ 65 ਕਿਲੋ ਨੂੰ ਪਹਿਲਾ ਇਨਾਮ 15 ਹਜ਼ਾਰ ਤੇ ਦੂਜਾ ਇਨਾਮ 10 ਹਜ਼ਾਰ ਰੁਪਏ ਦੇ ਨਾਲ ਬੈਸਟ ਜਾਫੀ ਤੇ ਰੇਡਰ ਨੂੰ 41-41 ਸੌ ਰੁਪਏ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ ਦੌੜਾਂ ਵਿਚ ਜੇਤੂ ਰਹੇ ਲੜਕੇ ਤੇ ਲੜਕੀਆਂ ਨੂੰ ਨਕਦ ਰਾਸ਼ੀ ਦੇ ਕੇ ਹੌਂਸਲਾ ਅਫਜਾਈ ਕੀਤੀ ਜਾਵੇਗੀ ਤੇ ਲੜਕੇ ਤੇ ਲੜਕੀਆਂ ਦੀਆਂ ਦੌੜਾਂ ਪਿੰਡ ਦੇ ਲੜਕੇ ਤੇ ਲੜਕੀਆਂ ਹੀ ਹਿੱਸਾ ਲੈ ਸਕਦੇ ਹਨ | ਇਸ ਮੌਕੇ ਨੰਬਰਦਾਰ ਜਸਵਿੰਦਰ ਸਿੰਘ ਜੱਸਾ ਮਾਨ, ਸੁਖਵੀਰ ਸਿੰਘ ਸੁੱਖੀ ਖੜਖੜ, ਸੁਖਵਿੰਦਰ ਸਿੰਘ ਸਿੰਦਾ, ਦਵਿੰਦਰ ਸਿੰਘ ਮਾਨ, ਬਲਵੀਰ ਸਿੰਘ ਮਾਨ, ਗੁਰਦੀਪ ਸਿੰਘ ਮਾਨ, ਗੁਰਵਿੰਦਰ ਸਿੰਘ ਗਿੰਦੂ, ਕੁੱਕੀ ਚੌਂਕੀਮਾਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਕਾਲੀ ਸਰਕਾਰ ਦੇ ਵਿਕਾਸ ਕਾਰਜ ਅੱਜ ਵੀ ਲੋਕਾਂ ਨੂੰ ਯਾਦ-ਆਗੂ ਅਗਲੀ ਖ਼ਬਰ ਸ੍ਰੀ ਹਨੂੰਮਾਨ ਜੈਅੰਤੀ ਮੌਕੇ ਬਾਲਾ ਜੀ ਦਰਬਾਰ 'ਚ ਵਿਸ਼ਾਲ ਕੀਰਤਨ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।