27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-04-2026

ਪੰਜਾਬ ਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਇਕਾਈ ਮੁੱਲਾਂਪੁਰ ਦਾਖਾ ਦੇ ਪੱਤਰਕਾਰਾਂ ਵਲੋਂ ਕੌਮੀ ਪ੍ਰਧਾਨ ਚੁਣੇ ਬਲਵਿੰਦਰ ਜੰਮੂ ਨੂੰ ਵਧਾਈ

ਅਜੀਤ ਡੈਸਕ 01-04-2026
ਮੁੱਲਾਂਪੁਰ-ਦਾਖਾ, 31 ਮਾਰਚ (ਨਿਰਮਲ ਸਿੰਘ ਧਾਲੀਵਾਲ)-ਪੰਜਾਬ ਅਤੇ ਚੰਡੀਗੜ੍ਹ ਜਰਨਲਿਸਟ ਯੂਨੀਅਨ ਦੀ ਮੁੱਲਾਂਪੁਰ ਦਾਖਾ ਬਲਾਕ ਇਕਾਈ ਦੇ ਸਮੁੱਚੇ ਪੱਤਰਕਾਰਾਂ ਦੀ ਬੈਠਕ ਦਾਣਾ ਮੰਡੀ ਵਿਖੇ ਹੋਈ | ਪੱਤਰਕਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਜਾਣਨ ਲਈ ਜਥੇਬੰਦੀ ਦੇ ਸੂਬਾਈ ਜਨ: ਸਕੱਤਰ ਸੰਤੋਖ ਗਿੱਲ ਵਿਸ਼ੇਸ਼ ਸ਼ਮੂਲੀਅਤ ਕੀਤੀ | ਲੰਮੀ ਵਾਰਤਾ ਦੌਰਾਨ ਸੰਤੋਖ ਗਿੱਲ ਦੱਸਿਆ ਕਿ ਬਲਵਿੰਦਰ ਜੰਮੂ ਦੇ ਇੰਡੀਅਨ ਜਰਨਲਿਸਟ ਯੂਨੀਅਨ ਕੌਮੀ ਪ੍ਰਧਾਨ ਚੁਣੇ ਜਾਣ ਨਾਲ ਸਾਡੀਆਂ ਮੁਸ਼ਕਿਲਾਂ ਦੇ ਹੱਲ ਲਈ ਸੰਭਾਵਨਾ ਕਾਫੀ ਵਧ ਗਈ, ਕਿਉਂਕਿ ਜੰਮੂ ਵਧੀਆ ਢੰਗ ਨਾਲ ਕੇਂਦਰ ਤੇ ਰਾਜ ਸਰਕਾਰਾਂ ਕੋਲ ਮੀਡੀਆ ਦੀ ਆਜ਼ਾਦੀ ਉੱਪਰ ਹਾਲੀਆ ਖਤਰਿਆਂ ਤੋਂ ਇਲਾਵਾ ਹੋਰ ਮੁਸ਼ਕਿਲਾਂ ਰੱਖਣਗੇਂ | ਪੱਤਰਕਾਰ ਨਿਰਮਲ ਸਿੰਘ ਧਾਲੀਵਾਲ, ਸਤਨਾਮ ਸਿੰਘ ਬੜੈਚ, ਵਿਨੋਦ ਕਾਲੀਆ, ਦਵਿੰਦਰ ਲੰਮੇ, ਸੁਰਿੰਦਰ ਅਰੋੜਾ, ਚਰਨਜੀਤ ਸਿੰਘ ਖਾਲਸਾ, ਮਲਕੀਤ ਸਿੰਘ, ਰਾਹੁਲ ਗਰੋਵਰ, ਦਵਿੰਦਰ ਨਾਗਰ, ਸਨੀ ਸੇਠੀ, ਕਿ੍ਪਾਲ ਹੰਬੜਾਂ, ਉਪਦੇਸ਼ ਸਿੰਘ ਸਰਾਂ, ਸਤਵਿੰਦਰ ਸਿੰਘ ਗਿੱਲ, ਹੋਰਨਾਂ ਨਵੇਂ ਚੁਣੇ ਗਏ ਕੌਮੀ ਪ੍ਰਧਾਨ ਬਲਵਿੰਦਰ ਜੰਮੂ ਅਤੇ ਸਕੱਤਰ ਜਨ: ਡੀ. ਸੋਮ ਸੁੰਦਰ ਨੂੰ ਵਧਾਈ ਦਿੱਤੀ | ਜ਼ਿਕਰਯੋਗ ਹੈ ਕਿ ਕੌਮੀ ਪ੍ਰਧਾਨ ਜੰਮੂ ਸਮੇਤ ਪੰਜਾਬ ਦੇ 9 ਆਗੂ ਕੌਮੀ ਕਮੇਟੀ ਵਿਚ ਚੁਣੇ ਗਏ |
ਪਿਛਲੀ ਖ਼ਬਰ ਹਲਕਾ ਇੰਚਾਰਜ ਬਲਵਿੰਦਰ ਸਿੰਘ ਸੰਧੂ ਦੀ ਭੈਣ ਸਵਰਗਵਾਸ, ਅਕਾਲੀ ਆਗੂਆਂ ਤੇ ਵਰਕਰਾਂ ਵਲੋਂ ਦੁੱਖ ਦਾ ਪ੍ਰਗਟਾਵਾ ਅਗਲੀ ਖ਼ਬਰ ਕੇਂਦਰ ਤੇ ਸੂਬਾ ਸਰਕਾਰ ਆਲੂਆਂ ਦੀ ਫ਼ਸਲ 'ਚ ਹੋਏ ਭਾਰੀ ਨੁਕਸਾਨ ਲਈ ਕਿਸਾਨਾਂ ਦੀ ਬਾਂਹ ਫੜੇ-ਪੰਧੇਰ ਬੱਗਾ ਕਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।