05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-03-2026

'ਆਪ' ਸਰਕਾਰ ਪ੍ਰਸ਼ਾਸਕੀ ਤੇ ਵਿੱਤੀ ਚੁਣੌਤੀਆਂ ਦਾ ਸਾਹਮਣਾ ਦੀ ਥਾਂ ਨਾਟਕਬਾਜ਼ੀ ਕਰ ਕੇ ਸਮਾਂ ਕੱਢ ਰਹੀ- ਦਿਉਲ

ਅਜੀਤ ਡੈਸਕ 28-03-2026

ਮੁੱਲਾਂਪੁਰ-ਦਾਖਾ, 27 ਮਾਰਚ (ਨਿਰਮਲ ਸਿੰਘ ਧਾਲੀਵਾਲ)-ਸ਼੍ਰੋਮਣੀ ਅਕਾਲੀ ਦਲ (ਬ) ਵਲੋਂ 'ਪੰਜਾਬ ਬਚਾਉ, ਸੁਖਬੀਰ ਸਿੰਘ ਬਾਦਲ ਲਿਆਉ' ਬੈਨਰ ਹੇਠ ਰਾਜ ਭਰ 'ਚ ਰੈਲੀਆ ਦੋਰਾਨ ਪੰਜਾਬੀਆ ਦਾ ਜੁੜ ਰਿਹਾ ਵੱਡਾ ਇਕੱਠ ਪੰਜਾਬ ਅੰਦਰ ਸੁਖਬੀਰ ਸਿੰਘ ਬਾਦਲ ਦੀ ਸਰਕਾਰ ਆਉਣ ਦਾ ਸ਼ੁੱਭ ਸੰਕੇਤ ਹੈ | ਇਹ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋ ਮੰਡੀ ਮੁੱਲਾਂਪੁਰ 'ਚ ਪਾਰਟੀ ਅਹੁਦੇਦਾਰ, ਵਰਕਰਾ ਦੀ ਭਰਵੀਂ ਇਕੱਤਰਤਾ ਨੂੰ ਸੰਬੋਧਨ ਹੁੰਦਿਆਂ ਕੀਤਾ | ਦਿਉਲ ਕਿਹਾ ਕਿ 'ਆਪ' ਪਾਰਟੀ ਦੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਰਾਜ 'ਚ ਪ੍ਰਸ਼ਾਸਕੀ ਅਤੇ ਵਿੱਤੀ ਚਣੌਤੀਆਂ ਦਾ ਸਾਹਮਣਾ ਕਰਨ ਦੀ ਥਾਂ ਸਰਕਾਰ ਨਾਟਕਬਾਜ਼ੀ ਕਰਕੇ ਸਮਾਂ ਕੱਢ ਰਹੀ ਹੈ | ਉਨ੍ਹਾਂ ਦੱਸਿਆ ਕਿ ਪ੍ਰਗਤੀਸ਼ੀਲ ਪੰਜਾਬ ਦੇ ਨਾਅਰੇ ਹੇਠ ਪੰਜਾਬ ਨਿਵੇਸ ਸੰਮੇਲਨ ਹੋ ਰਹੇ ਹਨ, ਪਰ ਸਰਕਾਰ ਲੋਕਾਂ ਨੂੰ ਦੱਸੇ ਕਿ ਉਦਯੋਗ ਲੱਗ ਕਿੱਥੇ ਰਿਹਾ, ਸਾਡਾ ਉਦਯੋਗ ਤਾ ਬਾਹਰੀ ਰਾਜਾਂ ਵੱਲ ਭੱਜ ਰਿਹਾ | ਪਿਛਲੇ ਸੈਸ਼ਨ ਦੌਰਾਨ ਸਰਕਾਰੀ ਅਤੇ ਵਿਰੋਧੀ ਧਿਰਾ ਵਲੋਂ ਇਕ-ਦੂਜੇ ਬਾਰੇ
ਅਪਨਾਏ ਗਏ ਅਪ ਸ਼ਬਦਾ ਨੂੰ ਲੋਕਤੰਤਰੀ ਪ੍ਰੰਪਰਾਵਾਂ ਦੇ ਵਿਰੋਧ 'ਚ ਦੱਸਦਿਆਂ ਉਨ੍ਹਾਂ ਕਿਹਾ ਸਰਕਾਰ ਦੇ ਅਜਿਹੇ ਸੈਸ਼ਨਾਂ ਦਾ ਸਿੱਧਾ ਲਾਈਵ ਬੰਦ ਹੋਣਾ ਚਾਹੀਦਾ | ਵੱਡੀ ਇਕੱਤਰਤਾ ਨੂੰ ਸੰਬੋਧਨ ਸਮੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਦਾਖਾ ਇੰਚਾਰਜ ਜਸਕਰਨ ਸਿੰਘ ਦਿਉਲ ਵਲੋਂ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਸਤਖਤਾਂ ਹੇਠ ਪੱਛੜੀਆਂ ਅਤੇ ਅਨੁਸੂਚਿਤ ਜਾਤੀ (ਵਿੰਗ) ਲਈ ਅਹੁਦੇਦਾਰ ਲਗਾਏ ਜਾਣ ਸਮੇਂ ਲੁਧਿਆਣਾ ਦਿਹਾਤੀ ਜ਼ਿਲ੍ਹਾ ਲਈ ਐੱਸ.ਸੀ. ਵਿੰਗ ਪ੍ਰਧਾਨ ਜੱਥੇਦਾਰ ਜਗਰੂਪ ਸਿੰਘ ਗੁੱਜਰਵਾਲ ਅਤੇ ਬੀ.ਸੀ ਵਿੰਗ ਲਈ ਜ਼ਿਲ੍ਹਾ ਪ੍ਰਧਾਨ ਚਮੌਕਰ ਸਿੰਘ ਉੱਭੀ ਦੀ ਨਿਯੁਕਤੀ 'ਤੇ ਵਧਾਈ ਦਿੰਦਿਆਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (ਬ) ਵਲੋਂ ਹਲਕਾ ਦਾਖਾ ਨੂੰ ਮਾਣ ਦਿੱਤਾ ਗਿਆ ਹੈ | ਸੁਖਬੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਵਲੋਂ ਹਲਕਾ ਦਾਖਾ ਨੂੰ ਦਿੱਤੇ ਮਾਣ ਨੂੰ ਸਨਮਾਨ ਵਿਚ ਬਦਲਦਿਆਂ ਜ਼ਿਲ੍ਹਾ ਜਥੇਦਾਰ ਗੁੱਜਰਵਾਲ ਅਤੇ ਉੱਭੀ ਜੋਧਾਂ ਦੇ ਜਸਕਰਨ ਸਿੰਘ ਦਿਉਲ ਹਲਕਾ ਇੰਚਾਰਜ ਵਲੋਂ ਸਨਮਾਨ ਸਮੇਂ ਚੇਅਰਮੈਨ ਗੁਰਦੀਪ ਸਿੰਘ ਫੱਲੇਵਾਲ, ਸੁਰਿੰਦਰ ਸਿੰਘ ਲਤਾਲਾ, ਅਮਨਦੀਪ ਸਿੰਘ ਸਵੱਦੀ, ਅੰਮਿ੍ਤਪਾਲ ਸਿੰਘ ਖੰਡੂਰ, ਨਿਰਮਲ ਸਿੰਘ ਰਤਨ, ਚੇਅਰਮੈਨ ਗੁਰਮੁੱਖ ਸਿੰਘ ਲਤਾਲਾ, ਹੈਪੀ ਢੈਪਈ, ਰਾਣਾ ਪਮਾਲ, ਗੁਰਤੇਜ ਸਿੰਘ ਢੈਪਈ, ਸਿਕੰਦਰ ਸਿੰਘ ਸਿੱਧਵਾਂ, ਜਥੇਦਾਰ ਸੁਰਿੰਦਰ ਸਿਮਘ, ਹਰਮੇਲ ਸਿੰਘ ਗਰੇਵਾਲ, ਹਰਦੀਪ ਸਿੰਘ, ਜਗਦੀਪ ਸਿੰਘ, ਹਰਪਾਲ ਸਿੰਘ ਢੋਲਣ, ਅਜੇ ਆਲੀਵਾਲ, ਸੁਖਪਾਲ ਸਿੰਘ ਛਪਾਰ, ਪੰਚ ਗੁਰਦੀਪ ਸਿੰਘ, ਸੰਤਾ ਸਿੰਘ ਛੱਜਾਵਾਲ, ਰਾਣਾ ਜੋਧਾ, ਚਮਕੌਰ ਸਿੰਘ ਵਲੈਤੀਆ, ਉਪਕਾਰ ਸਿੰਘ ਗੁੱਜਰਵਾਲ, ਮਨਪ੍ਰੀਤ ਸਿੰਘ ਗਹੌਰ, ਮਨੀ ਗਹੌਰ, ਸਿਕੰਦਰ ਸਿੰਘ ਸਿੱਧਵਾਂ ਬੇਟ, ਲਾਲੀ ਗੁੱਜਰਵਾਲ, ਪਿ੍ਤਪਾਲ ਸਿੰਘ ਜੋਧਾਂ, ਅਮੋਲਕ ਸਿੰਘ ਧੂਲਕੋਟ, ਜਗਰੂਪ ਸਿੰਘ ਲੀਹਾਂ, ਅਮਰਜੀਤ ਸਿੰਘ ਤਲਵੰਡੀ ਹੋਰ ਮੌਜੂਦ ਰਹੇ |

ਪਿਛਲੀ ਖ਼ਬਰ ਸੈਂਟਰਲ ਬੈਂਕ ਲਈ ਸਰਬਸੰਮਤੀ ਨਾਲ ਮਾਣੂਕੇ ਚੇਅਰਮੈਨ ਅਤੇ ਨੀਟੂ ਸਰੀਂਹ ਵਾਈਸ ਚੇਅਰਮੈਨ ਬਣੇ ਅਗਲੀ ਖ਼ਬਰ ਰੱਤੋਵਾਲ 'ਚ ਬੈਲ ਗੱਡੀਆਂ ਦੀਆਂ ਦੌੜਾਂ 3 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।