18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਖੇਡ ਵਿਭਾਗ ਵਲੋਂ ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 2 ਨੂੰ

ਅਜੀਤ ਡੈਸਕ 27-03-2026
• ਖੇਡ ਵਿਭਾਗ ਵਲੋਂ ਜਰਖੜ ਹਾਕੀ ਅਕੈਡਮੀ ਦੇ ਚੋਣ ਟਰਾਇਲ 2 ਅਪ੍ਰੈਲ ਨੂੰ
ਡੇਹਲੋਂ, 26 ਮਾਰਚ (ਅੰਮਿ੍ਤਪਾਲ ਸਿੰਘ ਕੈਲੇ)-ਮਾਤਾ ਸਾਹਿਬ ਕੌਰ ਅਕੈਡਮੀ ਦੇ ਚੱਲ ਰਹੇ ਖੇਡ ਵਿੰਗ ਅੰਡਰ-14 ਸਾਲ, ਅੰਡਰ-17 ਸਾਲ, ਅਤੇ ਅੰਡਰ-19 ਸਾਲ ਵਰਗ ਮੁੰਡਿਆਂ ਦੇ ਲਈ ਚੋਣ ਟਾਇਰ 2 ਅਪ੍ਰੈਲ ਦਿਨ ਵੀਰਵਾਰ ਨੂੰ ਮਾਤਾ ਸਾਹਿਬ ਕੌਰ ਖੇਡ ਸਟੇਡੀਅਮ ਜਰਖੜ ਵਿਖੇ ਕਰਵਾਏ ਜਾਣਗੇ | ਜਰਖੜ ਹਾਕੀ ਅਕੈਡਮੀ ਦੇ ਡਾਇਰੈਕਟਰ ਜਗਰੂਪ ਸਿੰਘ ਜਰਖੜ ਨੇ ਦੱਸਿਆ ਕਿ ਅੰਡਰ-14 ਸਾਲ ਵਿਚ 1-1-2013 ਤੋਂ ਬਾਅਦ ਵਾਲੇ, ਅੰਡਰ-17 ਸਾਲ ਵਿਚ 1-1-2010 ਤੋਂ ਬਾਅਦ ਵਾਲੇ ਅੰਡਰ-19 ਸਾਲ ਵਿਚ, 1-1-2008 ਤੋਂ ਬਾਅਦ ਵਾਲੇ ਜਨਮੇ ਖਿਡਾਰੀ ਚੋਣ ਟਰਾਇਲ ਦੇਣ ਦੇ ਯੋਗ ਹੋਣਗੇ | ਇਹ ਚੋਣ ਟਰਾਇਲ 2 ਅਪ੍ਰੈਲ ਨੂੰ ਸਵੇਰੇ 9 ਵਜੇ ਸ਼ੁਰੂ ਹੋਣਗੇ ਤੇ 4 ਵਜੇ ਤੱਕ ਸਮਾਪਤੀ ਹੋਵੇਗੀ | ਇਨਾਂ ਚੋਣ ਟਰਾਇਲਾਂ ਵਿਚ ਚੁਣੇ ਗਏ ਖਿਡਾਰੀਆਂ ਦੀ ਬਾਅਦ ਵਿਚ ਸਿੱਖਿਆ ਵਿਭਾਗ ਵਲੋਂ ਲੈ ਜਾਣ ਵਾਲੇ ਚੋਣ ਟਰਾਇਲਾਂ ਵਿਚ ਚੋਣ ਹੋਵੇਗੀ | ਭਾਗ ਲੈਣ ਦੇ ਚਾਹਵਾਨ ਖਿਡਾਰੀ ਆਪਣੇ ਉਮਰ ਦੇ ਸਬੂਤ ਅਤੇ ਖੇਡ ਪ੍ਰਾਪਤੀਆਂ ਦੇ ਸਬੂਤਾਂ ਸਮੇਤ 2 ਅਪ੍ਰੈਲ ਨੂੰ 9 ਵਜੇ ਤੋਂ ਪਹਿਲਾਂ ਜਰਖੜ ਖੇਡ ਸਟੇਡੀਅਮ ਜ਼ਿਲਾ ਲੁਧਿਆਣਾ ਵਿਖੇ ਰਿਪੋਰਟ ਕਰਨਗੇ | ਚੁਣੇ ਗਏ ਖਿਡਾਰੀਆਂ ਨੂੰ ਖਾਣ ਪੀਣ ਅਤੇ ਰਹਿਣ ਸਹਿਣ ਦੀਆਂ ਵਧੀਆ ਸਹੂਲਤਾਂ ਮੁਹੱਈਆ ਕੀਤੀਆਂ ਜਾਣਗੀਆਂ | ਭਾਗ ਲੈਣ ਦੇ ਇੱਛੁਕ ਖਿਡਾਰੀ ਕੋਚ ਗੁਰਸਤਿੰਦਰ ਸਿੰਘ ਪਰਗਟ ਨਾਲ ਸੰਪਰਕ ਕਰ ਸਕਦੇ ਹਨ |
ਪਿਛਲੀ ਖ਼ਬਰ 'ਆਪ' ਸਰਕਾਰ ਨੇ ਪੰਜਾਬ ਨੂੰ ਨਸ਼ੇ ਅਤੇ ਗੈਂਗਸਟਰਵਾਦ ਵੱਲ ਧੱਕਿਆ-ਮਨੀਲਾ ਅਗਲੀ ਖ਼ਬਰ 'ਆਪ' ਸਰਕਾਰ ਨੇ ਨੰਬਰਦਾਰਾਂ ਨਾਲ ਕੀਤੇ ਵਾਅਦੇ ਵਫ਼ਾ ਨਾ ਕੀਤੇ-ਪ੍ਰਧਾਨ ਗਾਲਿਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।